India No.1 News Portal
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੱਖੀ ਸਹਿਬਾਨਾ, ਪਲੇਸਮੈਂਟ ਅਫਸਰ ਤੇ ਵਿਭਾਗਾਂ ਦੇ ਟੀਪੀਓ ਮੈਬਰਾਂ ਨੂੰ ਦਿੱਤੀ ਵਧਾਈ
ਫਾਰਮੇਸੀ ਵਿਭਾਗ ਵਿੱਚ 20 ਵਿਦਿਆਰਥੀ ਵੱਖ-ਵੱਖ ਫਾਰਮਾ ਕੰਪਨੀਆਂ ਤੇ ਹਸਪਤਾਲਾਂ ਵਿੱਚ ਚੁਣੇ ਗਏ। 17 ਵਿਦਿਆਰਥੀਆਂ ਨੇ ਉੱਚ ਸਿੱਖਿਆ ਦਾ ਰੁੱਖ ਕੀਤਾ ਤੇ 2 ਵਿਦਿਆਰਥੀਆਂ ਨੇ ਆਪਣੀ ਕੈਮਿਸਟ ਸ਼ਾਖਾ ਸ਼ੁਰੂ ਕੀਤੀ। ਆਟੋਮੋਬਾਇਲ ਵਿਭਾਗ ਦੇ 14 ਵਿਦਿਆਰਥੀ ਵੀ ਵੱਖਰੋ-ਵੱਖਰੀਆਂ ਆਟੋ ਕੰਪਨੀਆਂ ਲਈ ਸਲੈਕਟ ਹੋਏ ਤੇ ਚਾਰ ਵਿਦਿਆਰਥੀਆਂ ਨੇ ਉੱਚ ਸਿੱਖਿਆ ਦੀ ਚੋਣ ਕੀਤੀ। ਇਸੇ ਤਰ੍ਹਾਂ ਸਿਵਲ ਦੇ ਕੁੱਲ 13, ਇਲੈਕਟ੍ਰੀਕਲ ਵਿਭਾਗ ਦੇ 30, ਮਕੈਨੀਕਲ ਦੇ 11, ਇਲੈਕਟਰਾਨਿਕਸ ਦੇ 15 ਤੇ ਕੰਮਪਿਊਟਰ ਦੇ 27 ਵਿਦਿਆਰਥੀਆਂ ਦੀ ਪਲੇਸਮੈਂਟ ਹੋਈ । ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਡਿਪਲੋਮੇ ਵਿੱਚ ਵਧੇਰੇ ਵਿਦਿਆਰਥੀ ਉੱਚ ਸਿੱਖਿਆ ਨੂੰ ਤਰਜੀਹ ਦਿੰਦੇ ਹਨ।
ਕਾਲਜ ਵਿੱਚ ਫਿਨਿਸ਼ਿੰਗ ਸਕੂਲ ਚਲਾਇਆਂ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਪਲੇਸਮੈਂਟ ਸਬੰਧੀ ਜਾਗਰੂਕ ਕੀਤਾ ਜਾਵੇ ਤੇ ਉਹਨਾਂ ਨੂੰ ਕੰਪਨੀਆਂ ਵਿਖੇ ਨੌਕਰੀ ਵਾਸਤੇ ਤਿਆਰ ਕੀਤਾ ਜਾਵੇ। ਪਿਛਲੇ ਸਾਲ 2024 ਵਿਚ ਕਾਲਜ ਦੇ ਕੁੱਲ 114 ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੀ। ਉਹਨਾਂ ਕਾਲਜ ਦੇ ਮੁੱਖੀ ਸਹਿਬਾਨਾ, ਪਲੇਸਮੈਂਟ ਅਫਸਰ ਰਾਜੇਸ਼ ਕੁਮਾਰ ਤੇ ਵਿਭਾਗਾਂ ਦੇ ਟੀਪੀਓ ਮੈਬਰਾਂ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ । ਪ੍ਰਿੰਸੀਪਲ ਸਾਹਿਬ ਨੇ ਇਹ ਵੀ ਦੱਸਿਆ ਕਿ ਭਾਰਤ ਦੀ ਨੈਸ਼ਨਲ ਨੀਤੀ ਤਹਿਤ ਵਿਦਿਆਰਥੀਆਂ ਨੂੰ ਇਸ ਕਾਲਜ ਵਿਚ ਉੱਦਮੀ ਬਣਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾਉਣ ਅਤੇ ਨਵੀਂਆਂ ਨੌਕਰੀਆਂ ਸਿਰਜਣ ਲਈ ਵੀ ਤਿਆਰ ਕੀਤਾ ਜਾਂਦਾ ਹੈ।

Website Design and Developed by OJSS IT Consultancy, +91 7889260252,www.ojssindia.in