ਮੇਹਰ ਚੰਦ ਪੋਲੀਟੈਕਨਿਕ ਨੂੰ ਮਿਲੇਗਾ ਨੈਸ਼ਨਲ ਐਵਾਰਡ

आज की ताजा खबर शिक्षा
Spread the love

ਇਸ ਪ੍ਰਾਪਤੀ ਲਈ ਤਕਨੀਕੀ ਸਿਖਿਆ ਪੰਜਾਬ ਦੇ ਡਾਇਰੈਕਟਰ ਨੇ ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੂੰ ਦਿੱਤੀ ਵਧਾਈ

टाकिंग पंजाब

जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਓਵਰਆਲ ਐਕੇਡਮਿਕ, ਖੇਡਾਂ, ਸਭਿਆਚਾਰਕ ਗਤੀਵਿਧੀਆਂ, ਰਿਸਰਚ, ਪਲੇਸਮੇਂਟ ਅਤੇ ਹੋਰ ਖੇਤਰਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ ਕੇਂਦਰੀ ਖੁਦਮੁਖਤਿਆਰ ਸੰਸਥਾ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰ ਟਰੇਨਿੰਗ ਐਂਡ ਰਿਸਰਚ, ਚੰਡੀਗੜ੍ਹ, ਜਿਸਨੂੰ ਨਿੱਟਰ ਵੀ ਕਿਹਾ ਜਾਂਦਾ ਹੈ, ਵੱਲੋਂ 2024-25 ਲਈ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਾਲਜ ਦੇ ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਦਿੱਤੀ।          ਉਹਨਾਂ ਕਿਹਾ ਕਿ ਨਿੱਟਰ ਚੰਡੀਗੜ ਵੱਲੋਂ ਪਹਿਲਾਂ ਕੇਵਲ ਉੱਤਰ ਭਾਰਤ ਖੇਤਰ ਵਿੱਚ ਸਥਾਪਿਤ ਬਹੁਤਕਨੀਕੀ ਕਾਲਜਾਂ ਵਿੱਚੋਂ ਹੀ ਬੈਸਟ ਪੋਲੀਟੈਕਨਿਕ ਦੀ ਚੋਣ ਕੀਤੀ ਜਾਂਦੀ ਸੀ, ਪਰ 2023-24 ਤੋਂ ਇਸ ਸੰਸਥਾ ਵੱਲੋਂ ਨੈਸ਼ਨਲ ਪੱਧਰ ਤੇ ਐਵਾਰਡ ਦੇਣ ਦਾ ਫੈਸਲਾ ਕੀਤਾ ਗਿਆ ਹੈ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਕਿਹਾ ਕਿ 2024-25 ਲਈ ਭਾਰਤ ਦੇ ਸਮੂਹ ਬਹੁਤਕਨੀਕੀ ਕਾਲਜਾਂ ਵਿੱਚੋਂ ਨੈਸ਼ਨਲ ਪੱਧਰ ਉੱਤੇ ਬੈਸਟ ਪੌਲੀਟੈਕਨਿਕ ਦਾ ਖਿਤਾਬ ਹਾਸਿਲ ਕਰਨਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਦੱਸਿਆ ਕਿ ਇਹ ਐਵਾਰਡ 7 ਸਤੰਬਰ ਨੂੰ ਚੰਡੀਗੜ ਵਿਖੇ ਨਿੱਟਰ ਦੇ ਆਡੀਟੋਰੀਅਮ ਹਾਲ ਵਿੱਚ ਉਹਨਾਂ ਦੇ ਸਥਾਪਨਾ ਦਿਵਸ ਮੌਕੇ ਦਿੱਤਾ ਜਾਵੇਗਾ। ਇਸ ਪ੍ਰਾਪਤੀ ਲਈ ਤਕਨੀਕੀ ਸਿਖਿਆ ਪੰਜਾਬ ਦੇ ਡਾਇਰੈਕਟਰ ਮੋਨਿਸ਼ ਕੁਮਾਰ ਆਈ ਏਐਸ ਨੇ ਡਾ: ਜਗਰੂਪ ਸਿੰਘ ਨੂੰ ਵਧਾਈ ਦਿੱਤੀ।        ਉਹਨਾਂ ਕਿਹਾ ਕਿ ਇਹ ਪੰਜਾਬ ਲਈ ਅਤੇ ਕਾਲਜ ਲਈ ਬਹੁਤ ਮਾਣ ਵਾਲੀ ਗੱਲ ਹੈ। ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਉਪ ਪ੍ਰਧਾਨ ਪ੍ਰਧਾਨ ਜਸਟਿਸ ਐਨਕੇ ਸੂਦ, ਉਪ ਪ੍ਰਧਾਨ ਜਸਟਿਸ ਪ੍ਰੀਤਮ ਪਾਲ, ਸੈਕਟਰੀ ਅਰਵਿੰਦ ਘਈ, ਸੈਕਟਰੀ ਅਜੇ ਗੋਸਵਾਮੀ ਅਤੇ ਡਾਇਰੈਕਟਰ ਹਾਇਰ ਐਜੂਕੇਸ਼ਨ, ਡੀਏਵੀ ਮੈਨੇਜਮੈਂਟ ਸ਼ਿਵਰਮਨ ਗੌੜ ਸਾਬਕਾ ਆਈਏਐੱਸ ਨੇ ਵੀ ਪ੍ਰਿੰਸੀਪਲ ਡਾ. ਜਗਰੂਪ ਸਿੰਘ ਅਤੇ ਸਟਾਫ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪ੍ਰਿੰਸੀਪਲ ਡਾ: ਜਗਰੂਪ ਸਿੰਘ ਨੇ ਕਿਹਾ ਕਿ ਨੈਸ਼ਨਲ ਐਵਾਰਡ ਮਿਲਣ ਤੋਂ ਬਾਦ ਸਟਾਫ ਅਤੇ ਵਿਦਿਆਰਥੀਆਂ ਨਾਲ ਜਸ਼ਨ ਮਨਾਇਆ ਜਾਵੇਗਾ। ੳਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੇਹਰ ਚੰਦ ਪੋਲੀਟੈਕਨਿਕ ਕਾਲਜ ਨੂੰ ਪੰਜ ਵਾਰ ਉੱਤਰ ਭਾਰਤ ਖੇਤਰ ਵਿੱਚੋਂ ਨਿੱਟਰ ਵਲੋੰ ਐਵਾਰਡ ਮਿਲ ਚੁੱਕਿਆ ਹੈ ਤੇ ਇਸ ਵਾਰ ਨੈਸ਼ਨਲ ਐਵਾਰਡ 7 ਸਤੰਬਰ ਨੂੰ ਮਿਲਣ ਜਾ ਰਿਹਾ ਹੈ ਜੋ ਕਿ ਪੰਜਾਬ ਵਿੱਚ ਪਹਿਲੀ ਵਾਰ ਕਿਸੇ ਪੋਲੀਟੈਕਨਿਕ ਨੂੰ ਮਿਲੇਗਾ।

Leave a Reply

Your email address will not be published. Required fields are marked *