ਸਿੱਖੀ ਸਰੂਪ ਬਣਾ ਕੇ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਈ ਜਾਵੇ- ਸਿੱਖ ਤਾਲਮੇਲ ਕਮੇਟੀ

आज की ताजा खबर धर्म
Spread the love

टाकिंग पंजाब

जालंधर। ਪਿਛਲੇ ਦਿਨੀ ਥਾਣਾ ਨੰਬਰ ਛੇ ਦੇ ਇਲਾਕੇ ਗੋਲ ਮਾਰਕੀਟ ਤੋਂ ਖੋਹ ਕਰਦਿਆਂ ਇੱਕ ਸ਼ੋਰ ਫੜਿਆ ਗਿਆ ਸੀ। ਜਿਸ ਨੇ ਸਿਰ ਤੇ ਕੇਸਰੀ ਦਸਤਾਰ ਸਜਾਈ ਸੀ ਅਤੇ ਸਰੀਰ ਉੱਪਰ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਜਦੋਂ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਬਿਨਾਂ ਕੇਸਾਂ ਤੋਂ ਨਿਕਲਿਆ ਅਤੇ ਇਸਨੇ ਸਿਰ ਅਤੇ ਮੂੰਹ ਦੇ ਵਾਲ ਕਤਲ ਕਰਾਏ ਹੋਏ ਸਨ,ਇਸ ਦਾ ਪੂਰਾ ਨਾਮ ਮਨਬੀਰ ਮੰਨਾ ਹੈ ਅਤੇ ਇਹ ਸੈਦੇਵਾਲ ਨੂਰ ਮਹਿਲ ਦਾ ਰਹਿਣ ਵਾਲਾ ਹੈ।         ਇਸ ਸਾਰੇ ਮਸਲੇ ਮਾਮਲੇ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਜਲੰਧਰ ਦੇ ਮੁਖੀ ਦਮਨਦੀਪ ਸਿੰਘ ਉਬਰਾਏ ਨੂੰ ਮਿਲੀ ਤਾਂ ਉਹਨਾਂ ਨੇ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਸਾਰੀ ਗੱਲਬਾਤ ਕੀਤੀ ਜਿਸ ਤੋਂ ਅੱਜ ਸਿੱਖ ਜਥੇਬੰਦੀਆਂ ਦਾ ਪ੍ਰਤੀਨਿਧੀ ਮੰਡਲ ਅੱਜ ਥਾਣਾ ਛੇ ਦੇ ਮੁਖੀ ਅਜੈਬ ਸਿੰਘ ਨੂੰ ਮਿਲ ਕੇ ਇੱਕ ਮੰਗ ਪੱਤਰ ਦਿੱਤਾ। ਮੰਗ ਪੱਤਰ ਦੇਣ ਵਾਲਿਆਂ ਵਿੱਚ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਹਰਪਾਲ ਸਿੰਘ ਪਾਲੀ ਚੱਡਾ, ਅਮਨਦੀਪ ਸਿੰਘ ਬੱਗਾ, ਸਤਿਕਾਰ ਕਮੇਟੀ ਦੇ ਦਮਨਦੀਪ ਸਿੰਘ ਬਾਜਵਾ, ਕੁਲਵਿੰਦਰ ਸਿੰਘ, ਆਗਾਜ ਐਨਜੀਓ ਦੇ ਪਰਮਪ੍ਰੀਤ ਸਿੰਘ ਬਿੱਟੀ, ਅਮਨਦੀਪ ਤੇ ਪ੍ਰਭਜੀਤ ਸਿੰਘ ਬੇਦੀ ਸ਼ਾਮਿਲ ਸਨ।        ਸਿੱਖ ਆਗੂਆਂ ਨੇ ਇਸ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਉਣ ਦੀ ਮੰਗ ਕੀਤੀ ਤਾਂ ਜੋ ਪਤਾ ਲੱਗ ਸਕੇ ਕਿ ਸਿੱਖੀ ਸਰੂਪ ਬਣ ਕੇ ਬਣਾ ਕੇ ਲੁੱਟਾਂ ਖੋਹਾਂ ਕਰਨ ਪਿੱਛੇ ਕੋਈ ਸਾਜਿਸ਼ ਤਾਂ ਕੰਮ ਨਹੀਂ ਕਰ ਰਹੀ ਅਤੇ ਇਹ ਕਦੋਂ ਤੋਂ ਖੋਹਾ ਕਰ ਰਿਹਾ ਹੈ ਮੰਗ ਪੱਤਰ ਵਿੱਚ ਇਹ ਵੀ ਮੰਗ ਕੀਤੀ, ਕਿ ਇਸ ਦੋਸ਼ੀ ਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਮਾਮਲਾ ਵੀ ਖੋਹ ਤੇ ਮੁਕਦਮੇ ਨਾਲ ਨਾਲ ਦਰਜ ਕੀਤਾ ਜਾਵੇ ਪੁਲਿਸ ਮੁਖੀ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਵਿਚਾਰ ਕਰਨ ਦਾ ਯਕੀਨ ਦਵਾਇਆ।

Leave a Reply

Your email address will not be published. Required fields are marked *