ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵੋਟ ਦੀ ਮਹੱਤਤਾ ਸੰਬਧੀ ਕੀਤਾ ਜਾਗਰੁਕ
टाकिंग पंजाब
जालंधर। ਭਾਰਤ ਦੇ ਮੁੱਖ ਚੋਣ ਕਮੀਸ਼ਨਰ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਸੀ.ਡੀ.ਟੀ.ਪੀ ਵਿਭਾਗ ਨੇ ਆਪਣੇ ਕਾਲਜ ਦੇ ਵਿਦਿਆਰਥੀਆਂ ਨੂੰ ਵੋਟਾਂ ਪ੍ਰਤੀ ਜਾਗਰੁਕ ਕੀਤਾ। ਪ੍ਰਿੰਸੀਪਲ ਜੀ ਦੁਆਰਾ ਵੋਟ ਦੀ ਮਹੱਤਤਾ ਸੰਬਧੀ ਚਾਨਣਾਂ ਪਾਉਦੇਂ ਹੋਏ ਬੱਚਿਆਂ ਨੂੰ ਨਿਡਰਤਾ, ਧਰਮ, ਵਰਗ, ਜਾਤੀ,ਸਮੁਦਾਇ, ਭਾਸ਼ਾ ਜਾ ਹੋਰ ਕਿਸੇ ਵੀ ਲਾਲਚ ਦੇ ਪ੍ਰਭਾਵ ਤੋਂ ਬਿਨ੍ਹਾਂ ਆਪਣੇ ਵੋਟ ਦੇ ਇਸਤੇਮਾਲ ਕਰਨ ਦਾ ਸੁਨੇਹਾ ਦਿੱਤਾ ਗਿਆ। ਇਸ ਮੋਕੇ ਸਵੀਪ ਐਂਬਸਡਰ ਯੁਵਰਾਜ ਅਤੇ ਇਤੀਸ਼ਾ ਨੇ ਸਾਰੇ ਹਾਜਰ ਵਿੱਦਿਆਰਥੀਆਂ ਅਤੇ ਸਟਾਫ਼ ੳਮਪ ਮੈਬਰਾਂਨੂੰ ਆਪਣੀ ਵੋਟ ਬਣਾਉਣ ਅਤੇ ਪਾਉਣ ਸਬੰਧੀ ਸੋਂਹ ਚੁਕਾਈ। ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਵੋਟ ਦੀ ਮਹੱਤਤਾ ਨੂੰ ਦਰਸਾਉਂਦਾ ਹੋਇਆ ਪੋਸਟਰ ਵੀ ਬਣਾਇਆ ਗਿਆ। ਕਾਲਜ ਵੱਲੋਂ ਨੋਢਲ ਅਫ਼ੳਮਪ; ਪ੍ਰੋ. ਕਸ਼ਮੀਰ ਕੁਮਾਰ, ਮੈਡਮ ਪ੍ਰੀਤ ਕੰਵਲ, ਰਾਜੀਵ ਕੁਮਾਰ ਅਤੇ ਮਿਸ ਨੇਹਾ (ਸੀਡੀ ਕੰਸਲਟੈਂਟ) ਦੇ ਯਤਨਾਂ ਸਦਕਾਂ ਇਹ ਜਾਗਰੁਕ ਮੁਹਿੰਮ ਨੇਪਰੇ ਚੜੀ।