India No.1 News Portal
ਕੈਂਪ ਵਿੱਚ ਨੈਸ਼ਨਲ ਆਈ ਹਸਪਤਾਲ ਦੇ ਡਾਕਟਰ ਪੀਓਸ ਸੂਦ ਵੱਲੋਂ ਲਗਭਗ 80 ਮਰੀਜ਼ਾਂ ਦਾ ਕੀਤਾ ਗਿਆ ਫਰੀ ਚੈਕਅਪ
ਕੈਂਪ ਵਿੱਚ ਨੈਸ਼ਨਲ ਆਈ ਹਸਪਤਾਲ ਦੇ ਡਾਕਟਰ ਪੀਓਸ ਸੂਦ ਵੱਲੋਂ ਲਗਭਗ 80 ਮਰੀਜ਼ਾਂ ਦਾ ਫਰੀ ਚੈਕਅਪ ਕੀਤਾ ਅਤੇ 20 ਮਰੀਜ਼ਾਂ ਜਿਨਾਂ ਨੂੰ ਆਪਰੇਸ਼ਨ ਦੀ ਲੋੜ ਸੀ ਦਾ ਫਰੀ ਆਪਰੇਸ਼ਨ ਨੈਸ਼ਨਲ ਆਈ ਹਸਪਤਾਲ ਕਪੂਰਥਲਾ ਰੋਡ ਵਿਖੇ ਕੀਤਾ ਗਿਆ। ਇਸ ਕੈਂਪ ਦੀ ਸ਼ੁਰੂਆਤ ਤੋਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੀ ਗਈ,ਅਤੇ ਹੁਕਮਨਾਮਾ ਲੈਣ ਤੋਂ ਉਪਰੰਤ ਕੈਂਪ ਆਰੰਭ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਗੁਰੂ ਘਰ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਚੱਡਾ, ਅਤੇ ਤਜਿੰਦਰ ਸਿੰਘ ਪਰਦੇਸੀ ਨੇ ਕਿਹਾ ਕਿ ਇਸ ਕੈਂਪ ਰਾਹੀਂ ਅਸੀਂ ਗੁਰੂ ਸਾਹਿਬਾਨਾਂ ਵੱਲੋਂ ਲੋੜਵੰਦਾਂ ਦੀ ਸੇਵਾ ਸੰਭਾਲ ਦੇ ਦਿੱਤੇ ਸੰਦੇਸ਼ ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।
ਮਾਨਵਤਾ ਦੀ ਸੇਵਾ ਤੋਂ ਉੱਪਰ ਕੋਈ ਕਾਰਜ ਨਹੀਂ ਹੈ। ਇਹੋ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੱਚੀ ਸ਼ਰਧਾਂਜਲੀ ਹੈ। ਉਕਤ ਆਗੂਆਂ ਨੇ ਕਿਹਾ ਕਿ ਅਜਿਹੇ ਕੈਂਪ ਨਿਰੰਤਰ ਚਲਦੇ ਰਹਿਣਗੇ, ਤਾਂ ਜੋ ਲੋੜਵੰਦ ਮਰੀਜ਼ ਇਹਨਾਂ ਕੈਂਪਾਂ ਦਾ ਫਾਇਦਾ ਲੈ ਸਕਣ। ਇਸ ਮੌਕੇ ਤੇ ਦਵਾਈਆਂ ਵੀ ਫਰੀ ਦਿੱਤੀਆਂ ਗਈਆਂ। ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਗੁਰਵਿੰਦਰ ਸਿੰਘ ਸਿੱਧੂ ,ਅਮਰਜੀਤ ਸਿੰਘ ਗੁਰਦੇਵ ਨਗਰ ,ਹਰਜਿੰਦਰ ਸਿੰਘ ਪਰੂਥੀ, ਹਰਮਨਜੋਤ ਸਿੰਘ ਬਠਲਾ, ਪ੍ਰੀਤਮ ਸਿੰਘ ਭਾਟੀਆ, ਰਵਿੰਦਰ ਸਿੰਘ ਨੀਨੂ ਆਦਿ ਹਾਜ਼ਰ ਸਨ।

Website Design and Developed by OJSS IT Consultancy, +91 7889260252,www.ojssindia.in