India No.1 News Portal
ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਸਿੱਖ ਤਾਲਮੇਲ ਕਮੇਟੀ ਕਿਹਾ.. ਸ਼ੋਭਾ ਯਾਤਰਾ ਦੇ ਵਿੱਚ ਸਟੇਜਾਂ ਤੋਂ ਨਾ ਲਗਾਏ ਜਾਣ ਲੱਚਰ ਗੀਤ
ਕੇਵਲ ਤੇ ਕੇਵਲ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਅਤੇ ਉਸਤਤ ਸਬੰਧੀ ਹੀ ਸ਼ਬਦ ਲਗਾਏ ਜਾਣ। ਜੋ ਨੌਜਵਾਨ ਮੋਟਰਸਾਈਕਲਾਂ ਤੇ ਹੁੱਲੜਬਾਜ਼ੀ ਕਰਦੇ ਹਨ ਉਸ ਤੋਂ ਬਚਨ ਦੀ ਬੇਨਤੀ ਕਰਨੀ ਬਹੁਤ ਹੀ ਵਧੀਆ ਕਦਮ ਹੈ। ਆਗੂਆਂ ਨੇ ਕਿਹਾ ਇਸ ਦਿਨ ਸਾਨੂੰ ਗੁਰੂ ਰਵਿਦਾਸ ਜੀ ਵੱਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਪ੍ਰੇਰਨਾ ਦੇਣੀ ਚਾਹੀਦੀ ਹੈ।ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਦੀ ਉਸਤਤ ਨਾਲ ਜੁੜਨ ਲਈ ਵੱਧ ਤੋਂ ਵੱਧ ਯਤਨ ਕਰਨੇ ਚਾਹੀਦੇ ਹਨ। ਇਹਨਾਂ ਜਥੇਬੰਦੀਆਂ ਤੋਂ ਪ੍ਰੇਰਨਾ ਲੈ ਕੇ ਬਾਕੀ ਭਾਈਚਾਰਿਆਂ ਨੂੰ ਆਪਣੇ ਆਪਣੇ ਰਹਿਬਰਾਂ ਦੀ ਉਸਤਤ ਵਿੱਚ ਜੁੜਨਾ ਚਾਹੀਦਾ ਹੈ।
ਗੁਰੂ ਰਵਿਦਾਸ ਜੀ ਦੇ ਪ੍ਰਗਟ ਦਿਵਸ ਵਿੱਚ ਵੱਖ-ਵੱਖ ਗੁਰੂ ਘਰ ਅੰਦਰ ਹੋ ਰਹੇ ਪ੍ਰੋਗਰਾਮਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਗੁਰੂ ਰਵਿਦਾਸ ਜੀ ਦੇ ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਸ਼ੋਭਾ ਯਾਤਰਾ ਦੇ ਸਵਾਗਤ ਵਿੱਚ ਪੁਲੀ ਅਲੀ ਮੁਹੱਲਾ ਅਤੇ ਗੁਰੂ ਰਵਿਦਾਸ ਚੌਂਕ ਵਿੱਚ ਵੱਖ-ਵੱਖ ਸਟੇਜਾਂ ਅਤੇ ਲੰਗਰ ਲਗਾਏ ਜਾਣਗੇ। ਇਸ ਮੌਕੇ ਤੇ ਬਲਵਿੰਦਰ ਵਿੱਕੀ ਪ੍ਰਧਾਨ ਵਾਲਮੀਕਿ ਸਭਾ, ਐਡਵੋਕੇਟ ਕੁਲਦੀਪ ਭੱਟੀ, ਲਾਲੀ ਲਾਂਬਰਾ, ਪ੍ਰਭਜੋਤ ਸਿੰਘ, ਵਿੱਕੀ ਖਾਲਸਾ, ਗੁਰਦੀਪ ਸਿੰਘ ਲੱਕੀ, ਗੁਰਵਿੰਦਰ ਸਿੰਘ ਸਿੱਧੂ ਹਾਜ਼ਰ ਸਨ। 

Website Design and Developed by OJSS IT Consultancy, +91 7889260252,www.ojssindia.in