ਮੇਹਰ ਚੰਦ ਪੋਲੀਟੈਕਨਿਕ ਕਾੱਲਜ ਦੇ ਲੈਕਚਰਾਰ ਨੂੰ ਮਿਲਿਆ ਸੈਕਸ਼ਨ ਬੈਸਟ ਟੀਚਰ ਅਵਾਰਡ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਨੀਸ਼ ਸਚਦੇਵਾ ਦੀ ਸ਼ਾਨਦਾਰ ਪ੍ਰਾਪਤੀ ਦੀ ਕੀਤੀ ਸ਼ਲ਼ਾਘਾ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾੱਲਜ, ਜਲੰਧਰ ਵਿੱਚ ਇਲੈਕਟ੍ਰੋਨਿਕਸ ਐਂਡ ਕਮਅੂਨੀਕੇਸ਼ਨ ਇੰਜਨੀਅਰਿੰਗ (ਈ.ਸੀ.ਈ.) ਵਿਭਾਗ ਦੇ ਲੈਕਚਰਾਰ ਇੰਜ. ਮਨੀਸ਼ ਸਚਦੇਵਾ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਬੇਮਿਸਾਲ ਸਮਰਪਣ, ਨਵੀਨਤਾ ਅਤੇ ਪ੍ਰਭਾਵ ਲਈ ਆਈ.ਐਸ.ਟੀ.ਈ. ਸੈਕਸ਼ਨ ਬੈਸਟ ਟੀਚਰ ਅਵਾਰਡ੨੦੨੩ ਪ੍ਰਾਪਤ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।ਇੰਡੀਅਨ ਸੌਸਾਇਟੀ ਆੱਫ਼ੳਮਪ; ਟੈਕਨੀਕਲ ਐਜੂਕੇਸ਼ਨ (ਪੰਜਾਬ, ਚੰਡੀਗੜ, ਹਿਮਾਚਲ ਪ੍ਰਦੇਸ਼ ਅਤੇ ਜੇ.ਕੇ.) ਉਤਰੀ ਸੈਕਸ਼ਨ, ਨਵੀਂ ਦਿੱਲੀ ਨੇ ਮਨੀਸ਼ ਸਚਦੇਵਾ ਨੂੰ ਆਈ. ਐਸ, ਟੀ.ਈ. ਸ਼ੈਕਸ਼ਨ ਫ਼ੳਮਪ; ਕੋਨਵੈਂਸ਼ਨ ਵਿੱਚ ਇਸ ਬੈਸਟ ਟੀਚਰ ਅਵਾਰਡ ਨਾਲ ਨਵਾਜਿਆ ਜਿਸਦਾ ਆਯੋਜਨ ੨੩ ਨਵੰਬਰ, ੨੦੨੩ ਨੂੰ ਭਾਈ ਗੂਰਦਾਸ ਇੰਸਟੀਚਿਊਟ ਆਫ਼ੳਮਪ; ਇੰਜਨੀਅਰਿੰਗ ਐਂਡ ਟੈਕਨੋਲੋਜੀ, ਸੰਗਰੂਰ ਵਿਖੇ ਕੀਤਾ ਗਿਆ।         ਇੰਜ. ਮਨੀਸ਼ ਸਚਦੇਵਾ ਨੂੰ ਇਹ ਅਵਾਰਡ ਉਥੇ ਪ੍ਰੋ: ਬੂਟਾ ਸਿੰਘ ਸਿੱਧੂ (ਵੀ.ਸੀ.ਮਹਾਰਾਜਾ ਰੰਜੀਤ ਸਿੰਘ ਪੀ.ਟੀ.ਯੂ, ਬਠਿੰਡਾ), ਡਾ. ਜੀ.ਐਸ. ਜਵੰਧਾ (ਚੇਅਰਮੈਨ, ਬੀ.ਜੀ.ਆਈ.ਈ.ਟੀ, ਸੰਗਰੂਰ), ਡਾ. ਐਸ. ਕੇ. ਗਾਂਧੀ (ਸਕੱਤਰ, ਆਈ.ਐਸ.ਟੀ.ਈ.) ਅਤੇ ਪ੍ਰੋ. (ਡਾ.) ਤਨੂਜਾ ਸ੍ਰੀਵਾਸਤਵ (ਕੈਂਪਸ ਡਾਇਰੈਕਟਰ ਬੀ.ਜੀ.ਆਈ. ਈ.ਟੀ, ਸੰਗਰੂਰ) ਦੂਆਰਾ ਦਿੱਤਾ ਗਿਆ। ਇਸ ਅਵਾਰਡ ਦੇ ਜਿਤਣ ਤੇ ਮੇਹਰ ਚੰਦ ਪੋਲੀਟੈਕਨੀਕ ਕਾੱਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਨੀਸ਼ ਸਚਦੇਵਾ ਨੂੰ ਉਸਦੀ ਸ਼ਾਨਦਾਰ ਪ੍ਰਾਪਤੀ ਲਈ ਅਤੇ ਨੌਕਰੀ ਪ੍ਰਤੀ ਉਸਦੀ ਇਮਾਨਦਾਰੀ, ਸਮਰਪਣ ਅਤੇ ਮਿਹਨਤੀ ਸੁਭਾਅ ਦੀ ਵੀ ਸ਼ਲ਼ਾਘਾ ਕੀਤੀ। ਇਸ ਮੌਕੇ ਡਾ. ਜਗਰੂਪ ਸਿੰਘ, ਡਾ. ਰਾਜੀਵ ਭਾਟੀਆ (ਐਡਵਾਈਸਰ, ਸਟੂਡੈਂਟ ਚੈਪਟਰ) ਅਤੇ ਇੰਜ. ਪ੍ਰਿੰਸ ਮਦਾਨ (ਐਚ.ੳ.ਡੀ ਈ.ਸੀ.ਈ. ਵਿਭਾਗ) ਹਾਜਰ ਸਨ।

Leave a Reply

Your email address will not be published. Required fields are marked *