ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਐਚਐਮਵੀ ਯੂਨਿਟ ਵੱਲੋਂ ਵਿਰੋਧ ਪ੍ਰਦਰਸ਼ਨ

आज की ताजा खबर पंजाब
Spread the love

ਅਹੁਦੇਦਾਰਾਂ ਵੱਲੋਂ ਇਸ ਸਬੰਧੀ ਮੀਟਿੰਗ ਦੀ ਮੰਗ ਨੂੰ ਕੀਤਾ ਗਿਆ ਨਜ਼ਰਅੰਦਾਜ਼

टाकिंग पंजाब

जालंधर। ਹੰਸ ਰਾਜ ਮਹਿਲਾ ਮਹਾ ਵਿਦਿਆਲਿਆ ਜਲੰਧਰ ਦੇ ਐਚਐਮਵੀ ਯੂਨਿਟ( ਪੀਸੀਸੀਟੀਯੂ) ਵੱਲੋਂ ਡੀਏਵੀ ਕਾਲਜ ਮੈਨਿਜਿੰਗ ਕਮੇਟੀ ਨਵੀਂ ਦਿੱਲੀ ਅਤੇ ਪ੍ਰਿੰਸੀਪਲ ਵੱਲੋਂ ਐਚਐਮਵੀ ਕਾਲਜ ਨੂੰ ਆਟੋਨੋਮਸ (ਖ਼ੁਦਮੁਖ਼ਤਿਆਰ) ਸੰਸਥਾ ਬਣਾਏ ਜਾਣ ਦੀ ਕੋਸ਼ਿਸ਼ ਨੂੰ ਲੈ ਕੇ ਕਾਲਜ ਦੇ ਅਧਿਆਪਕਾਂ ਅੰਦਰ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਕਾਰਨ ਅੱਜ ਸਮੁੱਚੇ ਯੂਨਿਟ ਮੈਂਬਰਾਂ ਨੇ ਕਾਲੇ ਬਿੱਲੇ (ਬਲੈਕ ਬੈਚ) ਲਾ ਕੇ ਵਿਰੋਧ ਪ੍ਰਦਰਸ਼ਨ ਦੀ ਸ਼ੁਰੂਆਤ ਕੀਤੀ। ਆਟੋਨੋਮਸ (ਖ਼ੁਦਮੁਖ਼ਤਿਆਰ ਸੰਸਥਾ) ਬਣਾਉਣ ਦੀ ਕੋਸ਼ਿਸ਼ ਕਾਰਨ ਡੀਏਵੀ ਕਾਲਜ ਮੈਨੇਜਮੈਂਟ ਦੇ ਖਿਲਾਫ ਰੋਸ ਦੀ ਭਾਵਨਾ ਇਸਲਈ ਵੀ ਹੈ ਕਿਉਂਕਿ ਇਸ ਬਾਰੇ ਐਚਐਮਵੀ ਯੂਨੀਅਨ ਦੇ ਅਹੁਦੇਦਾਰਾਂ ਵੱਲੋਂ ਬਾਰ ਬਾਰ ਡੀਏਵੀ ਕਾਲਜਿਜ਼ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਤੋਂ ਇਸ ਸਬੰਧੀ ਮੀਟਿੰਗ ਮੰਗੀ ਗਈ ਸੀ ਪਰ ਇਸ ਮੰਗ ਨੂੰ ਨਜ਼ਰਅੰਦਾਜ਼ ਕੀਤਾ ਗਿਆ।         ਐਚਐਮਵੀ ਯੂਨੀਅਨ ਦੇ ਅਹੁਦੇਦਾਰਾਂ ਨੇ ਅੱਜ ਇਹ ਐਲਾਨ ਕੀਤਾ ਕਿ ਜੇਕਰ ਐਚਐਮਵੀ ਨੂੰ ਆਟੋਨੋਮਸ (ਖ਼ੁਦਮੁਖ਼ਤਿਆਰ ਸੰਸਥਾ) ਬਣਾਉਣ ਦੀ ਕੋਸ਼ਿਸ਼ ਜਾਰੀ ਰਹੀ ਅਤੇ ਡੀਵੀ ਕਾਲਜ ਮੈਨੇਜਿੰਗ ਕਮੇਟੀ ਨਵੀਂ ਦਿੱਲੀ ਨੇ ਆਪਣਾ ਫ਼ੈਸਲਾ ਨਾ ਬਦਲਿਆ ਤਾਂ ਆਓਣ ਵਾਲੇ ਦਿਨਾਂ ਪੰਜਾਬ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਅਤੇ ਡੀਏਵੀ ਕੋਆਰਡੀਨੇਸ਼ਨ ਕਮੇਟੀ ਦੇ ਦਿਸ਼ਾ ਨਿਰਦੇਸ਼ ਵਿੱਚ ਇਹ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਇਹ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵੀ ਪੰਜਾਬ ਦੇ ਅੱਠ ਸਰਕਾਰੀ ਕਾਲਜਾਂ ਨੂੰ ਆਟੋਨੋਮਸ ਬਣਾਉਣ ਦੀ ਕਾਰਵਾਈ ਸ਼ੁਰੂ ਕੀਤੀ ਗਈ ਸੀ ਪਰ ਚੁਫੇਰਿਉਂ ਹੋਈ ਵਿਰੋਧਤਾ ਕਾਰਨ ਇਹ ਫੈਸਲਾ ਸਰਕਾਰ ਨੂੰ ਵੀ ਵਾਪਸ ਲੈਣਾ ਪਿਆ।

Leave a Reply

Your email address will not be published. Required fields are marked *