ਮੇਹਰਚੰਦ ਪੋਲੀਟੈਕਨਿਕ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨੇ ਅਤੇ ਕਾਂਸੇ ਦੇ ਮੈਡਲ

आज की ताजा खबर शिक्षा
Spread the love

ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਵਲੋਂ ਬੱਚਿਆਂ ਨੂੰ ਕ੍ਰਮਵਾਰ 5000 ਰੁਪਏ ਤੇ 2000 ਰੁਪਏ ਦਿੱਤਾ ਕੈਸ਼ ਐਵਾਰਡ

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਦੇ ਪਹਿਲੇ ਸਾਲ ਦੇ ਛੇ ਵਿਦਿਆਰਥੀਆਂ ਨੇ ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਲੜਕੀਆਂ ਅਮ੍ਰਿਤਸਰ ਵਿੱਖੇ ਹੋਏ ਇੰਟਰ ਪੋਲੀਟੈਕਨਿਕ ਸਟੇਟ ਪੀਟੀਆਈਐਸ ਟੈਕ ਫੈਸਟ ਵਿੱਚ ਮੱਲਾ ਮਾਰਦਿਆਂ ਪ੍ਰੋਜੈਕਟ ਮੇਕਿੰਗ ਵਿੱਚ ਗੋਲਡ ਮੈਡਲ ਤੇ ਪੇਪਰ ਪ੍ਰੀਜੈਂਟੇਸ਼ਨ ਵਿੱਚ ਕਾਂਸੇ ਦਾ ਮੈਡਲ ਜਿੱਤ ਕੇ ਕਾਲਜ ਦਾ ਨਾਂ ਚਮਕਾਇਆ ਹੈ। ਇਸ ਟੈਕ ਫੈਸਟ ਵਿੱਚ ਵੱਖੋ-ਵੱਖ ਕਾਲਜਾਂ ਦੀਆਂ 40 ਟੀਮਾਂ ਨੇ ਸ਼ਮੂਲੀਅਤ ਕੀਤੀ ਸੀ।         ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਟੈਕ ਫੈਸਟ ਵਿੱਚ ਆਮ ਤੌਰ ਤੇ ਸੈਕੰਡ ਤੇ ਫਾਈਨਲ ਦੇ ਵਿਦਿਆਰਥੀ ਹੀ ਹਿੱਸਾ ਲੈਂਦੇ ਸਨ, ਪਰ ਮੇਹਰਚੰਦ ਦੇ ਅਪਲਾਇਡ ਸਾਇੰਸ ਵਿਭਾਗ ਦੇ ਚਾਰ ਵਿਦਿਆਰਥੀ ਹਰਜੋਤ ਸਿੰਘ, ਗੁਰਸਿਦਕ ਸਿੰਘ, ਪਾਰਥ ਪਰਸਾਰ ਤੇ ਰਾਜਦੀਪ ਸਿੰਘ ਨੇ ਐਮਬੀਂਅਟ ਗਾਰਜੀਅਨ ਆਟੋਮੇਸ਼ਨ ਸਿਸਟਮ ਬਣਾ ਕੇ ਬਿਜਲੀ ਦੀ ਬੱਚਤ ਦਾ ਮਹੱਤਵਪੂਰਨ ਪ੍ਰੋਜੈਕਟ ਲੋਕਾਂ ਨੂੰ ਸਮਝਾਇਆ ਤੇ ਸਟੇਟ ਵਿੱਚ ਸੋਨੇ ਦਾ ਮੈਡਲ ਹਾਸਿਲ ਕੀਤਾ। ਇਸੇ ਤਰ੍ਹਾਂ ਅਨਾਮਿਕਾ ਝਾਅ ਤੇ ਕੇਸ਼ਵ ਕੁਮਾਰ ਨੇ ਲਾਰਜ ਹੈਡਰਾਨ ਕੋਲਾਈਡਰ ੳੇੁੱਤੇ ਪੇਪਰ ਪ੍ਰੀਜੈਂਟਸ਼ਨ ਰਾਹੀ ਚਾਨਣਾ ਪਾਇਆ ਤੇ ਤੀਜਾ ਇਨਾਮ ਹਾਸਿਲ ਕਰਕੇ ਕਾਂਸੇ ਦਾ ਮੈਡਲ ਜਿੱਤਿਆ।          ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਇਹਨਾ ਵਿਦਿਆਰਥੀਆਂ ਨੂੰ ਟਰਾਫੀ ਤਾਂ ਦਿੱਤੀ ਗਈ ਪਰ ਕੈਸ਼ ਐਵਾਰਡ ਨਹੀਂ ਦਿੱਤਾ ਗਿਆ। ਇਸਦੇ ਪਿੱਛੇ ਕਾਰਣ ਪਹਿਲੇ ਸਾਲ ਦੇ ਵਿਦਿਆਰਥੀ ਹੋਣਾ ਸੀ ਤੇ ਇਹ ਕੈਸ਼ ਇਨਾਮ ਉਹਨਾਂ ਦੀ ਰੂਲ ਬੂਕ ਵਿੱਚ ਸ਼ਾਮਿਲ ਨਹੀਂ ਸੀ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਵਲੋਂ ਇਨ੍ਹਾਂ ਬੱਚਿਆਂ ਨੂੰ ਕ੍ਰਮਵਾਰ 5000 ਰੁਪਏ ਤੇ 2000 ਰੁਪਏ ਕੈਸ਼ ਐਵਾਰਡ ਵੀ ਦਿੱਤਾ ਤਾਂ ਜੋ ਇਹਨਾਂ ਦੇ ਉਤਸ਼ਾਹ ਵਿੱਚ ਕੋਈ ਕਮੀ ਨਾ ਆਵੇ ਤੇ ਆਉਂਦੇ ਸਾਲਾਂ ਵਿੱਚ ਵੀ ਉਮਦਾ ਪ੍ਰਦਸ਼ਨ ਕਰਨ। ੳੇੁਹਨਾਂ ਅਪਲਾਇਡ ਸਾਈਂਸ ਵਿਭਾਗ ਦੇ ਮੁੱਖੀ ਮੈਡਮ ਮੰਜੂ ਮਨਚੰਦਾ, ਸਟੂਡੈਂਟ ਚੈਪਟਰ ਦੇ ਅਡਵਾਇਜ਼ਰ ਡਾ. ਰਾਜੀਵ ਭਾਟੀਆ ਤੇ ਅਪਲਾਈਡ ਸਾਈਂਸ ਦੇ ਸਟਾਫ ਅਕੁੰਸ਼ ਸ਼ਰਮਾ ਤੇ ਦੂਜੇ ਸਟਾਫ਼ ਮੈਬਰਾਂ ਨੂੰ ਵਧਾਈ ਦਿੱਤੀ।

Leave a Reply

Your email address will not be published. Required fields are marked *