Skip to content
ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਾਰੇ ਵਿਭਾਗ ਮੁਖੀਆਂ ਨੇ ਪ੍ਰਿੰਸ ਮਦਾਨ ਨੂੰ ਦਿੱਤੀ ਵਧਾਈ
टाकिंग पंजाब
जालंधर। ਮੇਹਰ ਚੰਦ ਪੌਲੀਟੈਕਨਿਕ ਕਾਲੇਜ ਦੇ ਇਲੈਕਟ੍ਰਾਨਿਕਸ ਅਤੇ ਕੰਮਪਿਊਟਰ ਵਿਭਾਗ ਦੇ ਇੰਚਾਰਜ ਪ੍ਰਿੰਸ ਮਦਾਨ ਨੂੰ ਆਈਐਸਟੀਈ- 2024 ਦੀ 54ਵੀਂ ਸਲਾਨਾ ਕਨਵੈਨਸ਼ਨ ਵਿੱਚ ਪੰਜਾਬ ਦੇ ਬੈਸਟ ਪੌਲੀਟੈਕਨਿਕ ਟੀਚਰ-2024 ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਸਮਾਗਮ ਰੋਪੜ ਵਿਖੇ ਲੈਮਰਿਨ ਟੈਕ ਸਕਿਲਜ਼ ਯੂਨੀਵਰਸਿਟੀ ਵਿੱਚ ਹੋਇਆ।
ਇਸ ਸਮਾਗਮ ਵਿੱਚ ਆਈਐਸਟੀਈ ਦੇ ਪ੍ਰਧਾਨ ਡਾ. ਪ੍ਰਤਾਪ ਸਿੰਘ ਕੇ.ਦੇਸਾਈ ਅਤੇ ਐਗਜ਼ੀਕਿਊਟਿਵ ਸਕੱਤਰ ਡਾ. ਐਸਐਸ ਮੱਲੀ ਸ਼ਾਮਿਲ ਹੋਏ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਸਟੂਡੈਂਟ ਚੈਪਟਰ ਦੇ ਅਡਵਾਈਜ਼ਰ ਡਾ. ਰਾਜੀਵ ਭਾਟੀਆ ਅਤੇ ਸਾਰੇ ਵਿਭਾਗ ਮੁਖੀਆਂ ਨੇ ਪ੍ਰਿੰਸ ਮਦਾਨ ਨੂੰ ਵਧਾਈ ਦਿੱਤੀ। ਡਾ. ਜਗਰੂਪ ਸਿੰਘ ਨੇ ਇਸ ਮੌਕੇ ਉੱਤੇ ਪ੍ਰਿੰਸ ਮਦਾਨ ਨੂੰ ਸਨਮਾਨਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਲਜ ਦੇ ਸਲਾਨਾ ਸਮਾਗਮ ਵਿੱਚ ਵੀ ਪ੍ਰਿੰਸ ਮਦਾਨ ਨੂੰ ਸਨਮਾਨਿਤ ਕੀਤਾ ਜਾਵੇਗਾ।
Oplus_131072
Website Design and Developed by OJSS IT Consultancy, +91 7889260252,www.ojssindia.in