ਮੇਹਰਚੰਦ ਪੋਲੀਟੈਕਨਿਕ ਵਿਚ ਐਡਮਿਸ਼ਨ ਜੋਰਾਂ ਤੇ

आज की ताजा खबर शिक्षा
Spread the love

ਕਾਲਜ ਵਿੱਖੇ ਦੋ ਪ੍ਰੋਗਰਾਮਾਂ ਨੂੰ ਐਨਬੀਏ ਵਲੋਂ ਐਕਰੀਡੀਟੇਸ਼ਨ ਪ੍ਰਾਪਤ ਹੈ- ਪ੍ਰਿੰਸੀਪਲ ਡਾ. ਜਗਰੂਪ ਸਿੰਘ

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਚ ਡਿਪਲੋਮੇ ਦੇ ਪਹਿਲੇ ਸਾਲ ਲਈ ਤੇ ਲੀਟ ਐਂਟਰੀ ਰਾਹੀ ਦੂਜੇ ਸਾਲ ਲਈ ਐਡਮਿਸ਼ਨ ਜੋਰਾਂ ਤੇ ਚਲ ਰਹੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਸਿਵਲ ,ਇਲੈਕਟ੍ਰੀਕਲ, ਮਕੈਨੀਕਲ, ਇਲੈਕਟਰਾਨਿਕਸ, ਆਟੋਮੋਬਾਇਲ ਦੀਆਂ ਸੀਟਾਂ ਫੁੱੱਲ ਹੋ ਚੁੱਕੀਆ ਹਨ। ਕੇਵਲ ਕੰਮਪਿਉਟਰ ਸਾਇਂਸ ਦੀਆਂ ਕੁਝ ਸੀਟਾਂ ਅਜੇ ਖਾਲੀ ਹਨ। ਡੀ-ਫਾਰਮੇਸੀ ਦੀ ਐਡਮਿਸ਼ਨ ਲਈ ਵੀ ਰਜਿਸਟਰੇਸ਼ਨ ਜਾਰੀ ਹੈ। ਉਹਨਾਂ ਦੱਸਿਆਂ ਕਿ ਇੰਜੀਨੀਅਰਿੰਗ ਡਿਪਲੋਮੇ ਲਈ 14 ਅਗਸਤ 2025 ਆਖਰੀ ਮਿਤੀ ਹੈ ਤੇ ਡੀ-ਫਾਰਮੇਸੀ ਲਈ ਆਖਰੀ ਮਿੱਤੀ 30 ਅਕਤੂਬਰ ਹੈ।         10ਵੀ ਪਾਸ, +1 ਪਾਸ, +2 ਪਾਸ, ਵੋਕੇਸ਼ਨਲ ਪਾਸ, ਆਈਟੀਆਈ ਪਾਸ ਵਿਦਿਆਰਥੀ ਦਾਖਲੇ ਲਈ ਸੰਪਰਕ ਕਰ ਸਕਦੇ ਹਨ। ਤੀਜੇ ਤੇ ਆਖਰੀ ਰਾਊਂਡ ਲਈ ਕਾੳੇੁਂਸਲਿੰਗ 29 ਅਗਸਤ 2025 ਤੋਂ ਕਾਲਜ ਕੈਂਪਸ ਵਿਖੇ ਸ਼ੁਰੂ ਹੋ ਰਹੀ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਕਾਲਜ ਵਿੱਖੇ ਦੋ ਪ੍ਰੋਗਰਾਮਾਂ ਨੂੰ ਐਨਬੀਏ ਵਲੋਂ ਐਕਰੀਡੀਟੇਸ਼ਨ ਪ੍ਰਾਪਤ ਹੈ ਤੇ ਨਾਲ ਹੀ ਨਿੱਟਰ ਚੰਡੀਗੜ੍ਹ ਵਲੋਂ ਕਾਲਜ ਨੂੰ ਪੰਜ ਵਾਰ ਉੱਤਰ ਭਾਰਤ ਦੇ ਸਰਵੋਤਮ ਪੋਲੀਟੈਕਨਿਕ ਵਲੋਂ ਨਿਵਾਜਿਆ ਗਿਆ ਹੈ। ਕਾਲਜ ਵਿਚ ਐਸਸੀ ਐਸਟੀ ਤੋਂ ਇਲਾਵਾ ਸਿੰਗਲ ਪੇਰੈਂਟ, ਲੜਕੀਆਂ, ਹੁਸ਼ਿਆਰ, ਆਰਥਿਕ ਪੱਖੋ ਕਮਜ਼ੋਰ ਵਿਦਿਆਰਥੀਆਂ ਲਈ ਵਿਸ਼ੇਸ਼ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਵਿਦਿਆਰਥੀਆਂ ਲਈ ਐਡਮਿਸ਼ਨ ਦਾ ਇਹ ਆਖਰੀ ਮੌਕਾ ਹੈ।

Leave a Reply

Your email address will not be published. Required fields are marked *