Skip to content
ਸਿੱਖ ਤਾਲਮੇਲ ਕਮੇਟੀ ਸਾਨੂੰ ਜਦੋਂ ਵੀ ਆਵਾਜ਼ ਦੇਵੇਗੀ ਅਸੀਂ ਅੱਗੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਹੋਵਾਂਗੇ ਖੜੇ
टाकिंग पंजाब
ਜਲੰਧਰ। ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਆਰੰਭੇ ਯਤਨਾਂ ਦਾ ਜਿੱਥੇ ਹਰ ਪਾਸਿਓਂ ਸੁਆਗਤ ਹੋ ਰਿਹਾ ਹੈ। ਉੱਥੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਰਾਗੀ ਜਥੇ ਅਤੇ ਸੇਵਾ ਸੁਸਾਇਟੀਆਂ ਕਮੇਟੀ ਦੇ ਸਮਰਥਨ ਵਿੱਚ ਆਪਣਾ ਵਿਸ਼ਵਾਸ ਪ੍ਰਗਟ ਕਰ ਰਹੇ ਹਨ, ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਚਨ ਵੀ ਦੇ ਰਹੇ ਹਨ। ਇਸੇ ਕੜੀ ਵਿੱਚ ਅੱਜ ਕਾਲੀਆ ਕਲੋਨੀ ਵਿੱਚ ਹੋਈ ਇੱਕ ਭਰਵੀ ਮੀਟਿੰਗ ਵਿੱਚ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਲੇਮਪੁਰ ਦੇ ਪ੍ਰਧਾਨ ਰਾਜਨ ਸਿੰਘ, ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਅਸ਼ੋਕ ਵਿਹਾਰ ਦੇ ਪ੍ਰਧਾਨ ਜਸਵੰਤ ਸਿੰਘ, ਮਾਈ ਭਾਗੋ ਜੀ ਸੇਵਾ ਦਲ ਦੇ ਗੁਰਦੀਪ ਸਿੰਘ ਕਾਲੀਆ ਕਲੋਨੀ, ਅਤੇ ਨੌਜਵਾਨ ਸੇਵਾ ਦਲ ਵੱਲੋਂ ਆਪਣੀ ਸਮੁੱਚੀ ਕਮੇਟੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਦੇ ਕਾਰਜਾਂ ਵਿੱਚ ਅੱਗੇ ਹੋ ਕੇ ਹਰ ਸਿੱਖ ਨਾਲ ਚਟਾਨ ਵਾਂਗ ਖੜੇ ਹੋਣ ਵਾਲੀ ਸਿੱਖ ਤਾਲਮੇਲ ਕਮੇਟੀ ਦਾ ਤਨ ਮਨ ਧਨ ਨਾਲ ਪੂਰਨ ਤੌਰ ਤੇ ਸਹਿਯੋਗ ਦੇਣ ਦਾ ਫੈਸਲਾ ਕੀਤਾ ਸਮੁੱਚੇ ਇਲਾਕੇ ਵੱਲੋਂ ਯਕੀਨ ਦਵਾਇਆ ਗਿਆ ਕੀ ਸਿੱਖੀ ਕਾਰਜਾਂ ਲਈ ਸਿੱਖ ਤਾਲਮੇਲ ਕਮੇਟੀ ਸਾਨੂੰ ਜਦੋਂ ਵੀ ਆਵਾਜ਼ ਦੇਵੇਗੀ ਅਸੀਂ ਅੱਗੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਖੜੇ ਹੋਵਾਂਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਾਜਵਿੰਦਰ ਸਿੰਘ, ਸੁਖਦੇਵ ਸਿੰਘ ,ਸਿਮਰਪ੍ਰੀਤ ਸਿੰਘ, ਬਲਵੀਰ ਸਿੰਘ, ਦਿਆਲ ਸਿੰਘ ,ਰਣਜੀਤ ਸਿੰਘ ਬਾਠ, ਗੁਰਜੀਤ ਸਿੰਘ ਚਾਵਲਾ, ਦਿਲਬਾਗ ਸਿੰਘ, ਮੱਖਣ ਸਿੰਘ, ਪਹਰਪ੍ਰੀਤ ਸਿੰਘ, ਜਸਵਿੰਦਰ ਸਿੰਘ, ਕਰਨਪ੍ਰੀਤ ਸਿੰਘ ,ਜਸਵਿੰਦਰ ਸਿੰਘ ਸੋਨੂ, ਅਮਰਜੀਤ ਸਿੰਘ, ਲਖਬੀਰ ਸਿੰਘ, ਅਮਰ ਸਿੰਘ, ਅਤੇ ਰਾਜਵੀਰ ਸਿੰਘ ਆਦੀ ਹਾਜ਼ਰ ਸਨ ।
Website Design and Developed by OJSS IT Consultancy, +91 7889260252,www.ojssindia.in