Skip to content
ਭਾਈ ਕਮਲਜੀਤ ਸਿੰਘ ਨੂਰ ਨੂੰ ਸਰਬਸੰਮਤੀ ਨਾਲ ਰਾਗੀ ਜਥਾ ਵਿੰਗ ਦਾ ਬਣਾਇਆ ਗਿਆ ਪ੍ਰਧਾਨ
टाकिंग पंजाब
जालंधर। ਸਿੱਖ ਤਾਲਮੇਲ ਕਮੇਟੀ ਵੱਲੋਂ ਵੱਖ-ਵੱਖ ਸਿੱਖ ਜਥੇਬੰਦੀਆਂ ਨੂੰ ਸਿੱਖੀ ਕਾਰਜ ਲਈ ਨਾਲ ਤੁਰਨ ਦੇ ਦਿੱਤੇ ਸੱਦੇ ਨੂੰ ਸ਼ਹਿਰ ਦੀਆਂ ਵੱਖ ਵੱਖ ਸਿੱਖ ਸੰਗਠਨਾਂ ਅਤੇ ਵੱਖਰੇ-ਵੱਖਰੇ ਤੌਰ ਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸ ਕੜੀ ਵਿੱਚ ਅੱਜ ਜਲੰਧਰ ਦੇ ਲਗਭਗ 20 ਰਾਗੀ ਜੱਥਿਆਂ ਜਿਨਾਂ ਵਿੱਚ ਸ਼ਹਿਰ ਦੇ ਪ੍ਰਮੁੱਖ ਰਾਗੀ ਜਥੇ ਸ਼ਾਮਿਲ ਹਨ ਵੱਲੋਂ ਇਕ ਮੀਟਿੰਗ ਕਰਕੇ ਸਿੱਖ ਤਾਲਮੇਲ ਕਮੇਟੀ ਨੂੰ ਹਰ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਦਵਾਇਆ। ਇਨਾ ਜਥਿਆਂ ਵਿੱਚ ਭਾਈ ਰਛਪਾਲ ਸਿੰਘ, ਭਾਈ ਅਮਰਜੀਤ ਸਿੰਘ ਕੰਵਲ, ਭਾਈ ਜੋਗਿੰਦਰ ਸਿੰਘ, ਭਾਈ ਰਜਿੰਦਰ ਸਿੰਘ, ਭਾਈ ਰਾਜਵੀਰ ਸਿੰਘ ਭਾਈ ਮਲਕੀਤ ਸਿੰਘ, ਭਾਈ ਜਤਿੰਦਰ ਸਿੰਘ ਜੋਧ, ਭਾਈ ਸੁਖਵਿੰਦਰ ਸਿੰਘ ਸਹਿਜ, ਭਾਈ ਮਨਜੀਤ ਸਿੰਘ, ਭਾਈ ਗੁਰਪ੍ਰੀਤ ਸਿੰਘ ਰਾਹੁਲ, ਭਾਈ ਮਨਜੀਤ ਸਿੰਘ ਪਾਰਸ, ਭਾਈ ਮਨਦੀਪ ਸਿੰਘ ਕਥਾਵਾਚਕ, ਭਾਈ ਕੁਲਵਿੰਦਰ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਕਮਲਜੀਤ ਸਿੰਘ ਨੂਰ, ਭਾਈ ਹਰਜਿੰਦਰ ਸਿੰਘ ਵਿੱਕੀ ਖਾਲਸਾ ਅਤੇ ਭਾਈ ਅਮਰਜੀਤ ਸਿੰਘ ਬੋਬੀ ਸ਼ਾਮਿਲ ਹਨ ਉਕਤ ਰਾਗੀ ਸਿੰਘਾਂ ਵੱਲੋਂ ਸਿੱਖੀ ਕਾਰਜਾਂ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਐਲਾਨ ਕੀਤਾ ਗਿਆ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਨੇ ਸਾਰੇ ਮੈਂਬਰਾਂ ਅਤੇ ਰਾਗੀ ਸਿੰਘ ਵੀਰਾਂ ਦੀ ਸਲਾਹ ਨਾਲ ਭਾਈ ਕਰਮਜੀਤ ਸਿੰਘ ਨੂਰ ਨੂੰ ਸਿੱਖ ਤਾਲਮੇਲ ਕਮੇਟੀ ਦੇ ਰਾਗੀ ਜਥੇ ਦਾ ਪ੍ਰਧਾਨ ਬਣਾਉਣ ਦਾ ਐਲਾਨ ਕੀਤਾ ਜਿਸ ਦਾ ਮੀਟਿੰਗ ਵਿੱਚ ਸ਼ਾਮਿਲ ਸਮੁੱਚੇ ਮੈਂਬਰਾਂ ਅਤੇ ਰਾਗੀ ਸਿੰਘਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ। ਭਾਈ ਨੂਰ ਨੇ ਸਾਰੇ ਮੈਂਬਰਾਂ ਨੂੰ ਆਪਣੇ ਨਾਲ ਲੈ ਕੇ ਚੱਲਣ ਦਾ ਯਕੀਨ ਦਵਾਇਆ। ਇਸ ਮੌਕੇ ਤੇ ਮੀਟਿੰਗ ਵਿੱਚ ਸ਼ਾਮਿਲ ਹਰਜੋਤ ਸਿੰਘ ਲੱਕੀ, ਸਤਪਾਲ ਸਿੰਘ ਸਿੱਦਕੀ, ਭੁਪਿੰਦਰ ਪਾਲ ਸਿੰਘ ਖਾਲਸਾ ਅਤੇ ਗੁਰਵਿੰਦਰ ਸਿੰਘ ਚਿਟਕਾਰਾ ਨੇ ਸ਼ਹਿਰ ਦੀਆਂ ਹੋਰ ਵੀ ਜਥੇਬੰਦੀਆਂ ਨੂੰ ਅੱਗੇ ਆ ਕੇ ਸਿੱਖੀ ਕਾਰਜਾਂ ਵਿੱਚ ਸਿੱਖ ਤਾਲਮੇਲ ਕਮੇਟੀ ਦਾ ਸਹਿਯੋਗ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਤੇ ਵਿੱਕੀ ਸਿੰਘ ਖਾਲਸਾ ਨੇ ਦੱਸਿਆ ਹੋਰ ਬਹੁਤ ਰਾਗੀ ਜਥਿਆਂ ਦੇ ਸੁਨੇਹ ਆ ਰਹੇ ਹਨ ਜੋ ਛੇਤੀ ਹੀ ਵੱਡੀ ਮੀਟਿੰਗ ਬੁਲਾ ਕੇ ਸਿੱਖ ਤਾਲਮੇਲ ਕਮੇਟੀ ਦੇ ਸਮਰਥਨ ਦਾ ਐਲਾਨ ਕਰਨਗੇ।
Website Design and Developed by OJSS IT Consultancy, +91 7889260252,www.ojssindia.in