ਲਗਾਈ ਧਾਰਾ 144 ਹਟਾਈ ਜਾਵੇ ਤਾ ਜੋ ਕੌਮ ਚੜ੍ਹਦੀ ਕਲਾ ਨਾਲ ਆਪਣਾ ਵਿਸਾਖੀ ਦਿਹਾੜਾ ਮਨਾ ਸਕੇ
टाकिंग पंजाब
ਜਲੰਧਰ। ਸਮੂਹ ਸਿੰਘ ਸਭਾਵਾਂ ਅਤੇ ਧਾਰਮਿਕ ਜਥੇਬੰਦੀਆਂ, ਜਲੰਧਰ ਵਲੋਂ ਪੁਲਿਸ ਕਮਿਸ਼ਨਰ ਨੂੰ ਪੱਤਰ ਲਿਖਿਆ ਹੈ। ਇਸ ਵਿੱਚ ਲਿਖਿਆ ਹੈ ਕਿ ਨਿਮਰਤਾ ਸਿਹਤ ਬੇਨਤੀ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਜੀ ਨੌਜਵਾਨਾਂ ਨੂੰ ਨਸ਼ੇ ਛੁਡਵਾ ਕੇ ਅੰਮ੍ਰਿਤ ਛਕਾ ਕੇ ਸਿੱਖੀ ਨਾਲ ਜੋੜਣ ਅਤੇ ਪਤਿਤ ਪੁਣੇ ਤੋਂ ਬਾਹਰ ਲਿਆਉਣ ਦਾ ਕਾਰਜ ਕਰ ਰਹੇ ਹਨ। ਕੁਝ ਨਸ਼ਾ ਤਸਕਰ ਜਿਹਨਾਂ ਦੀ ਪਹੁੰਚ ਸਰਕਾਰੇ ਦਰਬਾਰੇ ਹੈ।
ਉਹ ਇਕੱਠੇ ਹੋ ਕੇ ਭਾਈ ਅਮ੍ਰਿਤਪਾਲ ਸਿੰਘ ਦਾ ਵਿਰੋਧ ਕਰ ਰਹੇ ਹਨ ਤਾ ਜੋ ਉਹ ਨਸ਼ਾ ਵੇਚ ਕੇ ਪੰਜਾਬੀਅਤ ਦਾ ਅਤੇ ਸਿੱਖੀ ਦਾ ਘਾਣ ਕਰ ਸਕਣ। ਦੂਸਰਾ ਭਾਈ ਸਾਹਿਬ ਵਲੋਂ ਖਾਲਸਾ ਵਹੀਰ ਸਜਾ ਕੇ ਅਨੰਦਪੁਰ ਸਾਹਿਬ ਵਿਸਾਖੀ ਤੇ ਪੁਜਣਾ ਸੀ ਜੋ ਕਿ ਧਾਰਮਿਕ ਕਾਰਜ ਹੈ ਪਰ ਓਹਨਾ ਮਗਰ 100 ਗੱਡੀਆਂ ਪੁਲਿਸ ਦੀਆਂ ਲਗਾ ਕੇ ਪ੍ਰੋਗਰਾਮ ਨੂੰ ਤਾਰਪੀਡੋ ਕਰਨ ਦੀ ਇਕ ਗਈ ਮਿਥੀ ਸਰਕਾਰੀ ਸਾਜਿਸ਼ ਹੈ ਜੋ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਨਾਲ ਸਿੱਧਾ ਖਿਲਵਾੜ ਹੈ।
ਸੋ ਅਸੀਂ ਸਿੰਘ ਸਭਾਵਾਂ ਸਿੱਖ ਤਾਲਮੇਲ ਕਮੇਟੀ ਅਤੇ ਸਿੱਖ ਜਥੇ ਬੰਦੀਆਂ ਵਲੋਂ ਆਪ ਜੀ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਿੱਖ ਨੌਜਵਾਨਾਂ ਦੀ ਫੜੋ ਫੜੀ ਬੰਦ ਕੀਤੀ ਜਾਵੇ ਅਤੇ ਇਸ ਤਰਾਂ ਦੀ ਸਰਕਾਰੀ ਤਸ਼ੱਦਦ ਨੂੰ ਰੋਕਿਆ ਜਾਵੇ। ਭਾਈ ਅਮ੍ਰਿਤਪਾਲ ਸਿੰਘ ਤੇ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਪਾਰਦਰਸ਼ੀ ਹੋਵੇ ਅਤੇ ਕਾਨੂੰਨ ਦੇ ਦਾਇਰੇ ਵਿਚ ਹੋਵੇ। ਜਿਹੜੇ ਸਿੱਖ ਨੌਜਵਾਨ ਨਜਾਇਜ ਹਿਰਾਸਤ ਵਿਚ ਲਏ ਗਏ ਹਾਂ ਓਹਨਾ ਨੂੰ ਤੁਰੰਤ ਰਿਹਾ ਕੀਤਾ ਜਾਵੇ। ਵਿਸਾਖੀ ਦਾ ਪਵਿੱਤਰ ਦਿਹਾੜਾ ਜੋ ਖਾਲਸੇ ਦਾ ਸਭ ਤੋਂ ਵੱਡਾ ਤਿਓਹਾਰ ਹੈ।
ਉਸ ਕਰਕੇ ਵੱਖ ਵੱਖ ਜਗਾ ਤੇ ਲਗਾਈ ਧਾਰਾ 144 ਹਟਾਈ ਜਾਵੇ ਤਾ ਜੋ ਕੌਮ ਚੜ੍ਹਦੀ ਕਲਾ ਨਾਲ ਆਪਣਾ ਦਿਹਾੜਾ ਮਨਾ ਸਕੇ।ਇਸ ਮੌਕੇ ਜਗਜੀਤ ਸਿੰਘ ਗਾਬਾ, ਹਰਪਾਲ ਸਿੰਘ ਚੱਢਾ, ਤਜਿੰਦਰ ਸਿੰਘ ਪ੍ਰੇਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਮੀਤ ਸਿੰਘ ਬਿਟੂ, ਕਮਲਜੀਤ ਸਿੰਘ ਟੋਨੀ, ਗੁਰਵਿੰਦਰ ਸਿੰਘ ਨਾਗੀ, ਹਰਪਾਲ ਸਿੰਘ ਪਾਲੀ ਚੱਢਾ, ਗੁਰਦੀਪ ਸਿੰਘ ਲੱਕੀ, ਵਿੱਕੀ ਸਿੰਘ ਖਾਲਸਾ, ਹਰਪ੍ਰੀਤ ਸਿੰਘ ਰੋਬਿਨ, ਸੰਨੀ ਸਿੰਘ ਉਬਰਾਏ, ਜਗਰੂਪ ਸਿੰਘ, ਪਰਮਿੰਦਰ ਸਿੰਘ ਟਕਰ, ਜਤਿੰਦਰਪਾਲ ਸਿੰਘ ਮਝੈਲ, ਗੁਰਜੀਤ ਸਿੰਘ ਟੱਕਰ, ਲਖਬੀਰ ਸਿੰਘ ਲੱਕੀ ਹਾਜ਼ਰ ਸਨ।