Skip to content
ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀਡਬਲਿਊਡੀ ਦੇ ਅਧਿਕਾਰੀਆਂ ਤੋਂ ਤੁਰੰਤ ਸਾਰੀ ਰਿਪੋਰਟ ਕੀਤੀ ਤਲਬ
टाकिंग पंजाब
ਜਲੰਧਰ । ਸਿਵਲ ਸਰਜਨ ਸਿਵਿਲ ਹਸਪਤਾਲ ਜਲੰਧਰ ਵਿਖੇ ਰਾਤ ਦੇ ਹਨੇਰੇ ਵਿੱਚ 100 ਸਾਲ ਪੁਰਾਣੇ ਦਰਖਤਾਂ ਨੂੰ ਕੱਟ ਕੇ ਕਤਲੇਆਮ ਕਰਨ ਵਾਲੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਲੈ ਕੇ ਵੱਖ-ਵੱਖ ਜਥੇਬੰਦੀਆਂ ਜਿਨਾਂ ਵਿੱਚੋਂ ਗੈਪ ਐਨਜੀਓ, ਸ਼ਹੀਦ ਭਗਤ ਸਿੰਘ ਯੂਥ ਕਲੱਬ, ਸਿੱਖ ਤਾਲਮੇਲ ਕਮੇਟੀ, ਫਿਕਰੇ ਹੋਂਦ ਐਨਜੀਓ ਅਤੇ ਜਲੰਧਰ ਵਾਤਾਵਰਨ ਪ੍ਰੇਮੀਆਂ ਨੇ ਅੱਜ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕਰਕੇ ਦੱਸਿਆ ਕੀ ਸਿਵਲ ਸਰਜਨ ਦਫਤਰ ਵਿੱਚ 50 ਤੋਂ 100 ਸਾਲ ਪੁਰਾਣੇ ਦਰਖਤ ਕਟੇ ਗਏ ਹਨ। ਇਨਾਂ ਵਿੱਚ ਮੁੱਖ ਤੌਰ ਤੇ ਪਿੱਪਲ, ਬੋਹੜ, ਨਿਮ, ਜਾਮੁਨ ਅਤੇ ਅੰਬ ਦੇ ਦਰਖਤ ਸ਼ਾਮਿਲ ਸਨ, ਜੋ ਕਿ ਲੋਕਾਂ ਨੂੰ ਨਾ ਕੇਵਲ ਠੰਡੀ ਛਾਂ ਦੇ ਰਹੇ ਸਨ ਬਲਕਿ ਸ਼ੁੱਧ ਹਵਾ ਅਤੇ ਆਕਸੀਜਨ ਵੀ ਦੇ ਰਹੇ ਸਨ। ਪਰ ਕੁਛ ਠੇਕੇਦਾਰਾਂ ਵੱਲੋਂ ਲੇਬਰ ਦੀ ਮਦਦ ਨਾਲ ਰਾਤ ਦੇ ਹਨੇਰੇ ਵਿੱਚ ਚੋਰਾਂ ਦੀ ਤਰਾ ਉਕਤ ਦਰਖਤਾਂ ਨੂੰ ਕੱਟ ਦਿੱਤਾ ਗਿਆ ਹੈ। ਇੱਕ ਪਾਸੇ ਸਰਕਾਰ ਕਹਿ ਰਹੀ ਹੈ । ਵੱਧ ਤੋਂ ਵੱਧ ਰੁੱਖ ਲਗਾਓ ਪਰ ਦੂਸਰੇ ਪਾਸੇ 100 ਸਾਲ ਪੁਰਾਣੇ ਦਰਖਤਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ। ਹੋਰ ਵੀ ਹੈਰਾਨੀ ਦੀ ਗੱਲ ਹੈ ਕਿ ਕੁਝ ਸਮਾਜ ਸੇਵੀ ਲੋਕਾਂ ਨੇ ਦਰਖਤਾਂ ਦੀ ਕਟਾਈ ਨੂੰ ਰੋਕਣ ਲਈ ਨੈਸ਼ਨਲ ਗਰੀਨ ਟਰਬਿਊਨਲ ਕੋਲ ਕੇਸ ਵੀ ਫਾਈਲ ਕੀਤਾ ਹੈ। ਪਰ ਉਸ ਦੇ ਬਾਵਜੂਦ ਰਾਤ ਦੇ ਹਨੇਰੇ ਵਿੱਚ ਦਰਖਤ ਕੱਟੇ ਗਏ ਹਨ। ਇਸ ਦਰਖਤ ਕਤਲੇਆਮ ਵਿੱਚ ਸ਼ਾਮਿਲ ਲੋਕਾਂ ਦੇ ਖਿਲਾਫ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੀਡਬਲਿਊਡੀ ਦੇ ਅਧਿਕਾਰੀਆਂ ਤੋਂ ਤੁਰੰਤ ਸਾਰੀ ਰਿਪੋਰਟ ਤਲਬ ਕੀਤੀ ਹੈ। ਮੰਗ ਪੱਤਰ ਦੇਣ ਵਾਲਿਆਂ ਵਿੱਚ ਤੇਜਸਵੀ ਮਿਨਹਾਸ, ਡਾਕਟਰ ਨਵਨੀਤ ਭੁੱਲਰ, ਜਸਬੀਰ ਸਿੰਘ ਬੱਗਾ, ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ, ਤਜਿੰਦਰ ਸਿੰਘ ਸੰਤ ਨਗਰ, ਗੁਰਦੀਪ ਸਿੰਘ ਕਾਲੀਆ ਕਲੋਨੀ, ਅਵਤਾਰ ਸਿੰਘ, ਸੁਰਿੰਦਰ ਬਿੱਲਾ, ਕਮਲਜੀਤ ਸਿੰਘ, ਮਨਦੀਪ ਸਿੰਘ, ਰਣਜੀਤ ਸਿੰਘ, ਰਜਿੰਦਰ ਸਿੰਘ ਆਦਿ ਹਾਜ਼ਰ ਸਨ
Website Design and Developed by OJSS IT Consultancy, +91 7889260252,www.ojssindia.in