ਸਿੱਖ ਤਾਲਮੇਲ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚੇ ਨੂੰ ਕਾਰੋਬਾਰ ਕਰਨ ਲਈ ਕਾਊਂਟਰ ਰੇੜੀ ਬਣਾ ਕੇ ਦਿੱਤੀ ਗਈ

आज की ताजा खबर धर्म
Spread the love

ਸਾਡਾ ਮੁੱਖ ਮਕਸਦ ਹਰ ਉਸ ਲੋੜਵੰਦ ਸਿੱਖ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ- ਸਿੱਖ ਤਾਲਮੇਲ ਕਮੇਟੀ

टाकिंग पंजाब

ਜਲੰਧਰ। ਇੱਕ ਅੰਮ੍ਰਿਤਧਾਰੀ ਗੁਰਸਿੱਖ ਬੱਚਾ ਜਿਸ ਨੇ ਇੰਜੀਨੀਅਰਿੰਗ ਕੀਤੀ ਹੋਈ ਹੈ, ਆਪਣਾ ਕਾਰੋਬਾਰ ਕਰਨਾ ਚਾਹੁੰਦਾ ਸੀ। ਪਰ ਮਾਇਆ ਪੱਖੋਂ ਕਮਜ਼ੋਰ ਹੋਣ ਕਾਰਨ ਕਾਰੋਬਾਰ ਕਰਨਅਸਮਰਥ ਸੀ। ਜਿਸ ਤੇ ਉਸ ਵੱਲੋਂ ਸਿੰਘ ਸਭਾਵਾਂ ਦੇ ਬੁਲਾਰੇ ਹਰਜੋਤ ਸਿੰਘ ਲੱਕੀ ਨਾਲ ਸੰਪਰਕ ਕੀਤਾ ਗਿਆ ਅਤੇ ਮਦਦ ਦੀ ਗੁਹਾਰ ਲਗਾਈ ਗਈ। ਜਿਸ ਤੇ ਉਹਨਾਂ ਵਲੋਂ ਦਾਨੀ ਵੀਰਾ ਤੋਂ ਮਾਇਆ ਦੀ ਮਦਦ ਕਰਵਾਈ ਗਈ। ਉਪਰੰਤ ਕਾਊਂਟਰ ਰੇੜੀ ਉਸ ਬੱਚੇ ਨੂੰ ਬਣਾ ਕੇ ਦੇਣ ਲਈ ਹਰਜੋਤ ਸਿੰਘ ਲੱਕੀ ਵੱਲੋਂ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕੀਤਾ ਗਿਆ।          ਜਿਸ ਤੇ ਕਮੇਟੀ ਦੇ ਸੀਨੀਅਰ ਆਗੂਆਂ ਵੱਲੋਂ ਆਪਣੇ ਮੈਂਬਰ ਬੀਬੀ ਗੁਰਜੀਤ ਕੌਰ ਖਾਲਸਾ ਨੂੰ ਸੇਵਾ ਕਰਨ ਦੀ ਜਿੰਮੇਵਾਰੀ ਦਿੱਤੀ। ਜਿਸ ਤੇ ਉਸ ਬੀਬੀ ਵੱਲੋਂ ਆਪਣੀ ਭੈਣ ਕਮਲਜੀਤ ਕੌਰ ਦੀ ਮਦਦ ਨਾਲ ਗੁਰਸਿੱਖ ਬੱਚੇ ਨੂੰ ਕਾਊਂਟਰ ਰੇੜੀ ਬਣਵਾ ਕੇ ਦਿੱਤੀ। ਜਿਸ ਨੂੰ ਅੱਜ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ਅਤੇ ਬੀਬੀ ਗੁਰਜੀਤ ਕੌਰ ਖਾਲਸਾ ਨੇ ਕਾਊਂਟਰ ਰੇਡੀ ਬਣਾ ਕੇ ਬੱਚੇ ਦੇ ਸਪੁਰਦ ਕਰ ਦਿਤੀ ਗਈ। ਕਾਊਂਟਰ ਰੇੜੀ ਸੌਂਪਦੇ ਕਮੇਟੀ ਆਗੂਆਂ ਨੇ ਕਿਹਾ ਕਿ ਜਿਹੜਾ ਵੀ ਗੁਰਸਿੱਖ ਕਾਰੋਬਾਰ ਕਰਨਾ ਚਾਹੁੰਦਾ ਹੈ         ਅਸੀਂ ਸਿੱਖ ਤਾਲਮੇਲ ਕਮੇਟੀ ਵੱਲੋਂ ਆਪਣਾ ਕਾਰੋਬਾਰ ਕਰਨ ਕਿਸੇ ਤਰ੍ਹਾਂ ਦਾ ਵਹੀਕਲ ਲੈਣ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਾਂਗੇ। ਸਾਡਾ ਮੁੱਖ ਮਕਸਦ ਹਰ ਉਸ ਲੋੜਵੰਦ ਸਿੱਖ ਨੂੰ ਆਪਣੇ ਪੈਰਾਂ ਤੇ ਖੜਾ ਕਰਨਾ ਹੈ। ਇਸ ਸਬੰਧ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕਰਕੇ ਹਰ ਤਰਹਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ। ਇਸ ਮੌਕੇ ਕਾਂਊਟਰ ਰੇਹੜੀ ਲੈਣ ਵਾਲੇ ਬੱਚੇ ਸਿਮਰਜੀਤ ਨੇ ਸਮੁੱਚੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ, ਇਸ ਤਰ੍ਹਾਂ ਦੀਆਂ ਜਥੇਬੰਦੀਆਂ ਹਰ ਸ਼ਹਿਰ ਵਿੱਚ ਹੋਣੀਆਂ ਚਾਹੀਦੀਆਂ ਹਨ।

Leave a Reply

Your email address will not be published. Required fields are marked *