ਮੇਹਰ ਚੰਦ ਪੌਲੀਟੈਕਨਿਕ ਕਾਲਜ ਨੇ ਡਲਹੌਜ਼ੀ ਵਿਖੇ ਲਗਾਇਆ ਸਰਵੇ ਕੈਂਪ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਉਪਲੱਬਧੀਆਂ ਸਬੰਧੀ ਦਿੱਤੀ ਜਾਣਕਾਰੀ

टाकिंग पंजाब

जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਿਵਿਲ ਵਿਭਾਗ ਦੇ ਵਿਦਿਆਰਥੀਆਂ ਨੇ ਡਲਹੌਜ਼ੀ ਦੇ ਯੂਥ ਹੋਸਟਲ ਵਿਖੇ 10 ਰੋਜ਼ਾ ਸਰਵੇ ਕੈਂਪ ਲਗਾਇਆ। ਕੈਂਪ ਦੀ ਸਮਾਪਤੀ ਉੱਤੇ ਵਿਦਿਆਰਥੀਆਂ ਵੱਲੋਂ ਆਪਣੀਆਂ ਬਣਾਈਆਂ ਹੋਈਆਂ ਟੋਪੋਗ੍ਰਾਫਿਕ ਸ਼ੀਟਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਕੈਂਪ ਫਾਇਰ ਪ੍ਰੋਗਰਾਮ ਵਿੱਚ ਐਨ.ਐਚ.ਪੀ.ਸੀ. ਦੇ ਐਗਜ਼ੀਕਿਊਟਿਵ ਡਾਇਰੈਕਟਰ ਅਸ਼ੋਕ ਕੁਮਾਰ ਮੁੱਖ ਮਹਿਮਾਨ ਦੇ ਤੌਰ ਤੇ ਪਧਾਰੇ ਅਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ , ਅਰਵਿੰਦਰ ਕੌਰ ਅਤੇ ਮੁਖੀ ਵਿਭਾਗ ਡਾ. ਰਾਜੀਵ ਭਾਟੀਆ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਾਜ਼ਿਰ ਹੋਏ।      ਇਹ ਕੈਂਪ ਪ੍ਰੋ: ਅਮਿਤ ਖੰਨਾ ਅਤੇ ਪ੍ਰੋ: ਕਨਵ ਮਹਾਜਨ ਦੇ ਦੇਖ ਰੇਖ ਵਿੱਚ ਲਗਾਇਆ ਗਿਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖ ਮਹਿਮਾਨ ਨੂੰ ਜੀ ਆਇਆਂ ਕਿਹਾ ਅਤੇ ਕਾਲਜ ਦੀਆਂ ਉਪਲੱਬਧੀਆਂ ਸਬੰਧੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਨੇ ਕਿਹਾ ਕਿ ਕੈਂਪ ਦਾ ਕੰਮ ਵੇਖ ਕੇ ਉਹਨਾਂ ਨੂੰ ਕਾਲਜ ਦੇ ਆਪਣੇ ਦਿਨਾਂ ਦੀ ਯਾਦ ਆ ਗਈ।      ਉਹਨਾਂ ਨੇ ਵਿਦਿਆਰਥੀਆਂ ਦੇ ਕੰਮਾਂ ਦੀ ਤਾਰੀਫ ਕੀਤੀ ਅਤੇ ਸਾਰੇ ਵਿਦਿਆਰਥੀਆਂ ਨੂੰ ਆਪਣੇ ਵੱਲੋਂ ਕਿਤਾਬਾਂ ਭੇਂਟ ਕੀਤੀਆਂ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਡਾ. ਰਾਜੀਵ ਭਾਟੀਆ ਨੇ ਸਾਰਿਆਂ ਦਾ ਧੰਨਵਾਦ ਕੀਤਾ। ਕਾਲਜ ਦੇ ਵਿਦਿਆਰਥੀਆਂ ਵੱਲੋਂ ਟੋਪੋਗ੍ਰਾਫਿਕ ਸ਼ੀਟਾਂ ਦਾ ਇੱਕ ਸੈੱਟ ਯੂਥ ਹੋਸਟਲ ਡਲਹੌਜ਼ੀ ਦੇ ਵਾਰਡਨ ਦਵਿੰਦਰ ਕੁਮਾਰ ਨੂੰ ਭੇਂਟ ਕੀਤਾ ਗਿਆ। ਅੰਤ ਵਿੱਚ ਵਿਦਿਆਰਥੀਆਂ ਵੱਲੋਂ ਭੰਗੜਾ ਪਾਇਆ ਗਿਆ।

 

Leave a Reply

Your email address will not be published. Required fields are marked *