India No.1 News Portal
ਡਾ. ਹਰਦੀਪ ਨੂੰ ਨਵੰਬਰ 2024 ਵਿੱਚ ਹੋਣ ਵਾਲੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ- ਪ੍ਰਿੰਸੀਪਲ ਡਾ. ਜਗਰੂਪ ਸਿੰਘ
ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ, ਫਾਰਮੇਸੀ ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ ਅਤੇ (ਫਅਅੀ) ਦੇ ਫਾਂਉਡਰ ਚੇਅਰਮੈਨ ਡਾ. ਹਰਸ਼ਵਰਧਨ ਵਲੋਂ ਡਾ. ਹਰਦੀਪ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।ਇਸ ਸਮਾਗਮ ਵਿੱਚ ਐਮ.ਯੂ.ਆਈ.ਟੀ ਨੋਇਡਾ ਦੇ ਵਾਇਸ ਚਾਂਸਲਰ ਡਾ. ਭਾਨੂੰ ਪ੍ਰਤਾਪ ਸਿੰਘ ਨੇ ਸ਼ਿਰਕਤ ਕੀਤੀ। ਡਾ. ਹਰਦੀਪ ਸਿੰਘ ਨੇ ਐਮ.ਯੂ.ਆਈ.ਟੀ ਨੋਇਡਾ ਵਿਖੇ ਸਕੂਲ ਸਿੱਖਿਆ ਵਿਚ ਨੈਸ਼ਨਲ ਕੁਰੀਕੁਲਮ ਫਰੇਮਵਰਕ ਦੇ ਵਿਸ਼ੇ ਤੇ ਇਕ ਪੈਨਲ ਡਿਸਕਸ਼ਨ ਨੂੰ ਵੀ ਕੋਆਰਡੀਨੇਟ ਕੀਤਾ।
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਵੀ ਇਸ ਹੀ ਸਮਾਗਮ ਵਿੱਚ ਬੈਸਟ ਪ੍ਰਿੰਸੀਪਲ ਵਜੋਂ ਸਨਮਾਨਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਕੋ ਹੀ ਸਮੇਂ ਅਤੇ ਸਥਾਨ ਤੇ ਕਾਲਜ ਦੇ ਪ੍ਰਿੰਸੀਪਲ ਅਤੇ ਕਾਲਜ ਦੇ ਅਲੁਮਨੀ ਨੂੰ ਐਵਾਰਡ ਮਿਲਣਾ ਬਹੁਤ ਵੱਡੀ ਗੱਲ ਹੈ। ਇਸ ਦਾ ਸਿਹਰਾ ਕਾਲਜ ਦੇ ਮਿਹਨਤੀ ਸਟਾਫ ਅਤੇ ਸਮੂਹ ਵਿਦਿਆਰਥੀਆਂ ਦੀ ਅਣਥੱਕ ਮੇਹਨਤ ਨੂੰ ਜਾਂਦਾ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਡਾ. ਹਰਦੀਪ ਨੂੰ ਨਵੰਬਰ 2024 ਵਿੱਚ ਹੋਣ ਵਾਲੇ ਪਲੈਟੀਨਮ ਜੁਬਲੀ ਸਮਾਗਮ ਵਿੱਚ ਵੀ ਸਨਮਾਨਿਤ ਕੀਤਾ ਜਾਵੇਗਾ।
Website Design and Developed by OJSS IT Consultancy, +91 7889260252,www.ojssindia.in