ਉੱਨਤ ਭਾਰਤ ਅਭਿਆਨ ਸਕੀਮ ਤਹਿਤ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਲਗਾਇਆ ਸਰਵੇ ਕੈਂਪ

शिक्षा

ਸਿਵਲ ਵਿਭਾਗ ਦੇ 21 ਵਿੱਦਿਆਰਥੀਆਂ ਨੇ ਸਾਰੇ ਪਿੰਡ ਦੇ ਸਰਵੇ ਕਰਕੇ ਇੱਕ ਟੋਪੋ ਗ੍ਰਾਫੀ ਸ਼ੀਟ ਕੀਤੀ ਤਿਆਰ

टाकिंग पंजाब

जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਸਰਪ੍ਰਸਤੀ ਹੇਠ ਪ੍ਰੋ. ਕਸ਼ਮੀਰ ਕੁਮਾਰ (ਕੌਆਰਡੀਨੇਟਰ) ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਪਿੰਡਾਂ ਦੀ ਨੁਹਾਰ ਬਦਲਣ ਲਈ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੁਆਰਾ ਚਲਾਈ ਗਈ ਉੱਨਤ ਭਾਰਤ ਅਭਿਆਨ ਸਕੀਮ ਅਧੀਨ ਪਿੰਡ ਬੋਲੀਨਾ ਦੋਆਬਾ (ਜਲੰਧਰ) ਵਿੱਖੇ ਇੱਕ ਸਰਵੇ ਕੈਂਪ ਲਗਾਇਆ। ਇਹ ਸਕੀਮ ਦੀ ਦੇਖ-ਰੇਖ ਆਈਆਰਡੀ, ਆਈਆਈਟੀ, ਨਵੀ ਦਿੱਲੀ ਕਰ ਰਹੀ ਹੈ ਅਤੇ ਕਾਲਜ ਨੂੰ 50,000 ਰੁਪਏ ਦੀ ਗ੍ਰਾਂਟ ਬਤੌਰ ਸੀਡ ਮਨੀ ਪ੍ਰਾਪਤ ਹੈ। ਟੀਮ ਪਿੰਡਾਂ ਦਾ ਸ੍ਰਵੇਖਣ ਕਰ ਰਹੀ ਹੈ ਜਿਸ ਦਾ ਮੁੱਖ-ਮੰਤਵ ਪਿੰਡਾਂ ਦੀਆਂ ਦਰਪੇਸ਼ ਸਮੱਸਿਆਵਾਂ ਦਾ ਢੁਕਵਾਂ ਹੱਲ ਲੱਭਣਾ ਹੈ।
      ਪਿੰਡਾਂ ਦੀਆਂ ਪੰਚਾਇਤਾਂ ਅਤੇ ਇਲਾਕੇ ਦੇ ਪੰਤਵੰਤੇ ਸੱਜਨਾਂ ਦੀ ਮੱਦਦ ਨਾਲ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣਾਂ ਇਸ ਸਕੀਮ ਦਾ ਮੁੱਖ ਉਦੇਸ਼ ਹੈ। ਅਸੀ ਜਿੱਥੇ ਇਲਾਕੇ ਦੇ ਲੋਕਾਂ ਨੂੰ ਤਕਨੀਕੀ ਸਿੱਖਿਆ ਮੁਹੱਇਆ ਕਰਵਾਂਉਦੇ ਹਾਂ ਉੱਥੇ ਸਵੈ-ਸੇਵੀ ਸੰਸਥਾਵਾਂ ਦੀ ਮੱਦਦ ਨਾਲ ਪਿੰਡਾਂ ਦੀ ਸਵੱਛਤਾ, ਸਵੱਸਥਾ ਦਾ ਧਿਆਨ ਰੱਖਦਿਆਂ ਸੱਭਿਆਚਾਰਕ ਅਤੇ ਭਾਈਚਾਰਕ ਸਾਂਝ ਪੈਦਾ ਕਰਦੇ ਹਾਂ। ਇਲਾਕੇ ਦੇ ਨੋਜਵਾਨਾਂ ਨੁੂੰ ਸਿੱਖਿਅਤ ਕਰਕੇ ਪੈਰਾਂ ਤੇ ਖੜਾ ਕਰਨਾ ਅਤੇ ਸਮੇਂ ਦੇ ਨਾਲ ਸਮਾਜ ਵਿੱਚ ਨਸ਼ਾ-ਖੋਰੀ, ਦਹੇਜ ਪ੍ਰਥਾ, ਬਾਲ-ਮਜਦੂਰੀ, ਫਿਰਕਾ-ਪ੍ਰਸਤੀ ਅਤੇ ਜਾਤੀ-ਵਾਦ ਵਰਗੀਆਂ ਪੈਦਾ ਹੋਈਆਂ ਕੁਰੀਤੀਆਂ ਤੋ ਜਾਗਰੂਕ ਕਰਨਾ ਸਾਡਾ ਮੁੱਖ ਮਨੋਰਥ ਹੈ।
     ਇਸ ਸਕੀਮ ਅਧੀਨ ਸਾਡੇ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਪਿੰਡ ਬੋਲੀਨਾ ਦੋਆਬਾ (ਜਲੰਧਰ) ਵਿੱਖੇ ਇੱਕ ਸਰਵੇ ਕੈਂਪ ਲਗਾਇਆ ਜਿਸ ਦਾ ਮੁੱਖ ਮੱਕਸਦ ਵਿੱਦਿਆਰਥੀਆਂ ਨੂੰ ਪੇਡੂ ਖੇਤਰਾ ਨਾਲ ਜੋੜਨਾਂ ਹੈ। ਇਸ ਕੈਂਪ ਦੀ ਯੋਗ ਅਗਵਾਈ ਪੋ੍ਰ.ਰਾਜੇਸ਼ ਕੁਮਾਰ ਅਤੇ ਪ੍ਰੋ. ਕੰਨਵ ਮਹਾਜਨ ਨੇ ਕੀਤੀ। ਸਿਵਲ ਵਿਭਾਗ ਦੇ 21 ਵਿੱਦਿਆਰਥੀਆਂ ਨੇ ਦੱਸ ਦਿਨਾਂ ਦੀ ਕਰੜੀ ਮੁਸ਼ੱਕਤ ਰਾਹੀਂ ਸਾਰੇ ਪਿੰਡ ਦੇ ਸਰਵੇ ਕਰਕੇ ਇੱਕ ਟੋਪੋ ਗ੍ਰਾਫੀ ਸ਼ੀਟ ਤਿਆਰ ਕੀਤੀ। ਇਕ ਵਿਸ਼ੇਸ਼ ਸਮਾਗਮ ਵਿੱਚ ਡੀਏਵੀ ਮੈਨੇਜਿੰਗ ਕਮੇਟੀ ਦੇ ਮੈਂਬਰ ਸਹਿਬਾਨ ਅਤੇ ਹੋਰ ਪੰਤਵੰਤੇ ਸੱਜਨਾ ਦੀ ਮੋਜੂਦਗੀ ਵਿੱਚ ਇਹ ਸ਼ੀਟ ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਪਿੰਡ ਦੇ ਨੋਜਵਾਨ ਸਰਪੰਚ ਕੁਲਵਿੰਦਰ ਬਾਘਾ ਅਤੇ ਹੋਰ ਪੰਚਾਇਤ ਮੈਂਬਰਾ ਨੂੰ ਭੇਟ ਕੀਤੀ।
     ਸਿਵਲ ਵਿਭਾਗ ਦੇ ਮੁੱਖੀ ਡਾ. ਰਾਜੀਵ ਭਾਟੀਆ ਦੀ ਮਨਜੂਰੀ ਅਤੇ ਡਾ. ਕਪਿਲ ਉਹਰੀ ਦੇ ਅਥਾਹ ਯਤਨਾਂ ਸੱਦਕਾ ਇਹ ਕੈਂਪ ਨੇਪਰੇ ਚੜਿਆ। ਮੈਡਮ ਨੇਹਾ (ਸੀ.ਡੀ. ਕੰਸਲਟੈਂਟ) ਦਾ ਇਸ ਕੈਂਪ ਖਾਸ ਯੋਗਦਾਨ ਰਿਹਾ। ਆਧੁਨਿਕ ਤਕਨੀਕਾਂ ਰਾਹੀਂ ਪਿੰਡਾਂ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ ਹਮੇਸ਼ਾ ਪਹਿਲ ਰਹੀ ਹੈ ਤਾਂਕਿ ਉਹ ਸਮੇਂ ਦੇ ਹਾਣੀ ਹੋ ਸਕਣ। ਸਮੇਂ –ਸਮੇਂ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁੰਸਾਰ ਇਹ ਸੰਸਥਾ ਉੱਨਤ ਭਾਰਤ ਅਭਿਆਨ ਵਿੱਚ ਵੱਧ-ਚੜ ਕੇ ਹਿੱਸਾ ਲਵੇਗੀ ਤਾਂਕਿ ਪਿੰਡਾ ਦੀ ਨੁਹਾਰ ਨੂੰ ਬਦਲਿਆ ਜਾ ਸਕੇ।

Leave a Reply

Your email address will not be published. Required fields are marked *