Skip to content
ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਮਹਿਮਾਨ ਮੋਹਿੰਦਰ ਭਗਤ ਅਤੇ ਵਿਸ਼ੇਸ਼ ਮਹਿਮਾਨ ਦਿਨੇਸ਼ ਢੱਲ ਦਾ ਕੀਤਾ ਸਵਾਗਤ
टाकिंग पंजाब
जालंधर। ਸਕੂਲ ਆਫ ਐਮੀਨੈੰਸ ਮਕਸੂਦਾਂ ਵਿਖੇ ਸਮਗਰਾ ਸਿੱਖਿਆ ਅਭਿਆਨ ਤਹਿਤ 48 ਲੱਖ ਗ੍ਰਾਂਟ ਨਾਲ ਤਿਆਰ ਹੋਈਆਂ ਤਿੰਨ ਲੈਬਾਂ ਅਤੇ ਦੋ ਕਮਰਿਆਂ ਦਾ ਉਦਘਾਟਨ ਕੈਬਿਨਟ ਮੰਤਰੀ ਮੋਹਿੰਦਰ ਭਗਤ ਅਤੇ ਹਲਕਾ ਇੰਚਾਰਜ ਦਿਨੇਸ਼ ਢੱਲ ਨੇ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗੁਰਿੰਦਰ ਜੀਤ ਕੌਰ, ਪ੍ਰਿੰਸਿਪਲ ਮੈਡਮ ਅਰਵਿੰਦਰ ਕੌਰ, ਡਿਪਟੀ ਡੀਈਓ ਰਾਜੀਵ ਜੋਸ਼ੀ, ਜਗਦੀਸ਼ ਸਮਰਾਏ ਸਾਬਕਾ ਡਾਇਰੈਕਟਰ ਪੀਐਸਐਸਸੀ ਡਾ. ਗੁਰਚਰਨ ਸਿੰਘ, ਅਵਿਨਾਸ਼ ਮਨਿਕ (ਐਮਸੀ ਗਾਂਧੀ ਕੈਂਪ), ਕੁਲਦੀਪ ਭਗਤ (ਓਐਸਡੀ), ਦੀਪਕ ਸੰਧੂ (ਵਾਰਡ ਇੰਚਾਰਜ ਆਮ ਆਦਮੀ ਪਾਰਟੀ), ਜਤਿੰਦਰ ਜਿੰਦ (ਪਾਰਸ਼ਪਤੀ ਆਮ ਆਦਮੀ ਪਾਰਟੀ), ਚਰਨਜੀਤ ਸਿੰਘ ਬੱਧਣ (ਪਾਰਸ਼ਪਤੀ ਆਮ ਆਦਮੀ ਪਾਰਟੀ), ਸੁੱਚਾ ਸਿੰਘ (ਬਲਾਕ ਪ੍ਰਧਾਨ ਪਾਰਸ਼ਪਤੀ ਆਮ ਆਦਮੀ ਪਾਰਟੀ) ਅਤੇ ਰੁਪਿੰਦਰ ਸਿੰਘ (ਇੰਚਾਰਜ ਡਿਸਟ੍ਰਿਕਟ ਹੈਡਕੁਆਰਟਰ) ਹਾਜ਼ਿਰ ਸਨ।
ਆਰੰਭ ਵਿੱਚ ਮੈਡਮ ਪ੍ਰਿੰਸੀਪਲ ਅਰਵਿੰਦਰ ਕੌਰ ਵਲੋਂ ਮੁੱਖ ਮਹਿਮਾਨ ਮੋਹਿੰਦਰ ਭਗਤ ਅਤੇ ਵਿਸ਼ੇਸ਼ ਮਹਿਮਾਨ ਦਿਨੇਸ਼ ਢੱਲ ਦਾ ਸਵਾਗਤ ਕੀਤਾ। ਜਿਲ੍ਹਾ ਸਿੱਖਿਆ ਅਫ਼ਸਰ ਡਾ.ਗੁਰਿੰਦਰਜੀਤ ਕੌਰ ਨੇ ਜ਼ਿਲ੍ਹੇ ਦੇ ਸਿੱਖਿਆ ਅਭਿਆਨ ਦੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਮੋਹਿੰਦਰ ਭਗਤ ਨੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਵਲੋਂ ਸਕੂਲ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਕੰਮਾ ਤੇ ਭਲਾਈ ਸਕੀਮਾਂ ਦੀ ਜਾਣਕਾਰੀ ਦਿੱਤੀ। ਦਿਨੇਸ਼ ਢੱਲ ਹਲਕਾ ਇੰਚਾਰਜ ਨੇ ਸਭ ਦਾ ਧੰਨਵਾਦ ਕੀਤਾ ਅਤੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ। ਮੰਤਰੀ ਸਾਹਿਬ ਨੇ ਸਕੂਲ ਨੂੰ ਪੰਜ ਲੱਖ ਦੀ ਗ੍ਰਾਂਟ ਦਿੱਤੀ ਅਤੇ ਵਿਦਿਆਰਥੀਆਂ ਨੂੰ ਵੀ ਸੰਬੋਧਨ ਕੀਤਾ।

Website Design and Developed by OJSS IT Consultancy, +91 7889260252,www.ojssindia.in