ਸਿੱਖ ਜਥੈਬੰਦੀਆ ਵੱਲੋ ਟਰੈਵਲ ਏਜੰਟ ਕੋਲੋ ਅੰਮ੍ਰਿਤਧਾਰੀ ਬੀਬੀ ਦੇ ਪੈਸੇ ਕਰਵਾਏ ਵਾਪਿਸ

आज की ताजा खबर पंजाब
Spread the love

ਅਗਾਜ ਐਨਜੀਓ ਦੀ ਅਗਵਾਈ ਵਿੱਚ, ਸਿੱਖ ਤਾਲਮੇਲ ਕਮੇਟੀ ਨੇ ਕਾਰਵਾਈਆ ਹਲ

टाकिंग पंजाब

ਜਲੰਧਰ। ਇਕ ਮਸ਼ਹੂਰ ਟਰੈਵਲ ਏਜੰਸੀ ਨੇ ਇੱਕ ਗੁਰਸਿੱਖ ਪਰਿਵਾਰ ਤੋ ਬੱਚੇ ਨੂੰ ਬਾਹਰ ਭੇਜਣ ਲਈ 11 ਲੱਖ ਰੁਪਏ ਪਿਛਲੇ ਸਵਾ ਸਾਲ ਤੋਂ ਲਏ ਹੋਏ ਸਨ, ਪਰ ਵੀਜ਼ਾ ਨਾ ਮਿਲਣ ਕਰਕੇ ਪੈਸੇ ਵਾਪਿਸ ਨਹੀਂ ਕਿਤੇ ਜਾ ਰਹੇ ਸਨ। ਉਸ ਗੁਰਸਿੱਖ ਪਰਿਵਾਰ ਨੇ ਬੈਂਕ ਤੋ ਲੋਨ ਲੈਕੇ ਪੈਸੇ ਦਿੱਤੇ ਸਨ। ਪਰਿਵਾਰ ਬੁਹਤ ਦੁਖੀ ਸੀ। ਉਹ ਲੁਧਿਆਣੇ ਤੋਂ ਜਲੰਧਰ ਆਂਦੇ ਸਨ ਪਰ ਪਿਛਲੇ 1 ਸਾਲ ਤੋਂ ਚੱਕਰ ਮਾਰ ਰਹੇ ਸਨ। ਜਦੋਂ ਅਗਾਜ ਐਨ ਜੀਓ ਨੂੰ ਪਤਾ ਲੱਗਾ ਤਾਂ ਉਹ ਪਰਮਪ੍ਰੀਤ ਸਿੰਘ ਵਿੱਟੀ ਦੀ ਅਗਵਾਈ ਵਿੱਚ ਉਥੇ ਪੁਹੰਚੇ। ਓਹਨਾ ਨੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਜਜ਼ਬਾ ਐਨ ਜੀਓ ਦੇ ਗਗਨਦੀਪ ਸਿੰਘ ਨਾਗੀ ਅਤੇ ਮੈਡੀਕਲ ਐਸੋਸੀਏਸ਼ਨ ਦੇ ਵੀਰਾ ਨੂੰ ਮੌਕੇ ਤੇ ਬੁਲਾ ਲਿਆ।       ਮੈਨੇਜਰ ਨੇ ਚੰਡੀਗੜ੍ਹ ਹੈਡ ਆਫਿਸ ਵਿੱਚ ਮਾਲਕਾ ਨਾਲ ਗੱਲ ਕਾਰਵਾਈ ਅਤੇ ਓਹਨਾ ਵੱਲੋ ਇੱਕ ਹਫ਼ਤੇ ਦੇ ਅੰਦਰ ਪੈਮੇਂਟ ਕਲੀਅਰ ਕਰਨ ਅਤੇ ਸਾਰੀ ਪ੍ਰੈਸ ਸਾਹਮਣੇ ਔਫਸ਼ਲ ਲੇਟਰ ਦਿੱਤੀ। ਅਮ੍ਰਿਤਧਾਰੀ ਅਤੇ ਕੇਸ ਧਾਰੀ ਬੀਬੀ ਨੂੰ ਉਹ ਲੈਟਰ ਦੇ ਦਿੱਤੀ ਗਈ। ਬੀਬੀ ਜੀ ਸਾਰੇ ਵੀਰਾ ਦਾ ਧੰਨਵਾਦ ਕੀਤਾ। ਜਥੇਬੰਦੀਆਂ ਵੱਲੋ ਅੱਗੋ ਵੀ ਕੋਈ ਪ੍ਰੌਬਲਮ ਆਈ ਤੇ ਸਾਥ ਦੇਣਭਰੋਸਾ ਦਿੱਤਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਸੋਢੀ, ਐਡਵੋਕੇਟ ਸਨਦੀਪ ਕੰਵਲ ਸਿੰਘ ਛਾਬੜਾ, ਅਮਰਜੀਤ ਸਿੰਘ ਮੰਗਾਂ, ਜਸਪ੍ਰੀਤ ਸਿੰਘ ਜੱਸੀ, ਪ੍ਰੋਫ਼ੈਸਰ ਸੁਖਜੀਤ ਸਿੰਘ, ਪ੍ਰਦੀਪ ਸਿੰਘ ਵਿੱਕੀ, ਤਜਿੰਦਰ ਸਿੰਘ ਰੋਬੀ, ਕਮਲ ਸਿੰਘ, ਪ੍ਰਬਜੀਤ ਸਿੰਘ, ਬਲਦੇਵ ਬੱਲੀ, ਬਿਕਰਮਜੀਤ ਸਿੰਘ ਟੀੰਕੂ, ਮਨਪ੍ਰੀਤ ਸਿੰਘ ਸਨ।

 

Leave a Reply

Your email address will not be published. Required fields are marked *