ਵੱਖ ਵੱਖ ਗੁਰੂ ਘਰਾਂ ਦੇ ਪ੍ਰਬੰਧਕਾਂ ਵਲੋ ਖਾਲਸਾ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ

आज की ताजा खबर धर्म
Spread the love

ਗੁਰੂ ਘਰ ਦੇ ਪਰਬੰਧਕਾਂ ਨੂੰ ਸਹਿਜੋਗ ਕਰਨ ਦੀ ਬੇਨਤੀ- ਹਰਪਾਲ ਸਿੰਘ ਚੱਡਾ

टाकिंग पंजाब

जालंधर। ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਖ਼ਾਲਸਾ ਮਾਰਚ ਜੌ 13 ਅਪ੍ਰੈਲ ਨੂੰ ਗੁਰਦਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2 ਵਜੇ ਆਰੰਭ ਹੋ ਰਿਹਾ ਹੈ ਨੂੰ ਲੈਕੇ ਸੰਗਤਾ ਵਿੱਚ ਬੋਹੁਤ ਹੀ ਉਤਸਾਹ ਹੈ। ਸੰਗਤਾ ਆਪ ਮੁਹਾਰੇ ਪਰਬੰਧਕਾਂ ਨਾਲ ਸੰਪਰਕ ਕਰਕੇ ਆਪਣੀ ਹਾਜਰੀ ਯਕੀਨੀ ਬਣਾਉਣ ਲਈ ਦਸ ਰਹੀਆਂ ਹਨ। ਇਸੇ ਲੜੀ ਤਹਿਤ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜਾਂ ਵਿਖੇ ਵੱਖ ਵੱਖ ਗੁਰੂ ਘਰਾਂ ਜਿੰਨਾ ਵਿੱਚ ਗੁਰਦੁਆਰਾ ਸਿੰਘ ਸਭਾ ਬਸਤੀ ਨੌ ਗੁਰਦਆਰਾ ਸ੍ਰੀ ਗੁਰੂ ਸਿੰਘ ਸਭਾ ਕਲਗੀਧਰ ਸਾਹਿਬ ਅਤੇ ਗੁਰਦੁਆਰਾ ਸਿੰਘ ਸਭਾ ਦਿਲਬਾਗ ਨਗਰ ਦੀਆਂ ਪ੍ਰਬੰਧਕ ਕਮੇਟੀਆਂ ਦੀ ਸਾਂਝੀ ਮੀਟਿੰਗ ਸਰਦਾਰ ਕਮਲਜੀਤ ਸਿੰਘ ਭਾਟੀਆ ਜਨਰਲ ਸਕੱਤਰ ਅਤੇ ਇੰਦਰਬੀਰ ਸਿੰਘ ਲੱਕੀ ਦੀ ਦੇਖ ਰੇਖ ਹੇਠ ਹੋਈ।        ਜਿਸ ਵਿਚ ਅਮਰਜੀਤ ਸਿੰਘ ਧਮੀਜਾ, ਸ਼ੇਰ ਸਿੰਘ, ਬਲਵਿੰਦਰ ਸਿੰਘ, ਜਸਬੀਰ ਸਿੰਘ, ਅਮਰਜੀਤ ਸਿੰਘ ਭਾਟੀਆ, ਨਵਨੀਤ ਸਿੰਘ, ਨਰਿੰਦਰ ਸਿੰਘ ਚੀਮਾ, ਜਤਿੰਦਰ ਸਿੰਘ ਬਾਂਸਲ, ਜਸਵਿੰਦਰ ਸਿੰਘ, ਸਤੀਸ਼ ਕੁਮਾਰ, ਅਸ਼ਵਨੀ ਕੁਮਾਰ, ਗੁਰਬਖਸ਼ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਮਨਮਿੰਦਰ ਦੇ ਭਾਟੀਆ ਗੁਰਦਆਰਾ ਦਿਲਬਾਗ ਨਗਰ ਮਾਸਟਰ ਜੋਗਿੰਦਰ ਸਿੰਘ, ਅੰਮ੍ਰਿਤ ਪਾਲ ਸਿੰਘ, ਨਰਿੰਦਰ ਸਿੰਘ, ਗੁਰੂ ਘਰ ਤੋਂ ਸਰਨਜੀਤ ਸਿੰਘ, ਗੁਲਜ਼ਾਰ ਸਿੰਘ, ਗੁਰਦਵਾਰਾ ਕਲਗੀਧਰ ਬਸਤੀ ਨੌ ਤੋਂ ਰਾਜਵੰਤ ਸਿੰਘ, ਕਮਲਜੀਤ ਸਿੰਘ ਸੈਂਬੀ ਸ਼ਾਮਲ ਹੋਏ। ਇਸ ਮੌਕੇ ਤੇ ਖਾਲਸਾ ਮਾਰਚ ਦੇ ਪਰਬੰਧਕ ਜਿਨ੍ਹਾਂ ਵਿੱਚ ਹਰਪਾਲ ਸਿੰਘ ਚੱਡਾ, ਕਮਲਜੀਤ ਸਿੰਘ ਟੋਨੀ, ਹਰਪ੍ਰੀਤ ਸਿੰਘ ਨੀਟੂ, ਗੁਰਜੀਤ ਸਿੰਘ ਪੋਪਲੀ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਗੁਰਦੇਵ ਸਿੰਘ, ਗੋਲਡੀ ਭਾਟੀਆ, ਤਜਿੰਦਰ ਸਿੰਘ ਪਰਦੇਸੀ ਅਤੇ ਪਰਮਪ੍ਰੀਤ ਸਿੰਘ ਵਿਟੀ ਪੁਹੰਚੇ ਹੋਏ ਸਨ। ਇਸ ਮੌਕੇ ਤੇ ਹਰਪਾਲ ਸਿੰਘ ਚੱਡਾ ਨੇ ਸਾਰੇ ਪ੍ਰੋਗ੍ਰਾਮ ਦੀ ਰੂਪ ਵਿੱਚ ਦਸੀ ਅਤੇ ਗੁਰੂ ਘਰ ਦੇ ਪਰਬੰਧਕਾਂ ਨੂੰ ਸਹਿਜੋਗ ਕਰਨ ਬੇਨਤੀ ਕੀਤੀ।             ਜਿਸ ਤੇ ਗੁਰੂ ਘਰ ਦੇ ਮੁਖੀਆਂ ਵਲੋ ਵੱਖ ਵੱਖ ਜਥੇ ਲੈਕੇ ਸ਼ਾਮਲ ਖਾਲਸਾ ਮਾਰਚ ਵਿੱਚ ਵੱਡੀ ਸ਼ਾਮਲ ਹੋਣ ਦੇ ਐਲਾਨ ਕੀਤਾ। ਗੁਰੂ ਘਰ ਦੇ ਪਰਬੰਧਕਾਂ ਦੀ ਬੇਨਤੀ ਤੇ ਖਾਲਸਾ ਮਾਰਚ ਦੇ ਰੂਟ ਨੂੰ ਬਸਤੀ ਨੌ ਤੋਂ ਲੰਗਕੇ ਬਸਤੀ ਗੁਜਾਂ ਗੁਰੂ ਘਰ, ਦਿਲਬਾਗ ਨਗਰ ਗੁਰੂ ਘਰ ਦੇ ਨੇੜਿਓਂ ਬਦਲਣ ਦੀ ਬੇਨਤੀ ਕੀਤੀ ਜਿਸ ਦੀ ਪਰਬੰਧਕਾਂ ਵੱਲੋ ਪਰਵਾਨਗੀ ਮੌਕੇ ਤੇ ਦਿੱਤੀ ਗਈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਮਲਜੀਤ ਸਿੰਘ, ਮਲਕੀਤ ਸਿੰਘ ਮੁਲਤਾਨੀ, ਕੁਲਵਿੰਦਰ ਸਿੰਘ ਮੱਲੀ, ਹਰਜਿੰਦਰ ਸਿੰਘ ਹਾਜਰ ਸਨ।

Leave a Reply

Your email address will not be published. Required fields are marked *