ਮੇਹਰਚੰਦ ਪੋਲੀਟੈਕਨਿਕ ਨੂੰ ਮਿਲੇਗਾ ‘ਕੁਆਲਿਟੀ ਪੋਲੀਟੈਕਨਿਕ’ ਐਵਾਰਡ

शिक्षा

ਪ੍ਰਿੰਸੀਪਲ ਡਾ. ਜਗਰੂਪ ਸਿੰਘ 26 ਮਾਰਚ ਨੂੰ ਮੁੰਬਈ ਵਿੱਖੇ ਉੱਘੇ ਸਨਅਤਕਾਰਾਂ ਤੇ ਫਿਲਮਕਾਰਾਂ ਵਲੋ ਪ੍ਰਾਪਤ ਕਰਨਗੇ ਇਹ ਅਵਾਰਡ

टाकिंग पंजाब

ਜਲੰਧਰ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਅਕਾਡਮਿਕ, ਸਭਿਆਚਾਰਕ ਪਲੇਸਮੈਂਟ , ਰਿਸਰਚ, ਪਬਲਿਕੇਸ਼ਨਜ ਅਤੇ ਹੋਰ ਅਤਿਰਿਕਤ ਗਤੀਵਿਧੀਆਂ ਕਰਕੇ ਐਮੀਨੈਂਟ ਰਿਸਰਚ ਸੰਸਥਾ ਵਲੋਂ ਐਜੁਕੇਸ਼ਨ ਬਰਾਂਡ ਆਇਕਨ ਐਵਾਰਡ 2023 ਅਧੀਨ ‘ਸਰਵੋਤਮ ਕੁਆਲਿਟੀ ਪੋਲੀਟੈਕਨਿਕ’ ਐਵਾਰਡ ਨਾਲ ਮੁੰਬਈ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਅਵਾਰਡ ਕਾਲਜ ਪ੍ਰਿੰਸੀਪਲ ਵਲੋਂ  ਡਾ. ਜਗਰੂਪ ਸਿੰਘ 26 ਮਾਰਚ, 2023 ਨੂੰ ਮੁੰਬਈ ਵਿੱਖੇ ਉੱਘੇ ਸਨਅਤਕਾਰਾਂ ਅਤੇ ਫਿਲਮਕਾਰਾਂ ਵਲੋ ਪ੍ਰਾਪਤ ਕਰਨਗੇ।      ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੀ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਵੀ ਪੰਜ ਵਾਰ ਮੇਹਰਚੰਦ ਪੋਲੀਟੈਕਨਿਕ ਕਾਲਜ ਨੂੰ ਉੱਤਰ ਭਾਰਤ ਦੇ ਸਰਵੋਤਮ ਮੇਹਰਚੰਦ ਪੋਲੀਟੈਕਨਿਕ ਕਾਲਜ ਵਲੋਂ ਐਵਾਰਡ ਮਿਲ ਚੁੱਕਾ ਹੈ। ਇਸ ਪ੍ਰਾਪਤੀ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਜਸਟਿਸ ਐਨ.ਕੇ ਸੂਦ, ਸ਼੍ਰੀ ਅਰਵਿੰਦ ਘਈ, ਸ਼੍ਰੀ ਅਜੇ ਗੋਸਵਾਮੀ ਅਤੇ ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਵਧਾਈ ਦਿੱਤੀ।

Leave a Reply

Your email address will not be published. Required fields are marked *