ਸਿੱਖ ਤਾਲਮੇਲ ਕਮੇਟੀ ਵਲੋਂ ਕੀਤੇ ਜਾ ਰਹੇ ਪੰਥਕ ਕਾਰਜਾ ਦੀ ਸ੍ਰੋਮਣੀ ਕਮੇਟੀ ਪ੍ਰਧਾਨ ਐਵੋਕੇਟ ਧਾਮੀ ਵਲੋਂ ਸਲਾਘਾ

आज की ताजा खबर पंजाब

ਉਹਨਾਂ ਸਮੁਚੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋਣ ਦੀ ਕੀਤੀ ਅਪੀਲ

टाकिंग पंजाब 

ਜਲੰਧਰ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਜਲੰਧਰ ਦੇ ਸਰੋਮਣੀ ਕਮੇਟੀ ਮੈਂਬਰ ਸ. ਕੁਲਵੰਤ ਸਿੰਘ ਮੰਨਣ ਨਾਲ ਪਹੁੰਚੇ, ਜਿਥੇ ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਵਲੋਂ ਉਹਨਾਂ ਨੂੰ ਜੀ ਆਇਆ ਕਿਹਾ ਗਿਆ।   ਇਸ ਮੋਕੇ ਤੇ ਬੋਲਦਿਆਂ ਕਮੇਟੀ ਆਗੂਆਂ ਸ ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ ਤੇ ਹਰਪ੍ਰੀਤ ਸਿੰਘ ਨੀਟੂ ਨੇ ਸਿਖੀ ਤੇ ਹੋ ਰਹੇ ਚੋਤਰਫਾ ਹਮਲਿਆਂ ਬਾਰੇ ਦੱਸਿਆ। ਸਿੱਖ ਬਚੀਆਂ ਨੂੰ ਥਾਣਿਆਂ ਵਿੱਚ ਬੁਲਾਕੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨੈਸ਼ਨਲ ਤੇ ਲੋਕਲ ਮਿਡੀਆਂ ਜੰਮ ਕੇ ਸਿੱਖ ਕੌਮ ਦੀ ਕਿਰਦਾਰ ਕੁਸ਼ੀ ਕਰ ਰਿਹਾ ਹੈ, ਪਰ ਕੋਈ ਵੀ ਸਿੱਖ ਆਗੂ ਸਿੱਖ ਕੌਮ ਲਈ ਲੜਾਈ ਤਾ ਕਿ ਲੜਣੀ ਹੈ ਆਹ ਦਾ ਨਾਹਰਾ ਵੀ ਨਹੀ ਮਾਰ ਰਿਹਾ।  ਉਹਨਾਂ ਦਸਿਆਂ ਅਸੀ ਜਲੰਧਰ ਵਿੱਚ ਜਦੋ ਵੀ ਸਿੱਖ ਸਰੋਕਾਰਾਂ ਲਈ ਲੜਾਈ ਲੜਦੇ ਹਾੰ, ਕੋਈ ਵੀ ਆਗੂ ਸਾਥ ਦੇਣ ਲਈ ਤਿਆਰ ਨਹੀ ਹੁੰਦਾ। ਜਿਨ੍ਹਾਂ ਚਿਰ ਸਰੋਮਣੀ ਅਕਾਲੀ ਦਲ ਅਪਣੇ ਪੁਰਾਣੇ ਵਿਰਸੇ “ਪੰਥ ਜੀਵੇ ਮੈ ਉਜੜਾ ਮਨ ਚਾਉ ਘਨੇਰਾ” ਵਾਲੇ ਪਾਸੇ ਨਹੀ ਆਵੇਗਾ ਤਾ ਇਹ ਮੁਸ਼ਕਲਾਂ ਆਉਂਦੀਆਂ ਹੀ ਰਹਿੰਦੀਆਂ। ਇਸ ਮੌਕੇ ਤੇ ਕੁਲਵੰਤ ਸਿੰਘ ਮੰਨਣ ਨੇ ਕਿਹਾ ਬੀਤੇ ਸਮੇਂ ਵਿੱਚ ਬਹੁਤ ਗਲਤੀਆਂ ਕੀਤੀਆਂ ਪਰ ਹੁਣ ਮਿਲਕੇ ਚਲਣ ਦਾ ਸਮਾਂ ਆ ਗਿਆ ਹੈ।   ਅਖੀਰ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿੱਖ ਤਾਲਮੇਲ ਕਮੇਟੀ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪੰਥਕ ਕਾਰਜਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਤਾਲਮੇਲ ਕਮੇਟੀ ਦੇ ਮੋਢੇ ਨਾਲ ਮੋਢਾ ਲਾਕੇ ਸਿੱਖੀ ਕਾਰਜਾ ਲਈ ਸੰਘਰਸ਼ ਕਰੇਗੀ। ਕਿਸੇ ਵੀ ਵਿਅਕਤੀ ਅਤੇ ਸੰਸਥਾ ਜੋ ਸਿੱਖੀ ਕਾਰਜਾਂ ਲਈ ਅਗੇ ਆਵੇਗੀ ਅਸੀ ਉਸ ਦਾ ਸਾਥ ਦੇਵਾਂਗੇ।  ਉਹਨਾਂ ਸਮੁਚੇ ਪੰਥ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋਣ ਦੀ ਅਪੀਲ ਕੀਤੀ। ਇਸ ਮੋਕੇ ਤੇ ਰਵਿੰਦਰ ਸਿੰਘ ਸਵਿਟੀ, ਵਿੱਕੀ ਸਿੰਘ ਖਾਲਸਾ, ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿਧੂ, ਗੁਰਜੀਤ ਸਿੰਘ ਸਤਨਾਮੀਆਂ, ਹਰਪਾਲ ਸਿੰਘ ਪਾਲੀ ਚੱਡਾ, ਸਤਿੰਦਰ ਸਿੰਘ ਪੀਤਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *