India No.1 News Portal
‘ਬੇਹਤਰੀਨ ਕਾਲਜ’ ਚੁਣੇ ਜਾਣ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ 100 ਚੁਣੇ ਹੋਏ ਕਾਲਜਾਂ ਦੇ ਡਾਇਰੈਕਟਰਜ਼ ਅਤੇ ਪ੍ਰਿੰਸੀਪਲਜ਼ ਨੂੰ ਸਨਮਾਨਿਤ ਕੀਤਾ ਗਿਆ। ਮੇਹਰਚੰਦ ਪੋਲੀਟੈਕਨਿਕ ਦੀ ਚੋਣ ਉਸਦੀਆਂ ਅਕਾਡਮਿਕ, ਸਭਿਆਚਾਰਕ, ਰਿਸਰਚ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰਕੇ ਕੀਤਾ ਗਿਆ। ਸਮੁੱਚੇ ਪੰਜਾਬ ਵਿੱਚੋ ‘ਬੇਹਤਰੀਨ ਕਾਲਜ’ ਚੁਣੇ ਜਾਣ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਮੈਨੇਜਮੈਂਟ ਕਮੇਟੀ ਦੇ ਉਪ ਪ੍ਰਧਾਨ ਜਸਟਿਸ ਐਨ.ਕੇ ਸੂਦ ਅਤੇ ਸੈਕਟਰ ਅਰਵਿੰਦ ਘਈ , ਅਜੇ ਗੋਸਵਾਮੀ ਤੇ ਮੈਂਬਰ ਕੁੰਦਨਲਾਲ ਅਗਰਵਾਲ ਜੀ ਨੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵਧਾਈ ਦਿੱਤੀ।
ਇਸ ਤੋਂ ਪਹਿਲਾ ਵੀ ਨਿੱਟਰ ਚੰਡੀਗੜ੍ਹ ਵਲੋਂ ਮੇਹਰਚੰਦ ਪੋਲੀਟੈਕਨਿਕ ਨੂੰ ਪੰਜ ਵਾਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਵਜੋਂ ਸਨਮਾਨਿਤ ਕੀਤਾ ਗਿਆ ਹੈ। ਕਾਲਜ ਨੂੰ ਐਨ.ਬੀ.ਏ ਵਲੋਂ ਵੀ ਇਲੈਕਟ੍ਰੀਕਲ ਪ੍ਰੋਗਾਮ ਲਈ ਐਕਰੀਡੀਟੇਸ਼ਨ ਮਿਲ ਚੁਕੀ ਹੈ ਤੇ 29 ਅਕਤੂਬਰ 2024 ਨੂੰ ਕਾਲਜ ਵਲੋਂ 70 ਸਾਲ ਪੂਰੇ ਹੋਣ ਤੇ ਸਫਲਤਾ ਨਾਲ ਪਲੈਟੀਨਮ ਜੁਬਲੀ ਮਨਾਈ ਗਈ। ਇਸ ਮੌਕੇ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਕਸ਼ਮੀਰ ਕੁਮਾਰ, ਮੈਡਮ ਮੰਜੂ, ਮੈਡਮ ਰੀਚਾ ਅਰੌੜਾ, ਤਰਲੋਕ ਸਿੰਘ, ਸੁਧਾਂਸ਼ੂ ਨਾਗਪਾਲ ਅਤੇ ਪ੍ਰਦੀਪ ਕੁਮਾਰ ਹਾਜਿਰ ਸਨ।

Website Design and Developed by OJSS IT Consultancy, +91 7889260252,www.ojssindia.in