ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਮਨਾਇਆ ਦੋ ਰੋਜਾ ਮਹਾਤਮਾ ਹੰਸਰਾਜ ਤਕਨੀਕੀ ਮੇਲਾ

शिक्षा

ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਆਏ ਮਹਿਮਾਨਾਂ ਦਾ ਕੀਤਾ ਸੁਆਗਤ 

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਵਿਖੇ ਦੋ ਰੋਜਾ ਮਹਾਤਮਾ ਹੰਸਰਾਜ ਤਕਨੀਕੀ ਮੇਲਾ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਬਣਾਏ ਹੋਏ ਨਵੀਨਸਤਾਕਾਰੀ ਤੇਰਿਸਰਚ ਬੇਸਡ ਮਾਡਲ ਪੇਸ਼ ਕੀਤੇ। ਇਹ ਤਕਨੀਕੀ ਮੇਲਾ ਸੂਟੈਂਡਟ ਚੈਪਟਰ, ਇੰਸਟੀਚਿਉਸ਼ਨ ਇਨੋਵੇਟਿਵ ਕਾੳਂਸਲ ਅਤੇ ਇੰਟਰਪ੍ਰੀਨੀਅਰਸ਼ਿਪ ਡਵੈਲਪਮੈਂਟ ਸੈਲ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿੱਚ ਸੌ ਤੋਂ ਵੀ ਵੱਧ ਮਾਡਲ ਵੱਖ ਵੱਖ ਵਿਭਾਗਾ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ।        ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਐਨ.ਆਈ.ਟੀ ਜਲੰਧਰ ਵਲੋਂ ਡਾ.ਅਜੇ ਬਾਂਸਲ, ਡਾ. ਮਾਨੀਸ਼ ਸਚਦੇਵਾ ਤੇ ਡਾ. ਸੁਭਾਸ਼ ਚੰਦਰ ਗਰਗ ਐਕਸਪਰਟ ਵਜੋਂ ਪਧਾਰੇ ਤੇ ਵਿਦਿਆਰਥੀਆਂ ਦੇ ਬਣਾਏ ਪ੍ਰੋਜੈਕਟਾਂ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਕਈ ਟਿਪਸ ਵੀ ਦਿੱਤੇ। ਦੂਜੇ ਦਿਨ ਡੀਏਵੀ ਯੁਨੀਵਰਸਿਟੀ ਵਲੋਂ ਡਾ. ਨਵੀਨ, ਡਾ. ਹਰੀਸ਼ ਗਰਗ, ਡਾ. ਸੁਧੀਰ ਅਰੋੜਾ ਤੇ ਡਾ. ਅਸ਼ੋਕ ਬਧੋਰੀਆਂ ਕਾਲਜ ਆਏ ਤੇ ਵਿਦਿਆਰਥੀਆਂ ਦੇ ਰੁਬਰੂ ਹੋਏ। ਉਹਨਾ ਵਿਦਿਆਰਥੀਆਂ ਦੇ ਸਵਾਲਾ ਦੇ ਜਵਾਬ ਵੀ ਦਿੱਤੇ ਤੇ ਉਹਨਾਂ ਨੂੰ ਯੁਨੀਵਰਸਿਟੀ ਨਾਲ ਮਿਲ ਕੇ ਪ੍ਰੋਜੈਕਟ ਬਨਾਉਣ ਦਾ ਸੱਦਾ ਵੀ ਦਿੱਤਾ।       ਪ੍ਰਿਸੀਪਲ ਡਾ. ਜਗਰੂਪ ਸਿੰਘ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਤੇ ਵਿਦਿਆਰਥੀਆਂ ਦੀ ਹੌਸਲਾਂ ਅਫ਼ੳਮਪ; ਜਾਈ ਲਈ ਉਹਨਾਂ ਦਾ ਸ਼ੁਕਰੀਆ ਵੀ ਕੀਤਾ।ਉਹਨਾਂ ਸਾਰੇਹੀ ਵਿਭਾਗ ਮੁਖੀਆਂ ਤੇ ਟੀਚਰਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਦੀ ਯੋਗ ਅਗਵਾਈ ਹੇਠਾ ਵਿਦਿਆਰਥੀਆਂ ਨੇ ਬੇਹਤਰੀਨ ਨਵੀਨ ਤੇ ਅਗਾਂਹ ਵਧੂ ਮਾਡਲ ਪੇਸ਼ ਕੀਤੇ। ਇਸ ਮੇਲੇ ਨੂੰ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਬੜੇ ਉਤਸਾਹ ਅਤੇ ਚਾਅ ਨਾਲ ਵੇਖਿਆ।

Leave a Reply

Your email address will not be published. Required fields are marked *