ਪਿਛਲੇ ਸਾਲ ਕੁਲ 3.5 ਲੱਖ ਰੁਪਏ ਦੀ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਵੰਡੀ ਗਈ- ਪ੍ਰਿੰਸੀਪਲ ਡਾ. ਜਗਰੂਪ ਸਿੰਘ
टाकिंग पंजाब
जालंधर। ਮੇਹਰ ਚੰਦ ਪੋਲੀਟੇਕਨਿਕ ਕਾਲਜ ਜਲੰਧਰ ਵਿਖੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂਦੀ ਸਹਾਇਤਾ ਲਈ ਐਡਮਿਸ਼ਨ ਹੈਲਪ ਡੈਸਕ ਸਥਾਪਿਤ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਹੈਲਪ ਡੈਸਕ ਵਿੱਚ ਬਹੁਤ ਹੀ ਤਜਰਬੇਕਾਰ ਅਧਿਆਪਕ ਲਗਾਏ ਹਨ , ਜੋ ਵਿਦਿਆਰਥੀਆਂ ਨੂੰ ਉਹਨਾਂ ਦੀ ਰੁਚੀ ਅਤੇ ਝੁਕਾਅ ਨੂੰ ਵੇਖ ਕੇ ਤਕਨੀਕੀ ਕੋਰਸ ਚੁਣਨ ਵਿੱਚ ਉਹਨਾਂ ਦੀ ਮੱਦਦ ਕਰਦੇ ਹਨ ਤੇ ਉਹਨਾਂ ਨੂੰ ਕਾਲਜ ਦੀਆਂ ਪ੍ਰਾਪਤੀਆਂ,ਸਕਾਲਰਸ਼ਿਪ ਅਤੇ ਹੋਰ ਗਤੀਵਿਧੀਆਂ ਬਾਬਤ ਜਾਣਕਾਰੀ ਵੀ ਦਿੰਦੇ ਹਨ। ਇਹ ਹੈਲਪ ਡੈਸਕ ਸਵੇਰੇ 9.00 ਵਜੇ ਤੋਂ ਲੈ ਸ਼ਾਮ 5.00 ਵਜੇ ਤੱਕ ਕੰਮ ਕਰਦਾ ਹੈ। ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਦੇ ਕਹਿਣ ਤੇ ਉਹਨਾਂ ਨੂੰ ਸਲੇਬਸ ਸਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪਸੰਦੀਦਾ ਵਿਭਾਗ ਦਾ ਟੂਰ ਵੀ ਕਰਵਾਇਆ ਜਾਂਦਾ ਹੈ ਤਾਂ ਜੋ ਉਥੇ ਸਥਾਪਿਤ ਇਨਫਰਾਸਟਰਕਚਰ ਨੂੰ ਆਪਣੇ ਅੱਖੀ ਵੇਖ ਸਕਣ ਤੇ ਸਬੰਧਤ ਅਧਿਆਪਕਾਂ ਨਾਲ ਗੱਲਬਾਤ ਕਰ ਸਕਣ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ, ਇਲੈਕਟਰੀਕਲ, ਮਕੈਨੀਕਲ, ਇਲੈਕਟਰਾਨਿਕਸ, ਕੰਪਿਊਟਰ ਸਾਇੰਸ, ਆਟੋਮੋਬਾਇਲ ਅਤੇ ਫਾਰਮੇਸੀ ਲਈ ਰਜਿਸਟਰੇਸ਼ਨ ਆਰੰਭ ਹੋ ਚੁੱਕੀ ਹੈ। ਦਸੱਵੀਂ, ਗਿਆਰਵੀਂ ਜਾਂ ਬਾਂਰਵੀ ਪਾਸ ਕੋਈ ਵੀ ਵਿਦਿਆਰਥੀਆਂ ਦਾਖਲਾ ਲੈ ਸਕਦਾ ਹੈ। ਜਿਨ੍ਹਾਂ ਵਿਦਿਆਰਥੀਆਂ ਦਾ ਅਜੇ ਰਿਜਲਟ ਨਹੀਂ ਆਇਆ, ਉਹ ਜਿਸਟਰੇਸ਼ਨ ਕਰਾ ਸਕਦੇ ਹਨ। ਆਈਟੀਆਈ ਪਾਸ ਜਾਂ 10+2 ਸਾਇੰਸ ਅਤੇ ਵੋਕੇਸ਼ਨਲ ਨਾਲ ਪਾਸ ਵਿਦਿਆਰਥੀ ਨੂੰ ਦੂਜੇ ਸਾਲ ਵਿੱਚ ਲੀਟ ਰਾਂਹੀ ਸਿੱਧੀ ਐਂਟਰੀ ਮਿਲਦੀ ਹੈ। ਇਸ ਸਾਲ ਸਿੰਗਲ ਪੈਰੈਟਸ, ਲੋੜਵੰਦ ਤੇ ਮੈਰਿਟ ਵਿੱਚ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਕਾਲਰਸ਼ਿਪ ਵੀ ਦਿੱਤੀ ਜਾ ਰਹੀ ਹੈ। ਪਿਛਲੇ ਸਾਲ ਕੁਲ 3.5 ਲੱਖ ਰੁਪਏ ਦੀ ਸਕਾਲਰਸ਼ਿਪ ਵਿਦਿਆਰਥੀਆਂ ਨੂੰ ਵੰਡੀ ਗਈ। ਐਸਸੀ ਤੇ ਐਸਟੀ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਵੀ ਪ੍ਰਬੰਧ ਹੈ। ਚਾਹਵਾਨ ਵਿਦਿਆਰਥੀ ਕਾਲਜ ਦਫ਼ੳਮਪ;ਤਰ ਪਹੁੰਚ ਕੇ ਸੰਪਰਕ ਕਰ ਸਕਦੇ ਹਨ।ਇਹ ਕਾਲਜ ਗੌਰਮੈਂਟ ਏਡਿਡ ਕਾਲਜ ਹੈ ਤੇ ਡੀਏਵੀ ਦੀ ਮੈਨਜਮੈਂਟ ਦੀ ਦੇਖ ਰੇਖ ਵਿੱਚ ਚਲਦਾਹੈ। ਇਸ ਕਾਲਜ ਦੀ ਪਿਛੇ ਜਿਹੇ ਮੁੰਬਈ ਵਿਖੇ ਭਾਰਤ ਦੇ ਕੁਆਲਿਟੀ ਪੋਲੀਟੈਕਨਿਕ ਵਜੋਂ ਚੋਣ ਕੀਤੀ ਗਈ।