ਸਿੱਖ ਤਾਲਮੇਲ ਕਮੇਟੀ ਨੇ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰਨ ਦੀ ਕੀਤੀ ਮੰਗ
ਟਾਕਿੰਗ ਪੰਜਾਬ
ਜਲੰਧਰ। ਬਾਬਾ ਰਾਮ ਰਹੀਮ ਨੂੰ 6 ਸਾਲ ਦੀ ਸਜ਼ਾ ਦੌਰਾਨ 8 ਵਾਰੀ ਪੈਰੋਲ ਮਿਲ ਗਈ ਹੈ ਜਦਕਿ 30-32 ਸਾਲਾਂ ਤੋਂ ਸਜ਼ਾ ਭੁਗਤ ਚੁੱਕੇ ਸਿੱਖਾਂ ਵਿੱਚੋਂ ਕਈਆਂ ਨੂੰ ਤਾਂ ਇੱਕ ਵਾਰ ਵੀ ਪਰੋਲ ਨਹੀਂ ਮਿਲੀ। ਇਹ ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਜਿੰਦਾ ਜਾਗਦਾ ਸਬੂਤ ਹੈ। ਬਾਬਾ ਰਾਮ ਰਹੀਮ ਸਾਧਵੀਆਂ ਨਾਲ ਬਲਾਤਕਾਰ ਦੇ ਕੇਸ ਅਤੇ ਦੋਹਰੇ ਕਤਲ ਕਾਂਡ ਦੇ ਕੇਸਾਂ ਵਿੱਚ ਸਜ਼ਾ ਯਾਫਤਾ ਕੱਟ ਰਿਹਾ ਹੈ। ਉਸਨੂੰ ਬਾਰ ਬਾਰ ਰਾਜਨੀਤਿਕ ਕਾਰਨਾਂ ਕਰਕੇ ਪਰੋਲ ਦਿੱਤੀ ਜਾ ਰਹੀ ਹੈ। ਸਾਡੇ ਸਜਾ ਭੁਗਤ ਚੁੱਕੇ ਸਿੰਘਾਂ ਦੀਆਂ ਰਿਹਾਈਆਂ ਤਾਂ ਕੀ ਕਰਨੀਆਂ ਸਗੋਂ ਉਹਨਾਂ ਨੂੰ ਪਰੋਲ ਤੱਕ ਨਹੀਂ ਦਿੱਤੀ ਜਾ ਰਹੀ।
ਸਿੱਖ ਤਾਲਮੇਲ ਕਮੇਟੀ ਦੇ ਆਗੂ ਤੇਜਿੰਦਰ ਸਿੰਘ ਪ੍ਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਅਕਾਲੀ ਆਗੂ ਸੁਖਮਿੰਦਰ ਸਿੰਘ ਰਾਜਪਾਲ, ਨਿਹੰਗ ਆਗੂ ਭਵਨਜੀਤ ਸਿੰਘ ਤੇ ਆਗਾਜ ਐਨਜੀਓ ਦੇ ਅਮਰਜੀਤ ਸਿੰਘ ਮੰਗਾ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਅੰਮ੍ਰਿਤ ਸੰਚਾਰ ਕਰਵਾ ਰਿਹਾ ਸੀ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰ ਰਿਹਾ ਸੀ। ਉਸ ਉੱਤੇ ਅਤੇ ਉਸਦੇ ਸਾਥੀਆਂ ਉੱਤੇ ਐਨ.ਐਸ.ਏ ਲਗਾ ਡਿਬਰੂਗੜ ਜੇਲ ਵਿੱਚ ਬੰਦ ਕਰ ਦਿੱਤਾ। ਹੁਣ ਉਹਨਾਂ ਦ ਪਿਤਾ ਨੂੰ ਭਾਈ ਅੰਮ੍ਰਿਤਪਾਲ ਸਿੰਘ, ਸਾਥੀ ਸਿੰਘਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਤੇ ਵੀ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਸਿੱਖਾਂ ਨੂੰ ਲਗਾਤਾਰ ਦੂਸਰੇ ਦਰਜੇ ਦਾ ਸ਼ਹਿਰੀ ਸਮਝਿਆ ਜਾ ਰਿਹਾ ਹੈ। ਲਗਾਤਾਰ ਇਸ ਤਰਹਾਂ ਦਾ ਵਰਤਾਰਾ ਸਿੱਖ ਮਨਾ ਵਿੱਚ ਬੇਭਰੋਸਗੀ, ਬੇਵਿਸ਼ਵਾਸੀ ਦੀ ਭਾਵਨਾ ਪੈਦਾ ਕਰ ਰਿਹਾ ਹੈ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ। ਉਕਤ ਆਗੂਆਂ ਬਿਨਾਂ ਕਿਸੇ ਦੇਰੀ ਕੀਤਿਆ ਬੰਦੀ ਸਿੰਘਾਂ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ। ਇਸ ਮੌਕੇ ਤੇ ਜਸਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਦਮਨਪ੍ਰੀਤ ਸਿੰਘ, ਨਵਜੀਤ ਸਿੰਘ, ਸੁਰਜੀਤ ਸਿੰਘ, ਜਸਮੀਤ ਸਿੰਘ ਵੀ ਸਨ।