टाकिंग पंजाब
ਜਲੰਧਰ। ਸਾਲ 2024 ਵਿਚ ਮੇਹਰ ਚੰਦ ਪੋਲੀਟੈਕਨਿਕ ਕਾਲਜ , ਜਲੰਧਰ ਵਿਖੇ ਆਪਣੀ ਸਥਾਪਨਾ ਦੇ ਸੱਤਰ ਸਾਲ ਪੂਰੇ ਹੋਣ ਤੇ ਸਾਲ ਭਰ ਵਿਚ 70 ਈਵੈਂਟ ਮਨਾਉਣ ਲਈ ਤਿਆਰੀ ਕੀਤੀ ਜਾ ਰਹੀ ਹੈ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ 1954 ਵਿੱਚ ਸਥਾਪਿਤ ਇਸ ਕਾਲਜ ਦੀ ਪਲੈਟੀਨਮ ਜੁਬਲੀ ਮੌਕੇ ਸਾਲ ਵਿੱਚ ਸੱਤਰ ਈਵੈਂਟ ਮਨਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ। ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਕਾਨਫਰੈਸ, ਐਨ.ਬੀ.ਏ ਐਕਰੀਡੀਟੇਸ਼ਨ, ਪਲੈਟੀਨਮ ਜੁਬਲੀ ਫੰਕਸ਼ਨ, ਸੱਤਰ ਹਵਨ ਕੁੰਡੀ ਯੱਜ, ਸਟੂਡੈਂਟ ਰੈਲੀ , ਬੱਲਡ ਡੋਨੇਸ਼ਨ ਕੈਂਪ, ਆਈ ਡੋਨੇਸ਼ਨ ਕੈਪ, ਵਿਸ਼ਾਲ ਅਲੁਮਨੀ ਮੀਟ,ਅਚੀਵਮੈਂਟ ਗੈਲਰੀ, ਪਲੈਟੀਨਮ ਜੁਬਲੀ ਸੈਮੀਨਾਰ, ਕਰੈਕਟਰ ਸ਼ਾਲਾ, ਮੇਕਰਜ਼ ਜ਼ੋਨ, ਇੰਡਸਟਰੀ ਕਾਰਨਰ, ਅਡਵਾਂਨਸਡ ਸੀ.ਐਨ.ਸੀ ਲੈਬ, ਮਿਉਜੀਅਮ, ਅਲੁਮਨੀ ਹੋਮ, ਸਟੂਡੈਂਟ ਲਰਨਿੰਗ ਸੈਂਟਰ ਵਰਗੇ ਕਈ ਈਵੈਂਟ ਸ਼ਾਮਿਲ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਇੱਛਾ ਹੈ ਕਿ ਪੰਜਾਬ ਦੇ ਸਭ ਤੋ ਪੁਰਾਨੇ ਬਹੁਤਕਨੀਕੀ ਕਾਲਜ ਵਿਚ ਸ਼ਾਮਿਲ ਇਸ ਪੋਲੀਟੈਕਨਿਕ ਦੀ ਸ਼ੂਰੁਆਤ ਮਾਨਯੋਗ ਗਵਰਨਰ ਬੱਨਵਾਰੀ ਲਾਲ ਪੁਰੋਹਿਤ ਕਰਨ ਤੇ ਪ੍ਰੋਗਰਾਮਾ ਦੀ ਲੜੀ ਦੀ ਸਮਾਪਤੀ ਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਅਤੇ ਡੀ.ਏ.ਵੀ ਦੇ ਪ੍ਰਧਾਨ ਮਾਨਯੋਗ ਪੂਨਮ ਸੂਰੀ ਸ਼ਾਮਿਲ ਹੋਣ। ਇਸ ਸਬੰਧੀ ਉਹਨਾਂ ਨੇ ਦੱਸਿਆ ਕਿ ਉਹ ਛੇਤੀ ਹੀ ਗਵਰਨਰ ਸਾਹਿਬ ਨੂੰ ਮਿਲਨ ਜਾ ਰਹੇ ਹਨ, ਜਿਨ੍ਹਾਂ ਨੇ ਪਿਛਲੀ ਮਿਲਣੀ ਦੌਰਾਨ ਵਾਅਦਾ ਵੀ ਕੀਤਾ ਸੀ ਕਿ ਉਹ ਪਲੈਟੀਨਮ ਜੁਬਲੀ ਸਮਾਗਮ ਦੇ ਉਦਘਾਟਨ ਮੌਕੇ ਸ਼ਾਮਿਲ ਹੋਣਗੇ। ਇਸ ਸਮਾਗਮ ਨੂੰ ਮਨਾਉਣ ਲਈ ਵਿਦਿਆਰਥੀਆਂ ਅਤੇ ਸਟਾਫ਼ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਸੱਤਰ ਸਫ਼ਲ ਉਦਮੀਆਂ ਅਤੇ ਪ੍ਰਾਪਤੀਆਂ ਕਰਨ ਵਾਲੇ ਅਲੁਮਨੀ ਮੈਬਰਜ਼ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਸਮਾਗਮ ਦੀ ਰੂਪਰੇਖਾ ਤਿਆਰ ਕਰਨ ਲਈ 16 ਜਨਵਰੀ ਨੂੰ ਕਾਲਜ ਵਿੱਖੇ ਅਲੁਮਨੀ ਮੀਟ ਕੀਤੀ ਜਾ ਰਹੀ ਹੈ।