Skip to content
ਇਸ ਪਵਿੱਤਰ ਦਿਵਸ ਦੇ ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾ ਨੂੰ ਦਿੱਤੀ ਵਧਾਈ
टाकिंग पंजाब
जालंधर। ਮਾਣਯੋਹ ਪ੍ਰਿੰਸੀਪਲ ਡਾ. ਜਗਰੂਪ ਸਿੰੰਘ ਦੀ ਰਹਨੁਮਾਈ ਹੇਠ ਅੱਜ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਇਲੈਕਟਰੀਕਲ ਵਿਭਾਗ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਜਿੱਥੇ ਵਿਭਾਗ ਮੁੱਖੀ ਕਸ਼ਮੀਰ ਕੁਮਾਰ ਨੇ ਭਾਰਤ ਦੇ ਦੂਸਰੇ ਰਾਸ਼ਟਰਪਤੀ ਸਰਵਪਲੀ ਡਾ. ਰਾਧਾ ਕ੍ਰਿਸ਼ਨ ਜੀ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਉੱਥੇ ਸਾਰੇ ਵਿਦਿਆਰਥੀਆਂ ਨੇ ਆਪਣੇ ਅਧਿਆਪਕਾ ਨੂੰ ਵਧਾਈ ਦੇ ਕੇ ਖੁਸ਼ੀ ਮਨਾਈ। ਇਸ ਮੁਬਾਰਕ ਮੌਕੇ ਤੇ ਕੇਕ ਕੱਟ ਕੇ ਮਠਾਈਆਂ ਵੰਢੀਆਂ ਗਈਆ। ਉਨ੍ਹਾਂ ਕਿਹਾ ਕਿ ਅਜਿਹੇ ਦਿਵਸ ਮਨਾਉਣ ਨਾਲ ਵਿਦਿਆਰਥੀਆਂ ਅਤੇ ਅਧਿਆਪਕਾ ਦੇ ਰਿਸ਼ਤੇ ਦੀਆਂ ਤੰਦਾ ਮਜਬੂਤ ਹੁੰਦੀਆਂ ਹਨ। ਵਿਦਿਆਰਥੀਆਂ ਦੀ ਆਪਣੇ ਅਧਿਆਪਕਾ ਨਾਲ ਨੇੜਤਾ ਵੱਧਦੀ ਹੈ ਅਤੇ ਉਨ੍ਹਾਂ ਦੇ ਮਨਾ ਵਿੱਚ ਸਿੱਖਣ ਦੀ ਚਾਹ ਦੇ ਨਾਲ ਇੱਜਤ ਕਰਨ ਦਾ ਜੱਜਬਾ ਵੀ ਆਉਂਦਾ ਹੈ। ਇਸ ਮੌਕੇ ਤੇ ਵਿਭਾਗ ਦਾ ਸਾਰਾ ਸਟਾਫ ਹਾਜਿਰ ਸੀ। ਇਸ ਪਵਿੱਤਰ ਦਿਵਸ ਦੇ ਮੋਕੇ ਤੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾ ਨੂੰ ਵਧਾਈ ਦਿੱਤੀ।
Website Design and Developed by OJSS IT Consultancy, +91 7889260252,www.ojssindia.in