ਉੱਘੇ ਸਮਾਜ ਸੇਵਕ ਇੰਜ: ਨਰਿੰਦਰ ਬੰਗਾ ਦੀ ਬੇਟੀ ਦਾ ਸਾਬਕਾ ਵਿਲੱਖਣ ਵਿਦਿਆਰਥਣ 2023 ਵਜੋਂ ਸਨਮਾਨ

आज की ताजा खबर शिक्षा

ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ, ਇਕਬਾਲ ਸਿੰਘ ਰੰਧਾਵਾ, ਪੰਜਾਬੀ ਲੋਕ ਗਾਇਕ ਬੂਟਾ ਮੁਹੰਮਦ ਤੇ ਅਜਮੇਰ ਸਿੰਘ ਨੇ ਦਿੱਤੀ ਦਿਵਿਆ ਬੰਗਾ ਦੇ ਮਾਤਾ ਪਿਤਾ ਨੂੰ ਵਧਾਈ 

टाकिंग पंजाब 

ਜਲੰਧਰ। ਉੱਘੇ ਸਮਾਜ ਸੇਵਕ, ਦੂਰਦਰਸ਼ਨ ਇੰਜ: ਨਰਿੰਦਰ ਬੰਗਾ ਅਤੇ ਪਤਨੀ ਅਧਿਆਪਕਾ ਕਮਲਜੀਤ ਬੰਗਾ ਖਾਨਪੁਰ ਨਿਵਾਸੀ ਨੇ 33 ਸਾਲਾਂ ਤੋਂ ਨਿਸ਼ਕਾਮ ਸਮਾਜ ਸੇਵਾ ਕੀਤੀ।   ਉਹਨਾਂ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਉਹਨਾਂ ਦੀ ਕੈਨੇਡਾ ਬਰੈਂਮਪਟਨ ਵਿਖੇ ਨੌਕਰੀ ਕਰਦੀ ਬੇਟੀ ਦਿਵਿਆ ਬੰਗਾ ਨੂੰ ਓਸਦੇ ਸੇਂਟ ਕਲੇਅਰ ਕਾਲਜ ਨੇ ਸਾਬਕਾ ਵਿਲੱਖਣ ਵਿਦਿਆਰਥਣ 2023 ਵਜੋਂ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਦਿਵਿਆ ਬੰਗਾ ਨੂੰ ਸੇਂਟ ਕਲੇਅਰ ਕਾਲਜ ਵਿੱਚ ਪੜ੍ਹਦੇ ਸਮੇਂ ਤੇ ਬਾਅਦ ਚੌ ਵੀ ਕਾਲਜ ਨੂੰ ਆਪਣੀਆਂ ਵਲੰਟੀਅਰ ਸੇਵਾਵਾਂ ਦੇਣ ਦੇ ਨਾਲ ਨਾਲ ਕਾਲਜ ਦਾ ਨਾਮ ਉੱਚਾ ਕਰਦੇ ਹੋਏ ਆਪਣੇ ਖੇਤਰ ਵਿੱਚ ਨੌਕਰੀ ਮਿਲਣ ਲਈ ਦਿੱਤਾ ਗਿਆ।    ਇਹ ਅਵਾਰਡ ਕਾਲਜ ਡਾਇਰੈਕਟਰਜ਼ ਮੈਥਿਊ ਕਾਕੀਸ਼ ਤੇ ਅੰਮ੍ਰਿਤ ਬੱਲ ਹੋਰਾਂ ਪ੍ਰਦਾਨ ਕੀਤਾ। ਜ਼ਿਕਰਯੋਗ ਹੈ ਕਿ ਦਿਵਿਆ ਬੰਗਾ ਨੂੰ ਦਸੰਬਰ 2022 ਵਿੱਚ ਕਾਲਜ ਨੇ “ਸਿਹਤ ਅਤੇ ਤੰਦਰੁਸਤੀ” ਵਿਦਿਆਰਥੀ ਲੀਡਰ ਦੀ ਅਗਵਾਈ ਵਜੋਂ 750 ਡਾਲਰ ਦੇ ਵਜ਼ੀਫੇ ਨਾਲ ਸਨਮਾਨਿਤ ਕੀਤਾ ਸੀ। ਮਾਰਚ 2023 ਵਿੱਚ ਸੇਂਟ ਕਲੇਅਰ ਕਾਲਜ ਨੇਂ ਫੇਰ 500 ਡਾਲਰ ਦੀ ਸਕਾਲਰਸ਼ਿਪ ਦੇ ਨਾਲ ਵਿਦਿਆਰਥੀ ਲੀਡਰਸ਼ਿਪ ਐਵਾਰਡ ਪ੍ਰਦਾਨ ਕੀਤਾ।   ਜੂਨ 2023 ਵਿੱਚ ਸਮਾਜ ਸੇਵਾ ਵਿੱਚ ਵਲੰਟੀਅਰ ਅਤੇ ਵੱਡਮੁੱਲੀਆਂ ਸੇਵਾਵਾਂ ਦੇਣ ਲਈ ਨਿਊਕਮਰ ਜੈਮ ਅਵਾਰਡ 2023 ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਚੋ ਬੋਲਦਿਆਂ ਦਿਵਿਆ ਬੰਗਾ ਨੇ ਨੌਜਵਾਨ ਪੀੜ੍ਹੀ ਨੂੰ ਮਾਨਵੀ ਕਦਰਾਂ ਕੀਮਤਾਂ ਵਾਲੇ ਸੰਸਕਾਰ ਗ੍ਰਹਿਣ ਕਰਨ ਲਈ ਅਪੀਲ ਕਰਦਿਆਂ ਕਾਲਜ ਦੇ ਸਮੂਹ ਸਟਾਫ਼ ਅਤੇ ਪ੍ਰਬੰਧਕਾਂ ਸਮੇਤ, ਅਮਿਤ ਜੈਨ, ਸ਼੍ਰੀ ਬਲਦੇਵ ਮੱਤਾ (सीईओ रिटायर पी .सी .एच एस ), ਪ੍ਰਦੀਪ ਬੰਗਾ ਦਾ ਧੰਨਵਾਦ ਕੀਤਾ।   ਉਹਨਾਂ ਦੇ ਨਾਲ ਮਨਪ੍ਰੀਤ ਬੰਗਾ, ਜਗਦੀਸ਼ ਬੰਗਾ (सोशल वर्कर & बिज़नेस डेवलपमेंट मैनेजर, यू .के) ਤੇ ਮਾਤਾ ਪਿਤਾ ਦਾ ਧੰਨਵਾਦ ਕੀ। ਰਾਜ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ ਐਮਪੀ, ਇਕਬਾਲ ਸਿੰਘ ਰੰਧਾਵਾ ਡੀ.ਐਮ ਸਪੋਰਟਸ, ਪੰਜਾਬੀ ਲੋਕ ਗਾਇਕ ਬੂਟਾ ਮੁਹੰਮਦ ਤੇ ਅਜਮੇਰ ਸਿੰਘ ਨੇ ਦਿਵਿਆ ਬੰਗਾ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਸਮਾਜ ਸੇਵਾ ਵਿੱਚ ਵੱਡਮੁਲੀਆਂ ਸੇਵਾਵਾਂ ਦੇਣ ਦੀ ਕਾਮਨਾ ਕੀਤੀ।

Leave a Reply

Your email address will not be published. Required fields are marked *