ਪਟਿਆਲਾ ਤੋ ਆਈ ਪੀਐਸਪੀਸੀਐਲ ਟੀਮ ਵਲੋ ਕੀਤਾ ਗਿਆ ਰਿਟਾਇਰਡ ਕਰਮਚਾਰੀਆ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ

आज की ताजा खबर पंजाब

ਮੌਕੇ ਤੇ 45 ਸ਼ਿਕਾਇਤਾਂ ਨਿਪਟਾਈਆਂ ਗਈਆਂ ਅਤੇ 35 ਦੇ ਲੱਗ-ਭਗ ਕਰਮਚਾਰੀਆਂ ਦੀਆਂ ਫਾਈਲਾਂ ਕੀਤੀਆਂ ਗਈਆਂ ਮਨਜੂਰ

टाकिंग पंजाब

ਜਲੰਧਰ। ਪੀਐਸਪੀਸੀਐਲ ਦੀ ਪਟਿਆਲਾ ਤੋ ਆਈ ਟੀਮ ਵਲੋ ਰਿਟਾਇਰਡ ਕਰਮਚਾਰੀਆ ਦੀਆਂ ਸ਼ਿਕਾਇਤਾਂ ਦਾ ਰੀਵਿਊ ਕਰਦੇ ਹੋਏ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉੱਥੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ ਦਿੱਤੇ ਗਏ ਕਿ ਸਰਵਿਸ ਪੂਰੀ ਹੋਣ ਤੋ ਪਹਿਲਾਂ ਕਰਮਚਾਰੀਆਂ ਦੀ ਕਾਗਜੀ ਕਾਰਵਾਈ ਨੂੰ ਨਿਪਟਾਉਣ ਵੱਲ ਧਿਆਨ ਦਿੱਤਾ ਜਾਵੇ।    ਪਾਵਰਕਾਮ ਨਾਰਥ ਜੋਨ ਦੇ ਹੈੱਡ ਆਫਿਸ ਸ਼ਕਤੀ ਸਦਨ ਵਿੱਚ ਹੋਈ ਇਸ ਮੀਟਿੰਗ ਦੌਰਾਨ ਇੰਜ. ਸੁਖਵਿੰਦਰ ਸਿੰਘ, (ਉਪ ਮੁੱਖ ਇੰਜੀਨੀਅਰ/ਟੈਕ-ਟੂ- ਡਾਇ/ਪ੍ਰਬੰਧਕੀ), ਇਜ. ਬਲਵਿੰਦਰ ਪਾਲ (ਉਪ ਮੁੱਖ ਇੰਜੀਨੀਅਰ/ਹੈਡ-ਕੁ-ਕਮ/ਪ੍ਰਬੰਧਕੀ), ਉਪ-ਸਕੱਤਰ ਸ਼੍ਰੀਮਤੀ ਨਿਸ਼ਾ ਰਾਣੀ, ਸੁਵਿਕਾਸ ਪਾਲ ਵਧੀਕ ਨਿਗਰਾਨ ਇੰਜ./ਵਰਕਸ, ਸ਼੍ਰੀਮਤੀ ਮੀਨਾ ਮਾਹੀ ਅਧੀਨ ਸਕੱਤਰ/ਅਮਲਾ, ਸ਼੍ਰੀ ਮਨਪ੍ਰੀਤ ਸਿੰਘ ਥਿੰਦ (ਸਹਾਇਕ ਮੈਨੇਜਰ/ਮਨੁੱਖੀ ਵਸੀਲੇ) ਸਮੇਤ ਵੱਖ-ਵੱਖ ਅਧਿਕਾਰੀ ਹਾਜਰ ਰਹੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਅਗਲੇ ਸਾਲ ਜੂਨ ਤੱਕ ਉੱਤਰ ਜੋਨ ਜਲੰਧਰ ਦੇ 146 ਕਰਮਚਾਰੀ ਰਿਟਾਇਰਡ ਹੋਣ ਵਾਲੇ ਹਨ   ਇਸ ਲਈ ਇਸ ਤੋ ਪਹਿਲਾਂ ਹੀ ਉਕਤ ਕਰਮਚਾਰੀਆਂ ਦੀ ਪੈਨਸ਼ਨ ਕੇਸਾਂ ਸਬੰਧੀ ਕਾਗਜੀ ਕਾਰਵਾਈ ਪੂਰੀ ਕਰ ਲਈ ਜਾਵੇ। ਉਹਨਾਂ ਦੱਸਿਆ ਕਿ ਅੱਜ ਮੌਕੇ ਤੇ 45 ਸ਼ਿਕਾਇਤਾਂ ਨਿਪਟਾਈਆਂ ਗਈਆਂ ਅਤੇ 35 ਦੇ ਲੱਗ-ਭਗ ਕਰਮਚਾਰੀਆਂ ਦੀਆਂ ਫਾਈਲਾਂ ਮਨਜੂਰ ਕੀਤੀਆਂ ਗਈਆਂ, ਜਿਨਾਂ ਦਾ ਨਿਪਟਾਰਾਂ ਜਲਦ ਹੋ ਜਾਵੇਗਾਂ। ਉਹਨਾਂ ਕਿਹਾ ਕਿ ਸਬੰਧਤ ਕਰਮਚਾਰੀ ਆਪਣੇ ਕੇਸਾਂ ਦੀ ਸਟੇਟਸ ਰਿਪੋਰਟ ਆਨਲਾਈਨ ਦੇਖ ਸਕਦੇ ਹਨ। ਇਸ ਮੌਕੇ ਨਾਰਥ ਜੋਨ ਦੇ ਸਰਕਲ ਐਕਸੀਅਨ, ਸੁਪਰਿੰਟੈਂਡੈਂਟ, ਅਕਾਉਂਟੈਂਟ, ਸੀਨੀਅਰ ਸਹਾਇਕ ਆਦਿ ਹਾਜਰ ਰਹੇ।

Leave a Reply

Your email address will not be published. Required fields are marked *