Skip to content
ਸਕੂਲ ਦੇ ਪ੍ਰਿੰਸੀਪਲ ਨੇ ਗਲਤੀ ਮੰਨ ਕੇ ਕਾਲਮ ਵਿੱਚ ਸਬੰਧਤ ਧਰਮ ਲਿਖਣ ਦੀ ਮੰਗ ਕੀਤੀ ਸਵੀਕਾਰ…
टाकिंग पंजाब
जालंधर। ਸਕੂਲੀ ਬੱਚਿਆਂ ਦੀ ਇੱਕ ਵਿਸ਼ੇਸ਼ ਆਈ ਡੀ ਜਿਸ ਨੂੰ ਅਪਾਰ ਆਈ ਡੀ ਦਾ ਨਾਮ ਦਿੱਤਾ ਗਿਆ ਬਣਾਏ ਜਾ ਰਹੇ ਹਨ। ਇਹ ਕਾਰਡ ਬਣਾਉਣ ਲਈ ਜਿਹੜੇ ਫਾਰਮ ਭਰੇ ਜਾ ਰਹੇ ਹਨ, ਉਸ ਵਿੱਚ ਧਰਮ ਦੇ ਕਾਲਮ ਵਿੱਚ ਸਿੱਖ,ਮੁਸਲਿਮ ਅਤੇ ਜੈਨ ਧਰਮ ਦੇ ਲੋਕਾਂ ਦੇ ਧਰਮਾਂ ਅੱਗੇ ਬਿਨਾਂ ਕਿਸੇ ਜਾਂਚ ਤੋਂ ਨੋ ਦਾ ਕਾਲਮ ਬਣਾਇਆ ਗਿਆ ਉਸ ਦਾ ਮਤਲਬ ਤੁਸੀ ਬਹੁ-ਗਿਣਤੀ ਨਾਲ ਸੰਬੰਧਿਤ ਹੋ। ਇਸ ਸਬੰਧ ਵਿੱਚ ਸਥਾਨਕ ਸਕੂਲ ਦੇ ਬੱਚਿਆਂ ਨੂੰ ਫਾਰਮ ਦਿੱਤੇ ਗਏ। ਜਦੋਂ ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਫਾਰਮ ਦਿੱਤੇ ਗਏ ਤਾਂ ਉਹਨਾਂ ਨੇ ਜਦੋਂ ਆਪਣੇ ਘਰ ਵਾਲਿਆਂ ਨੂੰ ਫਾਰਮ ਦਿਖਾਏ ਤਾਂ ਉਹਨਾਂ ਨੇ ਦੇਖ ਕੇ ਸਿਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ।
ਇਸ ਤੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਉਕਤ ਸਕੂਲ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ ਜਿਸ ਤੇ ਸਕੂਲ ਦੇ ਪ੍ਰਿੰਸੀਪਲ ਨੇ ਆਪਣੀ ਗਲਤੀ ਮੰਨ ਕੇ ਕਾਲਮ ਵਿੱਚ ਸਬੰਧਤ ਧਰਮ ਲਿਖਣ ਦੀ ਮੰਗ ਸਵੀਕਾਰ ਕੀਤੀ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਅਤੇ ਵਿੱਕੀ ਸਿੰਘ ਖਾਲਸਾ ਨੇ ਕਿਹਾ, ਕਿ ਸਿੱਖਾਂ ਦੀ ਅਲੱਗ ਪਹਿਚਾਣ ਨੂੰ ਖਤਮ ਕਰਨ ਦੀ ਵੱਡੇ ਪੱਧਰ ਤੇ ਸਾਜਿਸ਼ ਚੱਲ ਰਹੀ ਹੈ, ਅਸੀਂ ਸ਼ਹਿਰ ਤੇ ਸਮੁੱਚੇ ਸਕੂਲਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਜਿਸ ਧਰਮ ਦਾ ਬੱਚਾ ਹੈ ਉਸਦਾ ਉਹੀ ਧਰਮ ਲਿਖਿਆ ਜਾਵੇ।
ਸਿੱਖ ਤਾਲਮੇਲ ਕਮੇਟੀ ਸਾਰੇ ਮਾਮਲੇ ਤੇ ਪੂਰੀ ਨਿਗਰਾਨੀ ਬਣਾ ਕੇ ਰੱਖੇਗੀ ਕਿਸੇ ਨੂੰ ਵੀ ਸਿੱਖਾਂ ਦੀ ਪਹਿਚਾਣ ਨਾਲ ਛੇੜਛਾੜ ਕਰਨ ਦੀ ਇਜਾਜ਼ਤ ਨਹੀਂ ਦੇਵਾਂਗੇ। ਮੋਕੇ ਤੇ ਗੁਰਵਿੰਦਰ ਸਿੰਘ ਸਿੱਧੂ,ਅਮਨਦੀਪ ਸਿੰਘ ਬਗਾ,ਗੁਰਦੀਪ ਸਿੰਘ ਲੱਕੀ ਕਾਲੀਆ ਕਲੋਨੀ, ਅਰਵਿੰਦਰ ਪਾਲ ਸਿੰਘ ਬਬਲੂ,ਹਰਪ੍ਰੀਤ ਸਿੰਘ ਰੋਬਿਨ,ਰਾਜਪਾਲ ਸਿੰਘ, ਤਜਿੰਦਰ ਸਿੰਘ ਸੰਤ ਨਗਰ, ਗੁਰਜੀਤ ਸਿੰਘ ਪੋਪਲੀ,ਲਖਵਿੰਦਰ ਸਿੰਘ ਲੱਖਾ, ਮਨੀ ਗ੍ਰੀਸ, ਹੈਰੀ ਰਾਠੌੜ,ਜਰਨੈਲ ਸਿੰਘ ਜੈਲਾ,ਜਸਵਿੰਦਰ ਸਿੰਘ ਸੋਨੂ, ਆਦਿ ਸਮਿਲ ਸਨ।

Website Design and Developed by OJSS IT Consultancy, +91 7889260252,www.ojssindia.in