ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਟੈਕਨੋਫਿਲਿਆ-2024 ਵਿੱਚ ਜਿੱਤੇ 2 ਮੈਡਲ

आज की ताजा खबर शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਦਿਤੀ ਵਧਾਈ

टाकिंग पंजाब

जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਡਾ. ਰਾਜੀਵ ਭਾਟੀਆ, ਮੁਖੀ ਸਿਵਿਲ ਵਿਭਾਗ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਸਿਵਿਲ ਵਿਭਾਗ ਦੇ ਵਿਦਿਆਰਥੀਆਂ ਨੇ ਪੰਜਾਬ ਟੈਕਨਿਕਲ ਯੂਨੀਵਰਸਿਟੀ, ਕਪੂਰਥਲਾ ਦੇ ਸਮਾਰੋਹ ਠਓਛ੍ਹਂੌਫ੍ਹੀਲ਼ੀਅ-2024 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 2 ਮੈਡਲ ਜਿੱਤੇ। ਜਿਸ ਵਿਚ ਤਰੁਨ, ਨਵਜੋਧ, ਰਵੀ ਅਤੇ ਪ੍ਰਭਾਤ ਨੇ ਪੇਪਰ ਕੇਬਲ ਬ੍ਰਿਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਨਮੀਤ, ਏਕਮ ਅਤੇ ਅਰਪਿਤ ਨੇ ਸਟਰਕਚਰਾ ਵਿਜ਼ਨ ਵਿੱਚ ਦੂਜਾ ਸਥਾਨ ਹਾਸਲ ਕੀਤਾ।
          ਇਸ ਇੱੱਕ ਦਿਨ ਦੇ ਸਮਾਰੋਹ ਵਿੱਚ ਵੱਖ- ਵੱਖ ਕਾਲਜਾਂ ਦੇ 250 ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਿਵਿਲ ਵਿਭਾਗ, ਸਟਾਫ਼ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ ਨੇ ਇਹ ਮੈਡਲ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਰਾਜੇਸ਼ (ਲੈਕਚਰਾਰ, ਸਿਵਿਲ), ਜਸਪਾਲ (ਲੈਕਚਰਾਰ, ਸਿਵਿਲ) ਅਤੇ ਕਨਵ ਮਹਾਜਨ (ਲੈਕਚਰਾਰ, ਸਿਵਿਲ) ਵੀ ਹਾਜ਼ਰ ਸਨ।

Leave a Reply

Your email address will not be published. Required fields are marked *