ਪ੍ਰਿੰਸੀਪਲ ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਵਲੋਂ ਗਿਫ਼ਟ ਅਤੇ ਸਮਰਿਤੀ ਚਿੰਨ ਦੇ ਕੇ ਕੀਤਾ ਸਨਮਾਨਿਤ
टाकिंग पंजाब
ਜਲੰਧਰ। ਮੇਹਰ ਚੰਦ ਪੋਲੀਟੈਕਨਿਕ ਕਾਲਜ, ਜਲੰਧਰ ਵਿਖੇ 34 ਸਾਲ ਸੇਵਾਵਾਂ ਦੇਣ ਉਪਰੰਤ ਇਲੈਕਟਰਾਨਿਕਸ ਵਿਭਾਗ ਦੇ ਮੁੱਖੀ ਸ਼੍ਰੀ ਜੇਐਸ ਘੇੜਾ ਰਿਟਾਇਰ ਹੋਏ ਹਨ। ਇਸ ਮੌਕੇ ਸਮੁੱਚੇ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਮੁੱਖੀ ਵਿਭਾਗ ਤੇ ਹੋਰ ਸਟਾਫ ਮੈਂਬਰ ਸ਼ਾਮਲ ਹੋਏ। ਇਸ ਮੌਕੇ ਵਿਭਾਗ ਵਲੋਂ ਸ਼੍ਰੀ ਜੇਐਸ ਘੇੜਾ ਦੇ ਟੀਚਿੰਗ ਕਰੀਅਰ ਦੇ ਸਫ਼ਰ ਦੀ ਵਿਡਿੳ ਫਿਲਮ ਵਿਖਾਈ ਗਈ, ਜਿਸਨੂੰ ਸਭ ਨੇ ਬਹੁਤ ਪਸੰਦ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸ਼੍ਰੀ ਜੇਐਸ ਘੇੜਾ ਦੀ ਰਿਟਾਇਰਮੈਂਟ ਮੌਕੇ ਦੱਸਿਆ ਕਿ ਕਾਲਜ ਵਲੋਂ ਉਹਨਾਂ ਦੀਆ ਅਵਥੱਕ ਸੇਵਾਂਵਾ ਬਦਲੇ ਉਹਨਾਂ ਨੂੰ ਹਮੇਸ਼ਾ ਯਾਦ ਰਖਿਆ ਜਾਵੇਗਾ। ਪ੍ਰਿੰਸੀਪਲ ਜਗਰੂਪ ਸਿੰਘ ਨੇ ਉਹਨਾਂ ਨੂੰ ਕਾਲਜ ਵਲੋਂ ਗਿਫ਼ਟ ਅਤੇ ਸਮਰਿਤੀ ਚਿੰਨ ਦੇ ਕੇ ਸਨਮਾਨਿਤ ਕੀਤਾ। ਵੱਖ-ਵੱਖ ਵਿਭਾਗਾਂ ਦੇ ਸਟਾਫ਼ ਵਲੋਂ ਵੀ ਸ਼੍ਰੀ ਜੇਐਸ ਘੇੜਾ ਨੂੰ ਸਨਮਾਨਿਤ ਕੀਤਾ ਗਿਆ। ਸ਼੍ਰੀ ਹੀਰਾ ਮਹਾਜਨ ਤੇ ਮੈਡਮ ਦੇਵਿਕਾ ਨੇ ਆਪਣੇ ਗੀਤ ਸੁਣਾਏ। ਕਾਲਜ ਵਿਭਾਗ ਮੁੱਖੀਆ ਨੇ ਵੀ ਉਹਨਾਂ ਦੇ ਅਣਛੁਹੇ ਪਹਿਲੂਆਂ ਤੇ ਚਾਨਣਾ ਪਾਇਆ। ਸ਼੍ਰੀ ਜੇਐਸ ਘੇੜਾ ਨੇ ਕਾਲਜ ਨੂੰ 21000 ਰੁਪਏ ਵਿਦਿਆਰਥੀਆਂ ਦੀ ਭਲਾਈ ਲਈ ਭੇਂਟ ਕੀਤੇ। ਅੰਤ ਵਿੱਚ ਉਹਨਾਂ ਭਾਵੁਕ ਹੁੰਦੇ ਹੋਏ ਸਾਰਿਆ ਨੂੰ ਸੰਬੋਧਨ ਕੀਤਾ ਤੇ ਆਪਣੀ ਜਿੰਦਗੀ ਦੇ ਸਫ਼ਰ ਨੂੰ ਸ਼ੁਰੂ ਤੋਂ ਅੰਤ ਤਕ ਬਿਆਨ ਕੀਤਾ। ਕਾਲਜ ਸਟਾਫ਼ ਤੋਂ ਇਲਾਵਾ ਸ਼੍ਰੀ ਜੇਐਸ ਘੇੜਾ ਦੇ ਬੇਟਾ-ਬੇਟੀ ਤੇ ਹੋਰ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹੋਏ। ਪ੍ਰੋਗਰਾਮ ਦਾ ਮੰਚ ਸੰਚਾਲਨ ਮੈਡਮ ਪ੍ਰੀਤ ਕੰਵਲ ਅਤੇ ਮੈਡਮ ਦੇਵਿਕਾ ਨੇ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ। ਪ੍ਰਿੰਸੀਪਲ ਜਗਰੂਪ ਸਿੰਘ ਨੇ ਪਾਰਟੀ ਦੇ ਸਫਲ ਆਯੋਜਨ ਅਤੇ ਸਾਜ-ਸੱਜਾ ਦੀ ਖੂਬਸੂਰਤੀ ਲਈ ਇਲੈਕਟਰਾਨਿਕਸ ਸਟਾਫ ਨੂੰ ਵਿਸ਼ੇਸ਼ ਵਧਾਈ ਦਿੱਤੀ।