ਡਾ. ਜਗਰੂਪ ਸਿੰਘ ਨੇ ਮੁੰਬਈ ਵਿਖੇ ਹਾਸਿਲ ਕੀਤਾ ਬੈਸਟ ਪੋਲੀਟੈਕਨਿਕ ਐਵਾਰਡ

आज की ताजा खबर शिक्षा
Spread the love

ਇਸ ਸਾਲ ਦੋ ਹੋਰ ਪ੍ਰੋਗਰਾਮਾਂ ਵਿੱਚ ਐਕਰੀਡੀਟੇਸ਼ਨ ਲਈ ਅਪਲਾਈ ਕੀਤਾ ਜਾਵੇਗਾ- ਪ੍ਰਿੰਸੀਪਲ ਡਾ. ਜਗਰੂਪ ਸਿੰਘ

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮੁੰਬਈ ਵਿਖੇ ਹਾਊਸਫੁਲ ਅਤੇ ਗੋਲਮਾਲ ਸੀਰੀਜ਼ ਦੇ ਪ੍ਰਸਿੱਧ ਬਾਲੀਵੂਡ ਐਕਟਰ ਸ਼ਰੇਅਸ ਤਲਪੜੇ ਤੋਂ ਹਾਲ ਹੀ ਵਿੱਚ ਦੋ ਡਿਪਲੋਮਾਂ ਪ੍ਰੋਗਾਮਾਂ ਇਲੈਕਟ੍ਰੀਕਲ ਤੇ ਫਾਰਮੇਸੀ ਵਿੱਚ ਹਾਸਿਲ ਕੀਤੀ ਐਨ.ਬੀ.ਏ ਐਕਰੀਡਿਟੇਸ਼ਨ ਲਈ ਬੈਸਟ ਪੋਲੀਟੈਕਨਿਕ ਇਨ ਪੰਜਾਬ ਦਾ ਐਵਾਰਡ ਹਾਸਿਲ ਕੀਤਾ। ਇਹ ਪ੍ਰੋਗਰਾਮ ਐਮੀਨੈਂਟ ਰਿਸਟਰਚ ਟੀਮ ਮੁਬੰਈ ਵਲੋਂ ਆਯੋਜਿਤ ਕੀਤਾ ਗਿਆ ਸੀ।         ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਕਾਲਜ ਦੀਆਂ ਵਿਸ਼ੇਸ਼ ਗਤਿਵਿਧੀਆਂ ਬਾਰੇ ਚਾਨਣਾ ਪਾਇਆ। ਉਹਨਾ ਦੱਸਿਆ ਕਿ 2006-2009 ਤੱਕ ਵੀ ਇਸ ਕਾਲਜ ਨੂੰ ਚਾਰ ਪ੍ਰੋਗਰਾਮਾਂ ਵਿੱਚ ਐਨ.ਬੀ.ਏ ਐਕਰੀਡੀਟੇਸ਼ਨ ਹਾਸਿਲ ਹੋਈ ਸੀ ਤੇ ਹੁਣ 30.6.2027 ਤੱਕ ਦੋ ਪ੍ਰੋਗਰਾਮਾਂ ਵਿੱਚ ਐਕਰੀਡੀਰੇਸ਼ਨ ਮਿਲ ਚੁੱਕੀ ਹੈ ਤੇ ਇਹ ਉਪਲੱਬਧੀ ਹਾਸਿਲ ਕਰਨ ਵਾਲਾ ਪੰਜਾਬ ਦਾ ਪਹਿਲਾਂ ਪੋਲੀਟੈਕਨਿਕ ਕਾਲਜ ਬਣ ਗਿਆ ਹੈ। ਇਸ ਕਾਲਜ ਨੂੰ ਕੇਦਰੀ ਸੰਸਥਾ ਨਿੱਟਰ ਚੰਡੀਗੜ੍ਹ ਵਲੋਂ ਵੀ ਪੰਜ ਵਾਰ ਉਤੱਰ ਭਾਰਤ ਦੇ ਸਰਵਉਤਮ ਪੋਲੀਟੈਕਨਿਕ ਦਾ ਖਿਤਾਬ ਮਿਲਿਆ ਹੈ।        ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਿਹਾ ਕਿ ਇਸ ਉਪਲੱਬਧੀ ਦਾ ਸਿਹਰਾ ਕਾਲਜ ਦੇ ਮੇਹਨਤੀ ਸਟਾਫ਼,ਵਿਦਿਆਰਥੀਆਂ , ਅਲੁਮਨੀ ਮੈਂਬਰਾ ਅਤੇ ਡੀਏਵੀ ਮੈਨੇਜਮੈਂਟ ਨੂੰ ਜਾਂਦਾ ਹੈ। ਕਾਲਜ ਵਿੱੱਚ 2025-26 ਲਈ ਐਡਮਿਸ਼ਨ ਜੋਰਾ ਨਾਲ ਚਲ ਰਹੀ ਹੈ। ਬਹੁਤ ਸਾਰੇ ਪ੍ਰੋਗਾਮਾਂ ਵਿੱਚ ਸੀਟਾ ਫੁੱਲ ਹੋ ਚੁਕੀਆ ਹਨ ਤੇ ਖਾਲੀ ਪਈਆਂ ਕੁੱਝ ਸੀਟਾਂ ਲਈ ਰਜਿਸਟਰੇਸ਼ਨ ਅਤੇ ਐਡਮਿਸ਼ਨ ਜ਼ਾਰੀ ਹੈ। ਦੱਸਵੀ ਪਾਸ, +2 ਪਾਸ , ਵੋਕੇਸ਼ਨਲ ਜਾਂ ਆਈ.ਟੀ.ਆਈ ਵਿਦਿਆਰਥੀ ਕਾਲਜ ਵਿੱਚ ਦਾਖਲ ਹੋ ਸਕਦੇ ਹਨ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਇਹ ਵੀ ਕਿਹਾ ਕਿ ਇਸ ਸਾਲ ਦੋ ਹੋਰ ਪ੍ਰੋਗਰਾਮਾਂ ਵਿੱਚ ਐਕਰੀਡੀਟੇਸ਼ਨ ਲਈ ਅਪਲਾਈ ਕੀਤਾ ਜਾਵੇਗਾ।

Leave a Reply

Your email address will not be published. Required fields are marked *