India No.1 News Portal
ਇਸ ਪ੍ਰੋਗਾਮ ਵਿੱਚ ਬੇਹਤਰੀਨ ਕਾਰਗੁਜਾਰੀ ਵਾਲੇ ਵਿਦਿਆਰਥੀ ਅਤੇ ਸਮਰਪਿਤ ਅਲੁਮਨੀ ਮੈਂਬਰਾ ਦਾ ਕੀਤਾ ਜਾਵੇਗਾ ਸਨਮਾਨ
ਪ੍ਰਿੰਸੀਪਲ ਡਾ . ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਨੇ ਸੱਤ ਦਹਾਕਿਆ ਵਿੱੱਚ 36000 ਇੰਜੀਨਅਰ ਪੈਦਾ ਕੀਤੇ ਹਨ ਤੇ ਘੱਟੋ ਘੱਟ 1000 ਅਲੁੱਮਨੀ ਵਿਦਿਆਰਥੀ ਦੇ ਪਲੈਟੀਨਮ ਜੁਬਲੀ ਵਿੱਚ ਪਹੁੰਚਣ ਦਾ ਅਨੁਮਾਨ ਹੈ। ਇਸ ਪ੍ਰੋਗਾਮ ਵਿੱਚ ਬੇਹਤਰੀਨ ਕਾਰਗੁਜਾਰੀ ਵਾਲੇ ਵਿਦਿਆਰਥੀ ਅਤੇ ਸਮਰਪਿਤ ਅਲੁਮਨੀ ਮੈਂਬਰਾ ਦਾ ਸਨਮਾਨ ਕੀਤਾ ਜਾਵੇਗਾ। ਇਹ ਪ੍ਰੋਗਾਮ ਸਵੇਰੇ ਦੱਸ ਵਜੇ ਆਰੰਭ ਹੋਵੇਗਾ। ਕਾਲਜ ਵਿੱਚ ਪੜ੍ਹ ਰਹੇ ਵਿਦਿਆਰਥੀਆ ਵਲੋਂ ਰੰਗਾ ਰੰਗ ਪ੍ਰੋਗਾਮ ਤਹਿਤ ਕੋਰਿਉਗ੍ਰਾਫੀ, ਮਾਇਮ ਤੇ ਭੰਗੜਾ ਪੇਸ਼ ਕੀਤਾ ਜਾਵੇਗਾ।
ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਸ ਮੌਕੇ ਸੱਤ ਦਹਾਕਿਆ ਦੀਆ ਗਤਿਧਿੀਆ ਤੇ ਕਾਲਜ ਦੀਆਂ ਹੋਰ ਪ੍ਰਾਪਤੀਆਂ ਨੂੰ ਦਰਸਾਉਂਦਾ ਪਲੈਟੀਨਮ ਜੁਬਲੀ ਸੁਵੀਨਾਰ ਵੀ ਮੁੱਖ ਮਹਿਮਾਨ ਵਲੋਂ ਰਿਲੀਜ਼ ਕੀਤਾ ਜਾਵੇਗਾ। ਡੀਏਵੀ ਮੈਨੇਜਿਗ ਕਮੇਟੀ ਦੇ ਪ੍ਰਧਾਨ ਡਾ. ਪੂਨਮ ਸੂਰੀ ਜੀ ਨੇ ਪਲੈਟੀਨਮ ਜੁਬਲੀ ਮੌਕੇ ਸ਼ੁਭ ਇਛਾਵਾਂ ਭੇਜੀਆ ਹਨ। ਮੈਨੇਜਿੰਗ ਕਮੇਟੀ ਵਲੋਂ ਉਪ ਪ੍ਰਧਾਨ ਜਸਟਿਸ ਐਨਕੇਸੂਦ,ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਤੇ ਮੈਂਬਰ ਸ਼੍ਰੀ ਕੁੰਦਨ ਲਾਲ ਵੀ ਹਾਜ਼ਿਰ ਰਹਿਣਗੇ।

Website Design and Developed by OJSS IT Consultancy, +91 7889260252,www.ojssindia.in