Skip to content
ਅਧਿਆਤਮਿਕ ਅਤੇ ਵਿਦਿਅਕ ਟੂਰ ਵਿੱਚ ਸਟਾਫ਼ ਮੈਂਬਰਾਂ ਨੇ ਮਾਣਿਆ ਅਨੰਦ
टाकिंग पंजाब
जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਦਫ਼ਤਰੀ ਸਟਾਫ਼ ਨੇ ਪ੍ਰਿੰਸੀਪਲ ਡਾ.ਜਗਰੂਪ ਸਿੰਘ ਦੀ ਅਗਵਾਈ ਵਿੱਚ ਇੱਕ ਰੋਜ਼ਾ ਅੰਮ੍ਰਿਤਸਰ ਜ਼ਿਲੇ ਵਿੱਚ ਅਧਿਆਤਮਿਕ ਅਤੇ ਵਿਦਿਅਕ ਟੂਰ ਲਗਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦਫ਼ਤਰੀ ਸਟਾਫ਼ ਮੈਂਬਰ ਸਾਰਾ ਸਾਲ ਮੇਹਨਤ ਕਰਦੇ ਹਨ ਅਤੇ ਇਨਾਂ ਨੂੰ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਵੀ ਨਹੀਂ ਹੁੰਦੀਆਂ। ਇਹਨਾਂ ਨੂੰ ਮਾਨਸਿਕ ਅਤੇ ਸਰੀਰਿਕ ਤਣਾਓ ਤੋਂ ਮੁਕਤ ਕਰਣ ਲਈ ਅਤੇ ਇਹਨਾਂ ਦਾ ਮਨੋਬਲ ਉੱਚਾ ਕਰਣ ਲਈ , ਆਫਿਸ ਦੇ ਕੰਮ ਦੀ ਉਤਪਾਦਕਤਾ ਵਧਾਉਣ ਲਈ ਅਤੇ ਆਪਸੀ ਸਾਂਝ ਅਤੇ ਭਾਈਚਾਰਾ ਬਣਾਉਣ ਲਈ ਇਹ ਟੂਰ ਲਗਾਇਆ ਗਿਆ, ਤਾਂ ਜੋ ਸਾਰੇ ਮਿਲ ਕੇ ਇੱਕ ਟੀਮ ਵਾਂਗ ਕੰਮ ਕਰ ਸੱਕਣ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦੱਸਿਆ ਕਿ ਸਮੁਚੇ ਦਫ਼ਤਰੀ ਨਾਨ-ਟੀਚਿੰਗ ਸਟਾਫ਼ ਦੇ 16 ਮੈਂਬਰਾਂ ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ , ਸ੍ਰੀ ਦੁਰਗਿਆਣਾ ਮੰਦਿਰ ਅਤੇ ਸ੍ਰੀ ਰਾਮ ਤੀਰਥ ਮੰਦਿਰ ਦੇ ਦਰਸ਼ਨ ਕਰਵਾਏ ਗਏ ਅਤੇ ਦਰਬਾਰ ਸਾਹਿਬ ਦੇ ਨੇੜੇ ਹੀ ਟਾਊਨ ਹਾਲ ਵਿੱਚ 1947 ਦੀ ਦੇਸ਼ ਵੰਡ ਦੀ ਯਾਦ ਵਿੱਚ ਬਣਿਆ ਪਾਰਟੀਸ਼ਨ ਮਿਉਜ਼ਿਅਮ ਵੀ ਵੇਖਿਆ ਗਿਆ।
ਫਿਰ ਸਾਰੇ ਸਟਾਫ਼ ਨੂੰ ਸਾਡਾ ਪਿੰਡ ਲਿਜਾਇਆ ਗਿਆ, ਜਿੱਥੇ ਉਹਨਾਂ ਨੇ ਰੱਜ ਕੇ ਭੰਗੜੇ ਪਾਏ ਅਤੇ ਗੀਤ ਗਾਏ। ਸਾਰੇ ਸਟਾਫ਼ ਮੈਂਬਰਾਂ ਨੇ ਪੱਗਾਂ ਬੰਨ ਕੇ ਫੋਟੋ ਖਿੱਚਵਾਈ। ਇਸ ਟੂਰ ਵਿੱਚ ਲੇਡੀਜ਼ ਸਟਾਫ਼ ਮੈਂਬਰ ਵੀ ਸ਼ਾਮਲ ਸਨ। ਸਟਾਫ਼ ਮੈਂਬਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਕਾਲਜ ਦੇ ਪ੍ਰਿੰਸੀਪਲ ਸਟਾਫ਼ ਮੈਂਬਰਾਂ ਨੂੰ ਨਾਲ ਲੈ ਕੇ ਖੁੱਦ ਅਧਿਆਤਮਿਕ ਟੂਰ ਤੇ ਗਏ ਤੇ ਉਹਨਾਂ ਦੇ ਨਾਲ ਵਿਚਰੇ। ਸਟਾਫ਼ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੇ ਬਹੁਤ ਅਨੰਦ ਮਾਣਿਆ ਅਤੇ ਇਸ ਤਰਾਂ ਦਾ ਟੂਰ ਹਰ ਸਾਲ ਲੱਗਣਾ ਚਾਹੀਦਾ ਹੈ। ਇਸ ਟੂਰ ਵਿੱਚ ਸਰਵਸ਼੍ਰੀ ਪ੍ਰਦੀਪ ਕੁਮਾਰ, ਸੁਸ਼ੀਲ ਕੁਮਾਰ, ਅਜੇ ਦੱਤਾ, ਸ਼ਸ਼ੀ ਭੂਸ਼ਨ, ਗੋਕੁਲ ਸਿੰਘ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਦੀਓ ਮਣੀ, ਰਸ਼ਪਾਲ ਸਿੰਘ, ਸੁਨੀਲ ਅਤੇ ਲੇਡੀਜ਼ ਸਟਾਫ਼ ਵੱਲੋਂ ਗੁਰਮੀਤ ਸਚਦੇਵਾ, ਕਿਰਨ ਰਾਜਪਾਲ, ਗੁਰਪ੍ਰੀਤ ਕੌਰ ਅਤੇ ਮਿਸ ਨੇਹਾ ਸ਼ਾਮਲ ਹੋਏ।
Website Design and Developed by OJSS IT Consultancy, +91 7889260252,www.ojssindia.in