ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ ਨੌਕਰੀ आज की ताजा खबर शिक्षा April 4, 2024Narinder VaidLeave a Comment on ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਵਿਦਿਆਰਥੀਆਂ ਨੂੰ ਮਿਲੀ ਨੌਕਰੀ TwitterFacebookLinkedInPinterestWhatsAppਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ टाकिंग पंजाब जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਮਕੈਨੀਕਲ ਵਿਭਾਗ ਦੇ ਪੰਜ ਵਿਦਿਆਰਥੀਆਂ ਸਤਿਨਾਮ, ਸੋਨੂ ਕੁਮਾਰ, ਪੁਨੀਤ ਕੁਮਾਰ, ਅਰਵਿੰਦ ਕੁਮਾਰ ਅਤੇ ਹਰਸ਼ਵੀਰ ਸਿੰਘ ਦੀ ਸ਼ੋਕਰ ਇੰਟਰਨੈਸ਼ਨਲ ਪ੍ਰਾਈਵੇਟ ਲਿਮਿਟਿਡ ਕੰਪਨੀ ਵਿੱਚ ਟਰੇਨਿੰਗ ਇੰਜੀਨਿਅਰ ਦੇ ਤੌਰ ਤੇ ਇਕ ਲੱਖ ਅੱਸੀ ਹਜ਼ਾਰ ਸਲਾਨਾ ਪੇ ਪੈਕੇਜ ਤੇ ਚੋਣ ਹੋਈ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਜਾਣਕਾਰੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਟਰੇਨਿੰਗ ਮੁੰਕਮਲ ਹੋਣ ਉਪਰੰਤ ਇਹ ਪੈਕੇਜ ਵਧਾ ਕੇ ਦੋ ਲੱਖ ਪੰਜਾਹ ਹਜ਼ਾਰ ਹੋ ਜਾਵੇਗਾ। ਪ੍ਰਿੰਸੀਪਲ ਸਾਹਿਬ ਨੇ ਵਿਭਾਗ ਮੁਖੀ ਮੈਡਮ ਰਿਚਾ ਅਰੋੜਾ, ਟਰੇਨਿੰਗ ਐਂਡ ਪਲੇਸਮੇਂਟ ਅਫਸਰ ਸ੍ਰੀ ਰਾਜੇਸ਼ ਕੁਮਾਰ, ਕੋ-ਆਰਡੀਨੇਟਰ ਰੋਹਿਤ ਕੁਮਾਰ ਦੀ ਸ਼ਲਾਘਾ ਕੀਤੀ ਅਤੇ ਚੁਣੇ ਹੋਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਧਾਈ ਦਿੱਤੀ। ਚੇਤੇ ਰਹੇ, 15 ਮਾਰਚ ਤੋਂ 15 ਅਪ੍ਰੈਲ ਤੱਕ ਮੇਹਰ ਚੰਦ ਪੌਲੀਟੈਕਨਿਕ ਵਿਖੇ ਪਲੇਸਮੇਂਟ ਡਰਾਈਵ ਚੱਲ ਰਹੀ ਹੈ। ਇਸ ਦੌਰਾਨ 22 ਵਿਦਿਆਰਥੀ ਵੱਖ ਵੱਖ ਕੰਪਨੀਆਂ ਵਿਚ ਸਿਲੈਕਟ ਹੋ ਚੁੱਕੇ ਹਨ।