ਮੇਹਰ ਚੰਦ ਪੋਲੀਟੈਕਨਿਕ ਨੇ ਵਿਦਿਆਰਥੀਆਂ ਨੂੰ ਵੰਡੇ ਸਕਾਲਰਸ਼ਿਪ

आज की ताजा खबर शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੇ ਸਾਰੇ ਹੀ ਅਲੁਮਨੀ ਵਿਦਿਆਰਥੀਆਂ ਦਾ ਕੀਤਾ ਧੰਨਵਾਦ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ ਹੋਣਹਾਰ ਅਤੇ ਲੋੜੀਂਦੇ 40 ਤੋਂ ਵੱਧ ਵਿਦਿਆਰਥੀਆਂ ਨੂੰ ਏਸ ਸਮੈਸਟਰ ਵਿੱਚ ਅੱਧੀ ਟਿਊਸ਼ਨ ਫੀਸ ਮਾਫ ਕਰਦਿਆਂ ਸਕਾਲਰਸ਼ਿਪ ਦਿੱਤੀ ਹੈ ਤਾਂ ਜੋ ਉਹ ਬਿਨ੍ਹਾਂ ਕਿਸੇ ਮਾਨਸਿਕ ਬੋਝ ਅਤੇ ਦਬਾਅ ਦੇ ਆਪਣਾ ਡਿਪਲੋਮਾ ਪੂਰਾ ਕਰ ਸਕਣ ਤੇ ਫਿਰ ਨੌਕਰੀ ਕਰਕੇ ਮਾਪ ਬਾਪ ਦਾ ਆਰਥਿਕ ਰੂਪ ਵਿੱਚ ਹੱਥ ਵੰਡਾਉਣ ਤੇ ਦੇਸ਼ ਦੀ ਵਡਮੁੱਲੀ ਸੇਵਾ ਕਰ ਸੱਕਣ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਸਕਾਲਰਸ਼ਿਪ ਪੁਰਾਣੇ ਅਲੂਮਨੀ ਵਿਦਿਆਰਥੀਆਂ ਵਲੋਂ ਦਾਨ ਦਿੱਤੀ ਗਈ ਹੈ ਤਾਂ ਜੋ ਉਹਨਾਂ ਦੇ ਛੋਟੇ ਭੈਣ ਭਰਾ ਪੜ ਸੱਕਣ।        ਇਸ ਵਿੱਚ ਪੁਸ਼ਪਾ ਰਾਣੀ ਚੋਪੜਾ ਮੈਮੋਰੀਅਲ ਸਕਾਲਰਸ਼ਿਪ, ਹਾਰਮਨੀ 91 ਸਕਾਲਰਸ਼ਿਪ, ਹਾਰਮਨੀ 86 ਸਕਾਲਰਸ਼ਿਪ, ਸੁੱਖ-ਸ਼ਾਂਤੀ ਮੈਮੋਰੀਅਲ ਸਕਾਲਰਸ਼ਿਪ, ਪ੍ਰੋ ਕੰਵਲਜੀਤ ਢੁਡੀਕੇ ਸਕਾਲਰਸ਼ਿਪ, ਆਦਿ ਪ੍ਰਮੁੱਖ ਹਨ। ਸਕਾਲਰਸ਼ਿਪ ਦੀ ਚੋਣ ਲਈ ਵਿਦਿਆਰਥੀਆਂ ਵਿੱਚ 90% ਤੋਂ ਵੱਧ ਨੰਬਰ ਲੈਣ ਵਾਲੇ, ਸਿੰਗਲ ਪੇਰੈਂਟ ਚਾਈਲਡ, ਲੜਕੀਆਂ ਅਤੇ ਉਹਨਾਂ ਵਿਦਿਆਰਥੀਆਂ ਤਰਜੀਹ ਦਿੱਤੀ ਗਈ ਜਿਨ੍ਹਾਂ ਦੀ ਪਰਿਵਾਰਕ ਆਮਦਨ ਘੱਟ ਹੋਵੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਪਣੇ ਸਾਰੇ ਹੀ ਅਲੁਮਨੀ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਛੋਟੇ ਭੈਣ ਭਰਾਵਾਂ ਨੂੰ ਪੜਾਉਣ ਦਾ ਬੀੜਾ ਚੁੱਕਿਆਂ ਹੈ। ਇਸ ਮੌਕੇ ਸਕਾਲਰਸ਼ਿਪ ਕਮੇਟੀ ਦੇ ਮੈਂਬਰ ਡਾ ਰਾਜੀਵ ਭਾਟੀਆ, ਮੈਡਮ ਮੰਜੂ ਤੇ ਹੋਰ ਵਿਭਾਗ ਮੁੱਖੀ ਹਾਜਿਰ ਸਨ।

Leave a Reply

Your email address will not be published. Required fields are marked *