Skip to content
ਰਾਤ 7.30 ਤੋਂ 9.30 ਵਜੇ ਤੱਕ ਹੋਣਗੇ ਗੁਰਮਤਿ ਸਮਾਗਮ
टाकिंग पंजाब
ਜਲੰਧਰ। ਸਿੱਖ ਪਰਿਵਾਰਾਂ ਵਿੱਚ ਗੁਰਬਾਣੀ ਪੜਨ, ਸੁਣਨ ਤੇ ਸਿੱਖੀ ਦੇ ਪ੍ਰਚਾਰ ਪਸਾਰ ਨੂੰ ਵਧਾਵਾ ਦੇਣ ਲਈ ਸਿੱਖ ਤਾਲਮੇਲ ਕਮੇਟੀ ਵੱਲੋਂ ਇੱਕ ਨਿਵੇਕਲਾ ਧਾਰਮਿਕ ਸਮਾਗਮ ਦੀ ਲੜੀ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਸਮਾਗਮ ਹਰ ਮਹੀਨੇ ਸਿੱਖ ਤਾਲਮੇਲ ਕਮੇਟੀ ਦੇ ਕਿਸੇ ਮੈਂਬਰ ਜਾਂ ਜੋ ਵੀ ਗੁਰਸਿੱਖ ਇਹ ਸਮਾਗਮ ਆਪਣੇ ਘਰ ਕਰਵਾਉਣਾ ਚਾਹਣ ਉਹ ਕਰਵਾ ਸਕਦੇ ਹਨ । ਇਸ ਸਮਾਗਮ ਦੀ ਖਾਸ ਗੱਲ ਇਹ ਹੈ ਕਿ ਇਸ ਦਾ ਸਾਰਾ ਖਰਚਾ ਸਿੱਖ ਤਾਲਮੇਲ ਕਮੇਟੀ ਖੁਦ ਉਠਾਏਗੀ । ਇਹ ਜਾਣਕਾਰੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਜੋਤ ਸਿੰਘ ਲੱਕੀ, ਤਜਿੰਦਰ ਸਿੰਘ ਸੰਤ ਨਗਰ ਨੇ ਦਿੰਦੇ ਹੋਏ ਕਿਹਾ ਕਿ ਇਹ ਗੁਰਮਤਿ ਸਮਾਗਮ ਰਾਤ 7.30 ਤੋਂ 9.30 ਵਜੇ ਤੱਕ ਹੋਣਗੇ, ਸਮਾਗਮਾਂ ਦੌਰਾਨ ਰਹਿਰਾਸ ਸਾਹਿਬ ਦੇ ਪਾਠ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣਗੀਆਂ। ਇਹ ਸਮਾਗਮ ਜਿਸ ਵੀ ਘਰ ਹੋਵੇਗਾ ਉਸ ਇਲਾਕੇ ਦੀਆ ਸੰਗਤਾ ਨੂੰ ਵੀ ਵੱਧ ਤੋਂ ਵੱਧ ਜੋੜਨ ਦਾ ਉਪਰਾਲਾ ਕੀਤਾ ਜਾਵੇਗਾ, ਇਹਨਾਂ ਸਮਾਗਮਾਂ ਦੀ ਲੜੀ ਵਿੱਚ ਪਹਿਲਾਂ ਸਮਾਗਮ ਹਰਪਾਲ ਸਿੰਘ ਚੱਡਾ ਦੀ ਰਿਹਾਇਸ਼ ਯੂ ਕਲੋਨੀ ਗੁਰੂ ਤੇਗ ਬਹਾਦਰ ਨਗਰ ਅਤੇ ਦੂਸਰਾ ਸਮਾਗਮ ਗੁਰਦੀਪ ਸਿੰਘ ਦੀ ਰਿਹਾਇਸ਼ ਕਾਲੀਆ ਕਲੋਨੀ ਫੇਸ 3 ਵਿੱਚ ਕੀਤਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਸਾਡਾ ਮੁੱਖ ਮਕਸਦ ਬੱਚਿਆਂ ਨੂੰ ਗੁਰਬਾਣੀ ਤੇ ਸਿੱਖੀ ਨਾਲ ਜੋੜਨ ਦਾ ਹੈ, ਇਹਨਾਂ ਸਮਾਗਮਾਂ ਦੀ ਲੜੀ ਲਗਾਤਾਰ ਚਲਦੀ ਰਹੇਗੀ। ਕੋਈ ਵੀ ਗੁਰਸਿੱਖ ਇਹਨਾਂ ਧਾਰਮਿਕ ਦੀਵਾਨਾਂ ਦੀ ਲੜੀ ਦਾ ਹਿੱਸਾ ਬਣਨ ਲਈ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸੰਪਰਕ ਕਰ ਸਕਦਾ ਹੈ ।ਇਹ ਸਮਾਗਮਾਂ ਦੀ ਲੜੀ ਲਗਾਤਾਰ ਚਲਦੀ ਰਹੇਗੀ ਇਹਨਾਂ ਸਮਾਗਮਾਂ ਵਿੱਚ ਹਾਜਰੀ ਭਰਨ ਵਾਲਿਆਂ ਵਿੱਚ ਗੁਰਵਿੰਦਰ ਸਿੰਘ ਸਿੱਧੂ ,ਵਿੱਕੀ ਸਿੰਘ ਖਾਲਸਾ, ਅਮਨਦੀਪ ਸਿੰਘ ਬੱਗਾ, ਸੰਨੀ ਸਿੰਘ ਉਬਰਾਏ, ਹਰਪ੍ਰੀਤ ਸਿੰਘ ਸੋਨੂ, ਹਰਪ੍ਰੀਤ ਸਿੰਘ ਰੋਬਿਨ ,ਗੁਰਵਿੰਦਰ ਸਿੰਘ ਨਾਗੀ ,ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ ਖਾਲਸਾ, ਹਰਪਾਲ ਸਿੰਘ ਪਾਲੀ, ਪਲਵਿੰਦਰ ਸਿੰਘ ਬਾਬਾ, ਲਖਵੀਰ ਸਿੰਘ ਲੱਕੀ ਆਦਿ ਸ਼ਾਮਲ ਸਨ।
Website Design and Developed by OJSS IT Consultancy, +91 7889260252,www.ojssindia.in