ਐਨਬੀਏ ਐਕਰੀਡਿਟੇਸ਼ਨ ਨਾਲ ਮੇਹਰ ਚੰਦ ਪੋਲੀਟੈਕਨਿਕ ਕਾਲਜ ਬਣਿਆ ਪੰਜਾਬ ਦਾ ਇਕਲੌਤਾ ਪੋਲੀਟੈਕਨਿਕ

आज की ताजा खबर शिक्षा
Spread the love

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਵਿਭਾਗ ਫਾਰਮੇਸੀ, ਮੁੱਖੀ ਵਿਭਾਗ ਇਲੈਕਟ੍ਰੀਕਲ ਅਤੇ ਫੈਕਲਟੀ ਨੂੰ ਕੀਤਾ ਸਨਮਾਨਿਤ

टाकिंग पंजाब

जालंधर। 1954 ਵਿੱਚ ਸਥਾਪਿਤ ਡੀ.ਏ.ਵੀ ਮੈਨੇਜਮੈਂਟ ਅਧੀਨ ਚਲ ਰਹੇ ਗੌਰਮਿੰਟ ਏਡਿਡ ਪੋਲੀਟੈਕਨਿਕ ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ, ਦੋ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਐਕਰੀਡਿਟੇਸ਼ਨ ਹਾਸਿਲ ਕਰਕੇ ਇਹ ਪ੍ਰਾਪਤੀ ਕਰਨ ਵਾਲਾ ਪੰਜਾਬ ਦਾ ਇਕਲੌਤਾ ਬਹੁਤਕਨੀਕੀ ਕਾਲਜ ਬਣ ਗਿਆ ਹੈ। ਇਲੈਕਟ੍ਰੀਕਲ ਤੇ ਫਾਰਮੇਸੀ ਡਿਪਲੋਮਾ ਪ੍ਰੋਗਾਮਾਂ ਵਿੱਚ ਐਨਬੀਏ ਐਕਰੀਡਿਟੇਸ਼ਨ ਹਾਸਿਲ ਕਰਕੇ ਮੇਹਰਚੰਦ ਪੋਲੀਟੈਕਨਿਕ ਕਾਲਜ ਨੇ ਪਲੈਟੀਨਮ ਜੁਬਲੀ ਦੇ ਜਸ਼ਨਾਂ ਨੂੰ ਚਾਰ ਚੰਦ ਲਗਾ ਦਿੱਤਾ ਹੈ।          ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦੋਨਾਂ ਪ੍ਰੋਗਾਮਾ ਨੂੰ 30.06.2027 ਤੱਕ ਐਨਬੀਏ ਐਕਰੀਡਿਟੇਸ਼ਨ ਵਿੱਚ ਵਿਸ਼ੇਸ਼ ਮਾਨਤਾ ਹਾਸਿਲ ਹੋਈ ਹੈ। ਉਹਨਾ ਕਿਹਾ ਕਿ ਇਸ ਪ੍ਰਾਪਤੀ ਦਾ ਸਿਹਰਾ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ, ਅਲੁਮਨੀ ਅਤੇ ਕਾਲਜ ਦੇ ਪੜ੍ਹ ਰਹੇ ਵਿਦਿਆਰਥੀਆਂ ਨੂੰ ਜਾਂਦਾ ਹੈ। ਉਹਨਾ ਇਹ ਵੀ ਕਿਹਾ ਕਿ 22 ਜੂਨ ਨੂੰ ਐਨਬੀਏ ਐਕਰੀਡਿਟੇਸ਼ਨ ਹਾਸਿਲ ਕਰਨ ਲਈ ਕਾਲਜ ਦਾ ਵਿਸ਼ੇਸ਼ ਸਨਮਾਨ ਮੁੰਬਈ ਵਿਖੇ ਐਮੀਨੈਂਟ ਰਿਸਰਚ ਟੀਮ ਵਲੋਂ ਕੀਤਾ ਜਾ ਰਿਹਾ ਹੈ।         ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਬਹੁਤ ਜਲਦ ਹੀ ਕਾਲਜ ਦੇ ਦੋ ਹੋਰ ਪ੍ਰੋਗਾਮਾ ਵਿੱਚ ਐਨ.ਬੀ.ਏ ਐਕਰੀਡਿਟੇਸ਼ਨ ਹਾਸਿਲ ਕਰਨ ਲਈ ਅਪਲਾਈ ਕੀਤਾ ਜਾ ਰਿਹਾ ਹੈ।ਐਨ.ਬੀ.ਏ ਐਕਰੀਡਿਟੇਸ਼ਨ ਟੀਮਾਂ ਨੇ ਕਾਲਜ ਵਲੋਂ ਤਿੰਨ ਸਾਲਾਂ ਲਈ ‘ਐਕਰੀਡੇਟ’ ਹੋਣ ਦਾ ਦਰਜਾ ਦਿੱਤਾ ਤੇ ਇਸ ਦੀ ਫੈਕਲਟੀ, ਵਿਦਿਆਰਥੀਆਂ ਦੇ ਰਿਸਰਚ ਪ੍ਰੋਜੈਕਟ, ਪਲੇਸਮੈਂਟ, ਫੈਕਲਟੀ ਦੀ ਪਬਲੀਕੇਸ਼ਨ, ਇਨਫਰਾਸਟਰਕਚਰ ਅਤੇ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਸੱਕਿਲ ਅਤੇ ਗਿਆਨ ਅਤੇ ਬੇਹਤਰੀਨ ਅਭਿਆਸਾਂ, ਲੀਡਰਸ਼ਿਪ,ਅਲੁਮਨੀ ਅਤੇ ਮੈਨੇਜਮੈਂਟ ਦੀ ਪ੍ਰੰਸ਼ਸਾ ਕੀਤੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਵਿਭਾਗ ਫਾਰਮੇਸੀ ਡਾ. ਸੰਜੇ ਬਾਸਲ ਅਤੇ ਮੁੱਖੀ ਵਿਭਾਗ ਇਲੈਕਟ੍ਰੀਕਲ ਕਸ਼ਮੀਰ ਕੁਮਾਰ ਅਤੇ ਫੈਕਲਟੀ ਨੂੰ ਸਨਮਾਨਿਤ ਕੀਤਾ।

Leave a Reply

Your email address will not be published. Required fields are marked *