ਤਿੰਨ ਵੱਖ-ਵੱਖ ਗਤਕਾ ਅਖਾੜਿਆਂ ਵੱਲੋਂ ਮੁਕਾਬਲਿਆਂ ਵਿੱਚ ਲਿਆ ਹਿੱਸਾ
टाकिंग पंजाब
जालंधर। ਅੰਤਰਾਸ਼ਟਰੀ ਗਤਕਾ ਦਿਵਸ ਨੂੰ ਸਮਰਪਿਤ ਗਤਕਾ ਮੁਕਾਬਲੇ ਇਲਾਕੇ ਦੇ ਮਸ਼ਹੂਰ ਗਤਕਾ ਆਖਾੜੇ ਜਿਨਾਂ ਇਕਓਂਕਾਰ ਗਤਕਾ ਅਖਾੜਾ,ਸ੍ਰੀ ਗੁਰੂ ਹਰਿਰਾਇ ਸਾਹਿਬ ਗਤਕਾ ਅਖਾੜਾ,ਸਰਦਾਰ ਹਰੀ ਸਿੰਘ ਨਲੂਆ ਗਤਕਾ ਅਕੈਡਮੀ ਸ਼ਾਮਲ ਸਨ। ਇਹ ਗਤਕਾ ਮੁਕਾਬਲੇ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਬਾਹਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਏ ਗਏ, ਇਹ ਮੁਕਾਬਲੇ ਤਕਰੀਬਨ ਸਵੇਰੇ 11 ਵਜੇ ਸ਼ੁਰੂ ਹੋ ਕੇ 1 ਵਜੇ ਤੱਕ ਚੱਲੇ, ਮੁਕਾਬਲੇ ਸਿੱਖ ਤਾਲਮੇਲ ਕਮੇਟੀ ਤੇ ਅਕਾਲੀ ਦਲ ਅ੍ਰਮਿਤਸਰ ਅਤੇ ਭਾਈ ਘਨੱਈਆ ਜੀ ਤੇ ਆਗਾਜ ਐਨਜੀਉ ਵੱਲੋਂ ਸਹਿਯੋਗ ਨਾਲ ਕਰਵਾਏ ਗਏ।ਇਸ ਬਾਰੇ ਜਾਣਕਾਰੀ ਦੇੰਦੇ ਹੋਏ ਪ੍ਰਬੰਧਕਾਂ ਸੁਖਜੀਤ ਸਿੰਘ ਡਰੋਲੀ,ਤਜਿੰਦਰ ਸਿੰਘ ਪਰਦੇਸੀ,ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ,ਮਨਜੀਤ ਸਿੰਘ ਰੇਰੂ ਨੇ ਦਿੱਤੀ, ਉਨ੍ਹਾਂ ਦੱਸਿਆ ਕਿ ਪਿਛਲੇ ਅੱਠ ਸਾਲਾਂ ਤੋਂ ਅੰਤਰਰਾਸ਼ਟਰੀ ਦਿਵਸ ਨੂੰ ਸਮਰਪਿਤ ਗਤਕਾ ਮੁਕਾਬਲੇ ਵਖ-ਵਖ ਤੋਰ ਤਰੀਕੇ ਨਾਲ ਕਰਵਾਏ ਜਾਦੇ ਸਨ। ਪਰ ਇਸ ਵਾਰ ਇਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਇਕੱਠੇ ਤੌਰ ਤੇ ਇਹ ਦਿਹਾੜਾ ਮਨਾਇਆ ਗਿਆ ਹੈ,ਜਿੱਥੇ ਸਾਨੂੰ ਗਤਕਾ ਗੁਰੂ ਸਾਹਿਬਾ ਯਾਦ ਕਰਵਾਉਦਾ ਹੈ,ਉੱਥੇ ਸਰੀਰ ਹੀ ਤੰਦਰੁਸਤ ਲਈ ਬਹੁਤ ਲਾਭਦਾਇਕ ਹੈ,ਜਿਸ ਵੀ ਸਿੰਘ ਜਾਂ ਸਿੰਘਣੀ ਨੂੰ ਗੱਤਕੇ ਦੀ ਟ੍ਰੇਨਿੰਗ ਹੁੰਦੀ ਹੈ ਉਸ ਵਿੱਚ ਆਤਮ ਰਖਿਆ ਦਾ ਮਨੋਬਲ ਕੁਟ-ਕੁਟ ਕੇ ਭਰਿਆ ਹੁੰਦਾ ਹੈ,ਅਜ ਦੇ ਗਤਕਾ ਮੁਕਾਬਲਿਆਂ ਵਿੱਚ ਤਿੰਨ ਤੋ ਪੰਜ ਸਾਲ ਦੇ ਛੋਟੇ-ਛੋਟੇ ਬਚਿਆ ਦੇ ਗਤਕਾ ਮੁਕਾਬਲੇ ਦੇਖਣ ਵਾਲਿਆਂ ਦਰਸ਼ਕਾ ਦੇ ਮਨਾ ਨੂੰ ਮੋਹ ਰਹੇ ਸਨ,ਗਤਕਾ ਮੁਕਾਬਲਿਆਂ ਦੀ ਸਮਾਪਤੀ ਤੇ ਵੱਖ ਵੱਖ ਅਖਾੜਿਆਂ ਦੇ ਮੁਖੀਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ, ਅਤੇ ਵੱਖ ਵੱਖ ਖਾਣਪੀਣ ਦੇ ਪਦਾਰਥ ਬਚਿਆ ਵਿੱਚ ਵੰਡੇ ਗਏ।
ਇਸ ਮੋਕੇ ਤੇ ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿੱਧੂ,ਸੰਨੀ ਸਿੰਘ ਓਬਰਾਏ,ਗੁਰਮੁਖ ਸਿੰਘ ਜਲੰਧਰੀ, ਹਰਵਿੰਦਰ ਸਿੰਘ ਚਿਟਕਾਰਾ,ਸਤਪਾਲ ਸਿੰਘ ਸਿਦਕੀ, ਪਰਮਪ੍ਰੀਤ ਸਿੰਘ ਵਿੱਟੀ,ਮਨਦੀਪ ਸਿੰਘ ਬਲੂ, ਮਨਜੀਤ ਸਿੰਘ ਵਿਰਦੀ, ਬਘੇਲ ਸਿੰਘ ਭਾਟੀਆ,ਸੁਰਜੀਤ ਸਿੰਘ ਖਾਲਸਤਾਨੀ,ਅਵਤਾਰ ਸਿੰਘ ਰੇਰੂ ਜਗਰੂਪ ਸਿੰਘ ਬਸਤੀ ਬਾਵਾ ਖੇਲ, ਆਨੰਦਵੀਰ ਸਿੰਘ, ਪਰਦੀਪ ਸਿੰਘ ਵਿੱਕੀ ਦਵਿੰਦਰ ਸਿੰਘ ਸੰਦੀਪ ਸਿੰਘ, ਰਣਜੀਤ ਸਿੰਘ ਗੋਲਡੀ ਪ੍ਰਭਜੀਤ ਸਿੰਘ ਬੇਦੀ,ਸਤਬੀਰ ਸਿੰਘ ਮੱਕੜ,ਜਸਵਿੰਦਰ ਸਿੰਘ ਸਾਹਨੀ,ਹਰਪ੍ਰੀਤ ਸਿੰਘ ਰੋਬਿਨ,ਅਮਨਦੀਪ ਸਿੰਘ ਬੱਗਾ, ਅੰਮ੍ਰਿਤਪਾਲ ਸਿੰਘ,ਵਿਪਨ ਹਸੀਤ, ਹਰਨੇਕ ਸਿੰਘ,ਗੁਰਬਖ਼ਸ਼ ਸਿੰਘ,ਕੁਲਦੀਪ ਸਿੰਘ ਹਰਦੀਪ ਸਿੰਘ ਬੱਬੂ,ਜਥੇਦਾਰ ਜਗਦੇਵ ਸਿੰਘ,ਗੁਰਜੀਤ ਸਿੰਘ ਗਿੱਲ,ਹਰਮਨ ਸਿੰਘ ਖਾਲਸਾ,ਗੁਰਮੀਤ ਸਿੰਘ, ਬਲਵਿੰਦਰ ਸਿੰਘ,ਕਿਰਪਾਲ ਸਿੰਘ, ਗੁਰਕੀਰਤ ਸਿੰਘ,ਆਦਿ ਹਾਜਰ ਸਨ।