ਸਵੱਛ ਭਾਰਤ ਅਭਿਆਨ ਤਹਿਤ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੇ ਠੋਸ ਕੂੜੇ ਨੂੰ ਨਜਿੱਠਣ ਦੀ ਦਿੱਤੀ ਤਕਨੀਕੀ ਜਾਣਕਾਰੀ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾਂ ਨੂੰ ਸੰਦੇਸ਼ ਘਰ ਘਰ ਪੁਹਚਾਉਣ ਦੀ ਕੀਤੀ ਨਸੀਹਤ

ਟਾਕਿਂਗ ਪੰਜਾਬ

ਜਲੰਧਰ। ਭਾਰਤ ਸਰਕਾਰ ਦੇ “ਹੁਨਰ ਵਿਕਾਸ ਅਤੇ ਉੱਦਮ ਮੰਤਰਾਲੇ” ਵਲੌਂ ਤਕਨੀਕੀ ਸਿੱਖਿਆ ਰਾਹੀਂ ਨੋਜਵਾਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਚਲਾਈ ਜਾ ਰਹੀ ਸੀ.ਡੀ.ਟੀ.ਪੀ.ਸਕੀਮ ਦੇ ਤਹਿਤ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਸੀ.ਡੀ.ਟੀ.ਪੀ. ਵਿਭਾਗ ਵਲੌਂ “ਸਵੱਛ ਭਾਰਤ ਅਭਿਆਨ” ਦਾ ਟੀਚਾ ਪੂਰਾ ਕਰਨ ਲਈ ਕੂੜਾ ਨਜਿੱਠਣ ਦੀਆਂ ਨਵੀਆਂ ਤਕਨੀਕਾਂ ਅਪਨਾਉਣ ਤਹਿਤ ਗਲਨਸ਼ੀਲ ਕਚਰੇ ਤੋਂ ਜੈਵਿਕਖਾਦ ਬਣਾਉਣ ਵਾਲੀ “ਐਰੋਬਿਕ ਹਨੀਕੋਂਬ ਪਿੱਟ” ਸਬੰਧੀ ਵਿਦਿਆਰਥੀਆਂ ਨੂੰ ਸਿੱਖਿਅਤ ਕੀਤਾ ਗਿਆ। ਪ੍ਰੋ. ਕਸ਼ਮੀਰ ਕੁਮਾਰ ਇੰਟ੍ਰਨਲ ਕੋਆਰਡੀਨੇਟ੍ਰ ਵਲੋਂ ਕੈਂਪਸ ਦੇਘਾਹ- ਫੂਸ ਅਤੇ ਪੱਤਿਆਂ ਦੀ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂਵਿਦਿਆਰਥੀਆਂ ਨੂੰ ਕਿਹਾ ਕਿ ਜੇਕਰ ਤੁਸੀਂ ਆਪਣੇ ਆਲੇ ਦੁਆਲੇ ਨੂੰ ਸਾਫ-ਸੁਥਰਾ ਰੱਖੋਗੇ ਤਾਂ ਅਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ। ਉਨ੍ਹਾਂ ਨੇਵਿਦਿਆਰਥੀਆਂ ਨੂੰ ਕੂੜੇ ਤੋਂ ਖਾਦ ਤਿਆਰ ਕਾਨ ਵਾਲੀ ਪਿੱਟ ਦੀ ਮਹੱਤਤਾ ਅਤੇਵਰਤੋਂ ਬਾਰੇ ਜਾਣਕਾਰੀ ਦਿੱਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਭਨਾਂ ਨੂੰ ਸੰਦੇਸ਼ ਘਰ ਘਰ ਪੁਹਚਾਉਣ ਦੀ ਨਸੀਹਤ ਕੀਤੀ ਤਾਂ ਕਿ ਅਸੀਂ ਆਪਣੇ ਘਰ, ਮੁਹਲੇ,ਸ਼ਹਿਰ, ਪ੍ਰਦੇਸ਼ ਅਤੇ ਦੇਸ਼ ਨੂੰ ਸਾਫ਼ ੳਮਪ; ਸੁਥਰਾ ਅਤੇ ਬਿਮਾਰੀ ਮੁੱਕਤ ਬਣਾ ਸਕੀਏ।    ਸੀ.ਡੀ.ਟੀ.ਪੀ ਸਕੀਮ ਅਧੀਨ ਮੇਹਰ ਚੰਦ ਕਾਲਜ ਜਲੰਧਰ ਵਿੱਚ ਬਣੀ “ਐਰੋਬਿਕ ਹਨੀਕੋਂਬਪਿਟ” ਸ਼ਹਿਰ ਦੀ ਪਹਿਲੀ ਅਤੇ ਸੁੰਦਰ ਪਿਟ ਹੈ ਜੋਕਿ ਲੋਕਾਂ ਨੂੰ ਜਾਗਰੂਕ ਕਰਨ ਅਤੇ ਢੁੱਕਵੀਂਤਕਨੀਕ ਫੈਂਲਾਉਣ ਲਈ ਸਹਾਇਕ ਸਿੱਧ ਹੋ ਰਹੀ ਹੈ। ਇਸ ਤੋਂ ਤਿਆਰ ਹੋਈ ਖਾਦ ਹੀ ਕਾਲਜ ਕੈਪਸ ਨੂੰ ਹਰਿਆ-ਭਰਿਆ ਰੱਖਣ ਲਈ ਵਰਤੀ ਜਾਂਦੀ ਹੈ ।ਇਸ ਮੌਕੇ ਮਿਸ ਨੇਹਾ (ਸੀ. ਡੀ. ਕੰਸਲਟੈਂਟ),ਮਨੋਜਕੁਮਾਰ, ਸੁਰੇਸ਼ ਕੁਮਾਰ ਅਤੇ ਹੋਰ ਹਾਜਿਰ ਸਨ।

Leave a Reply

Your email address will not be published. Required fields are marked *