ਮੇਹਰ ਚੰਦ ਪੋਲੀਟੈਕਨਿਕ ਵਿਖੇ ਅਧਿਆਪਕ ਦਿਵਸ ਮੌਕੇ ਇੰਜੀ. ਵੀਕੇ ਕਪੂਰ ਨੂੰ ਕੀਤਾ ਸਨਮਾਨਿਤ

शिक्षा

ਕਲਾਜ ਦੀ ਬਾਗਡੌਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੁਰੱਖਿਅਤ ਹੱਥ ਵਿੱਚ ਹੈ- ਸੀਐਲ ਕੋਛੜ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅਲੁਮਨੀ ਅਸੋਸੀਏਸ਼ਨ ਦੇ ਸਹਿਯੋਗ ਨਾਲ 5 ਸਤੰਬਰ
ਨੂੰ ਅਧਿਆਪਕ ਦਿਵਸ ਦੇ ਅਵਸਰ ਤੇ ਪੁਰਾਣੇ ਵਿਦਿਆਰਥੀ ਇੰਜੀ: ਵੀ.ਕੇ. ਕਪੂਰ ਨੂੰ ਪੀ.ਡਬਲਯੂ ਡੀ. (ਬੀ.ਐਡ.ਆਰ.) ਵਿਭਾਗ ਤੋਂ ਐਕਸੀਅਨ ਵਜੋਂ ਸੇਵਾ ਮੁਕਤ ਹੋਣ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸੀ.ਐਲ. ਕੋਛੜ ਸਾਬਕਾ ਪ੍ਰਿੰਸੀਪਲ ਅਤੇ ਸਰਪ੍ਰਸਤ,ਅਜੇ ਗੋਸਵਾਮੀ, ਪ੍ਰਧਾਨ ਅਲੁਮਨੀ ਅਸੋਸੀਏਸ਼ਨ, ਵਾਸਦੇਵ ਸ਼ਰਮਾ, ਰਾਜ ਕੁਮਾਰ ਚੌਧਰੀ, ਸੁਰਿੰਦਰ ਸਿੰਘ, ਮਤੁਲ ਵਰਮਾ, ਅਨਿਲ ਸਹਿਗਲ, ਅਮਰਨਾਥ ਤੇ ਹੋਰ ਪੁਰਾਣੇ ਵਿਦਿਆਰਥੀ ਸ਼ਾਮਿਲ ਹੋਏ। ਆਰੰਭ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਅਲੁਮਨੀ ਸੰਸਥਾ ਵਲੋਂ ਵੀ.ਕੇ.ਕਪੂਰ ਅਤੇ ਉਹਨਾਂ ਦੇ ਪਰਿਵਾਰ ਦਾ ਫੁਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ ਗਿਆ।
   ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਵਾਗਤੀ ਭਾਸ਼ਣ ਵਿੱਚ ਬੋਲਦਿਆ ਕਿਹਾ ਕਿ ਵੀ.ਕੇ. ਕਪੂਰ ਗੁਣਾਂ ਦੀ ਖਾਨ ਹਨ ਤੇ ੳਹੁਨਾਂ ਨੇ ਇੱਕ ਇੰਜੀਨੀਅਰ ਵਜੋਂ, ਇੱਕ ਯੁਨਿਅਨ ਲੀਡਰ ਵਜੋਂ ਤੇ ਇੱਕ ਸਮਾਜਿਕ ਐਕਟੀਵਿਸਟ ਵਜੋਂ ਅੱਣਥੱਕ ਸੇਵਾਵਾਂ ਦਿੱਤੀਆਂ ਹਨ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੇ ਗੁਰੂ ਵਾਸਦੇਵ ਸ਼ਰਮਾ ਨੇ ਉਹਨਾਂ ਦੀ ਜੱਥੇਬੰਦੀਆਂ ਨੂੰ ਦੇਣ ਬਾਰੇ ਚਾਨਣਾ ਪਾਇਆ। ਰਾਜ ਕੁਮਾਰ ਚੋਧਰੀ ਨੇ ਕਿਹਾ ਕਿ ਵੀ.ਕੇ ਕਪੂਰ ਨੇ ਮੇਹਰ ਚੰਦ ਪੋਲੀਟੈਕਨਿਕ ਦੀ ਅਲੁਮਨੀ ਲਈ ਬਹੁਤ ਕੰਮ ਕੀਤਾ ਹੈ। ਹੁਣ ਸੇਵਾ ਮੁਕਤ ਹੋਕੇ ਹੋਰ ਵਧੇਰੇ ਜੋਸ਼ ਨਾਲ ਕਰਨਗੇ। ਸੁਰਿੰਦਰ ਸਿੰਘ ਤੇ ਅੱਜੇ ਦੱਤਾ ਨੇ ਇਸ ਮੌਕੇ ਗੀਤ ਸੁਣਾਕੇ ਮਹਿਫਿਲ ਨੂੰ ਚਾਰ ਚੰਦ ਲਗਾਏ।
    ਪ੍ਰਧਾਨ ਅਜੇ ਗੋਸਵਾਮੀ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਰਿਟਾਇਰ ਨਾ ਸਮਝਣ ਤੇ ਹੋਰ ਵੱਧ ਚੱੜ ਕੇ ਕਾਲਜ ਤੇ ਸਮਾਜ ਲਈ ਕੰਮ ਕਰਨ। ਇਸ ਮੌਕੇ ਮੇਹਰ ਚੰਦ ਪੋਲੀਟੈਕਨਿਕ ਕਾਲਜ ਵਲੋਂ ਆਪਣੇ ਹਰਮਨ ਪਿਆਰੇ ਅਲੁਮਨੀ ਵੀਕੇ ਕਪੂਰ ਨੂੰ “ਡਿਸਟਿੰਗਉਸ਼ਿਡ” ਯਾਨੀ ‘ਵਿਸ਼ੇਸ਼ ਅਲੁਮਨਸ’ ਦਾ ਖਿਤਾਬ ਦਿੱਤਾ ਗਿਆ। ਅਲੁਮਨੀ ਅਸੋਸੀਏਸ਼ਨ ਵਲੋਂ ਵੀਕੇ ਕਪੂਰ ਨੂੰ ਮੁਮੈਟੋ ਦੇ ਕੇ ਸਨਮਾਨਿਤ ਕੀਤਾ ਗਿਆ। ਵੀਕੇ ਕਪੂਰ ਨੇ ਭਾਵਕ ਹੁੰਦਿਆ ਹੋਇਆ ਕਿਹਾ ਕਿ ਅੱਜ ਕਾਲਜ ਵਲੋਂ ਇਹ ਸਨਮਾਨ ਵੇਖ ਕੇ ਉਹ ਗੱਦਗਦ ਹੋ ਗਏ ਹਨ ਤੇ ਹਮੇਸ਼ਾ ਇਸ ਦੇ ਰਿਣੀ ਰਹਿਣਗੇ।
     ਉਹਨਾਂ ਦੇ ਪੱਤਰ ਅਨੁਰਾਗ ਕਪੂਰ ਨੇ ਆਪਣੇ ਪਿਤਾ ਨੂੰ ਗੁਰੂ ਦੱਸਿਆ ਤੇ ਇਸ ਮੌਕੇ ਕਾਲਜ ਦੇ ਅਲੁਮਨੀ ਫੰਡ ਲਈ 11000 ਰੁਪਏ ਭੇਂਟ ਕੀਤੇ। ਸਰਪ੍ਰਸਤ ਸੀ.ਐਲ. ਕੋਛੜ ਨੇ ਭਾਵਪੂਰਨ ਢੰਗ ਨਾਲ ਕਿਹਾ ਕਿ ਇਸ ਤਰਾਂ ਦੇ ਸਮਾਗਮ ਵਿਰਲੇ ਹੀ ਲੋਕਾਂ ਦੇ ਹਿਸੇ ਆਂਉਦੇ ਹਨ ਤੇ ਵੀਕੇ ਕਪੂਰ ਉਹਨਾਂ ਵਿੱਚੋਂ ਇੱਕ ਹਨ। ਉਹਨਾਂ ਕਿਹਾ ਕਿ ਉਹ ਕਾਲਜ ਦੀ ਤਰੱਕੀ ਦੇਖਕੇ ਖੁਸ਼ ਹਨ ਤੇ ਚਿੰਤਾ ਮੁਕਤ ਵੀ ਹਨ ਕਿ ਕਲਾਜ ਦੀ ਬਾਗਡੌਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੁਰੱਖਿਅਤ ਹੱਥ ਵਿੱਚ ਹੈ। ਇਸ ਸਮੁਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਪ੍ਰੀਤ ਕੰਵਲ ਲਈ ਬੜੇ ਹੀ ਸੁਚਜੇ ਢੰਗ ਨਾਲ ਕੀਤਾ, ਜਿਸ ਦੀ ਬਹੁਤ ਤਾਰੀਫ ਹੋਈ। ਅੰਤ ਵਿੱਚ ਸਾਰੇ ਅਲੁਮਨੀ ਮੈਬਰਾਂ ਵਲੋਂ ਅਗਲੇ ਸਾਲ 2024 ਵਿੱਚ ਹੋਣ ਵਾਲੀ ਪਲੈਟੀਨਮ ਜੁਬਲੀ ਲਈ ਰੂਪ ਰੇਖਾ ਤਿਆਰ ਕੀਤੀ ਗਈ।

Leave a Reply

Your email address will not be published. Required fields are marked *