ਗੁਰੂ ਅਮਰ ਦਾਸ ਜੀ ਦੇ ਪ੍ਰਕਾਸ਼ ਪੁਰਬ 6 ਦਿਨਾਂ ਸਮਾਗਮ ਦੀ ਲੜੀ ਬੜੇ ਉਤਸਾਹ ਨਾਲ ਗਈ ਮਨਾਈ

आज की ताजा खबर धर्म
Spread the love

ਗੁਰੂ ਕੇ ਲੰਗਰ ਸਾਰੇ ਸਮਗਮ ਵਿੱਚ ਲਗਾਤਾਰ ਰਹੇ ਚਲਦੇ

टाकिंग पंजाब

जालंधर। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰ ਦਾਸ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 6 ਦਿਨਾਂ ਲੜੀ ਬੁਹਤ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਈ ਗਈ। 25 ਤਰੀਕ ਨੂੰ ਨਿਕਲੀ ਸਬਦ ਚੌਂਕੀ ਤੋਂ ਬਾਅਦ ਰੋਜ਼ਾਨਾ ਗੁਰਮਤਿ ਸਮਾਗਮ ਲਗਾਤਾਰ ਜਾਰੀ ਰਹੇ। ਇਹ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ ਨੇ ਦੱਸਿਆ ਕਿ ਸਮਾਗਮਾ ਦੇ ਆਖਰੀ ਦਿਨ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਓਂਕਾਰ ਸਿੰਘ ਜੀ ਅਤੇ ਭਾਈ ਅਮਰਜੀਤ ਸਿੰਘ ਪਟਿਆਲੇ ਵਾਲੇ ਨੇ ਕੀਰਤਨ ਦੀ ਛਹਬਰ ਲਈ।        ਭਾਈ ਗੁਰਿੰਦਰ ਸਿੰਘ, ਹੈਡ ਗ੍ਰੰਥੀ ਗੋਇੰਦਵਾਲ ਸਾਹਿਬ ਅਤੇ ਓਹਨਾ ਤੋਂ ਇਲਾਵਾ ਗੁਰੂ ਘਰ ਹਜੂਰੀ ਰਾਗੀ ਭਾਈ ਰਵਿੰਦਰ ਸਿੰਘ ਬੰਬੇ ਵਾਲਿਆਂ ਅਤੇ ਗੁਰੂ ਘਰ ਦੇ ਮੁੱਖ ਗ੍ਰੰਥੀ ਭਾਈ ਹਰਜਿੰਦਰ ਸਿੰਘ ਨੇ ਪੰਜੇ ਦਿਨ ਗੁਰੂ ਇਤਹਾਸ ਨਾਲ ਜੋੜਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਮਿਗਲਾਨੀ ਲਗਾਤਾਰ ਸਮਾਗਮਾ ਵਿਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਅਤੇ ਗੁਰੂ ਸਾਹਿਬ ਵੱਲੋ ਵਰਸਾਈਆਂ ਬਖਸ਼ਿਸ਼ਾਂ ਬਾਰੇ ਸੰਗਤਾ ਨੂੰ ਜਾਣਕਾਰੀ ਦਿੰਦੇ ਰਹੇ। ਗੁਰੂ ਕੇ ਲੰਗਰ ਸਾਰੇ ਸਮਗਮਸੁ ਵਿੱਚ ਲਗਾਤਾਰ ਚਲਦੇ ਰਹੇ। ਸਮਾਗਮਾਂ ਦੀ ਸਮਾਪਤੀ ਤੇ ਰਾਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਨੇ ਸੰਗਤਾ ਵੱਲੋ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਹਾਜਰੀ ਭਰਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰੋਗਰਾਮ ਕੀਤੇ ਤਾਂ ਹੀ ਸਕਾਰਥੇ ਹੁੰਦੇ ਹਨ ਜੇਕਰ ਸੰਗਤਾ ਦਾ ਸਾਥ ਲਗਾਤਾਰ ਮਿਲਦਾ ਰਹੇ।      ਓਹਨਾ ਸਮਾਗਮਾ ਦੌਰਾਨ ਸੇਵਾ ਕਰਨ ਵਾਲੀਆਂ ਸਮੁੱਚੀਆਂ ਜੱਥੇਬੰਦੀਆਂ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗਗਨਦੀਪ ਸਿੰਘ ਪਾਰਸ, ਗੁਰਵਿੰਦਰ ਸਿੰਘ, ਜਸਪਾਲ ਸਿੰਘ, ਹਰਮਨਜੋਤ ਸਿੰਘ, ਜਪਨੂਰ ਸਿੰਘ, ਪਵਨਦੀਪ ਸਿੰਘ, ਅਮਰਜੀਤ ਸਿੰਘ ਗੁਰਦੇਵ ਨਗਰ, ਰਜਿੰਦਰ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ ਬਠਲਾ, ਕਿਰਪਾਲ ਸਿੰਘ, ਰਵਿੰਦਰ ਸਿੰਘ ਅਟਾਰੀ ਬਾਜ਼ਾਰ, ਤਰਸੇਮ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ, ਪਰਮਜੀਤ ਸਿੰਘ, ਫਤਿਹਵੀਰ ਸਿੰਘ, ਕੁਲਵਿੰਦਰ ਕੌਰ, ਜਸਜੀਤ ਕੌਰ, ਨਵਲਦੀਪ ਕੌਰ, ਜਸਵਿੰਦਰ ਕੌਰ, ਰਜਿੰਦਰ ਕੌਰ, ਹਰਲੀਨ ਕੌਰ, ਸਤਵੰਤ ਕੌਰ, ਸਰਬਪ੍ਰੀਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *