India No.1 News Portal
ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿਚ ਸਦਾ ਪੱਤਰ ਦੇਣ ਲਈ ਪੁਹੰਚੇ ਪ੍ਰਬੰਧਕ
ਇਸ ਤੋਂ ਪਹਿਲਾਂ 26 ਮਾਰਚ ਸੂਬਾਨਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਸਵੇਰੇ 10 ਵੱਜੇ ਆਰੰਭ ਹੋਣਗੇ ਅਤੇ ਭੋਗ 28 ਮਾਰਚ ਸਵੇਰੇ 9,30 ਤੇ ਪੈਣਗੇ। ਇਹ ਜਾਣਕਾਰੀ ਦਿੰਦੇ ਹੋਏ ਮੁਹੱਲਾ ਦੇ ਪ੍ਰਬੰਧਕ ਰਾਜਵੀਰ ਸਿੰਘ ਸੁਬਾਨਾ, ਗੁਰਸੇਵਕ ਸਿੰਘ ਸੁਬਾਨਾ, ਗੁਰਪ੍ਰੀਤ ਸਿੰਘ ਸੁਬਾਨਾ, ਨੇ ਦਿੱਤੀ। ਉਹਨਾਂ ਦੱਸਿਆ ਕਿ ਮੁਹੱਲਾ ਵਿਚ ਨਗਾਰੇ ਘੋੜ ਸਵਾਰ ਸਿੰਘ ਵੱਡੀ ਗਿਣਤੀ ਵਿਚ ਪੂਰੀ ਸ਼ਾਨੋ ਸ਼ੌਕਤ ਨਾਲ ਸ਼ਾਮਲ ਹੋਣਗੇ। ਇਸ ਮੁਹੱਲੇ ਵਿਚ ਵੱਖ ਵੱਖ ਦਲ ਬਲ ਪੂਰੇ ਜਾਹੋਜਲਾਲ ਨਾਲ ਸ਼ਾਮਲ ਹੋਣਗੇ। ਇਸ ਸੰਬੰਧ ਵਿੱਚ ਮੁਹੱਲੇ ਦੇ ਪ੍ਰਬੰਧਕ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਵਿਚ ਸਦਾ ਪੱਤਰ ਦੇਣ ਲਈ ਪੁਹੰਚੇ। ਇਸ ਮੌਕੇ ਤੇ ਸਿੱਖ ਤਾਲਮੇਲ ਕਮੇਟੀ ਦੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਅਰਵਿੰਦਰ ਪਾਲ ਸਿੰਘ ਬਬਲੂ, ਹਰਪਰੀਤ ਸਿੰਘ ਸੋਨੂ ਅਤੇ ਪਰਬੰਧਕਾਂ ਨਾਲ ਫਤਹਿ ਸਿੰਘ, ਸ਼ਰਨਦੀਪ ਸਿੰਘ, ਮਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਰਿੰਕੂ, ਸੁਭਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਹਾਜਰ ਸਨ।

Website Design and Developed by OJSS IT Consultancy, +91 7889260252,www.ojssindia.in