ਮੇਹਰਚੰਦ ਪੋਲੀਟੈਕਨਿਕ ਨੂੰ ਮਿਲਿਆ ਨੈਸ਼ਨਲ ਐਵਾਰਡ

आज की ताजा खबर शिक्षा
Spread the love

टाकिंग पंजाब

जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ 2024-25 ਦੀ ਸਮੁੱਚੀ ਕਾਰਗੁਜ਼ਾਰੀ ਲਈ ਕੇਂਦਰੀ ਰਿਸਰਚ ਸੰਸਥਾ ਨਿੱਟਰ, ਚੰਡੀਗੜ੍ਹ ਵਲੋਂ ਆਪਣੇ 58ਵੇਂ ਸਥਾਪਨਾ ਦਿਵਸ ਮੌਕੇ 7 ਸਤੰਬਰ ਦਿਨ ਐਤਵਾਰ ਨੂੰ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਪ੍ਰੋ. ਹੀਰਾ ਲਾਲ ਮੁਰਲੀਧਰ ਸੂਰਯਵੰਸੀ, ਡਾਇਰੈਕਟਰ ਐਨਆਈਟੀ ਹਮੀਰਪੁਰ, ਡਾ. ਸਤਬੀਰ ਸਿੰਘ ਕਾਦਿਯਾਨ, ਇੰਜੀਨੀਅਰ-ਇਨ-ਚੀਫ ਹਰਿਆਣਾ, ਸਿੰਚਾਈ ਵਿਭਾਗ ਅਤੇ ਪ੍ਰੋ. ਬੀਆਰ ਗੁੱਜਰ ਡਾਇਰੈਕਟਰ, ਨਿੱਟਰ ਚੰਡੀਗੜ੍ਹ ਦੇ ਹੱਥੋਂ ਹਾਸਿਲ ਕੀਤਾ।         ਉਹਨਾਂ ਦੇ ਨਾਲ ਫਾਰਮੇਸੀ ਵਿਭਾਗ ਦੇ ਮੁੱਖੀ ਡਾ. ਸੰਜੇ ਬਾਂਸਲ ਤੇ ਸੀਨੀਅਰ ਵਰਕਸ਼ਾਪ ਇੰਸਟਰਕਟਰ ਦੁਰਗੇਸ਼ ਜੰਡੀ ਵੀ ਸਨ। ਨਿੱਟਰ ਸੰਸਥਾ ਵਲੋਂ ਸਮੁੱਚੇ ਭਾਰਤ ਦੇ 5000 ਤੋਂ ਵੀ ਵੱਧ ਬਹੁਤਕਨੀਕੀ ਸੰਸਥਾਨਾ ਤੋਂ ਤਿੰਨ ਬੈਸਟ ਪੋਲੀਟੈਕਨਿਕ ਕਾਲਜਾਂ ਦੀ ਚੋਣ ਕੀਤੀ ਗਈ ਸੀ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਤੋਂ ਇਲਾਵਾ ਇਸ ਐਵਾਰਡ ਨੂੰ ਹਾਸਿਲ ਕਰਨ ਵਾਲੇ ਨਾਚੀਮੁੱਥੂ ਪੋਲੀਟੈਕਨਿਕ ਕਾਲਜ ਪੋਲਾਚੀ, ਤਾਮਿਲਨਾਡੂ ਅਤੇ ਜੇਐਸਐਸ ਪੋਲੀਟੈਕਨਿਕ ਮੈਸੂਰ ਸਨ।        ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਮੇਹਰਚੰਦ ਪੋਲੀਟੈਕਨਿਕ ਦਾ ਸਮੁੱਚੇ ਭਾਰਤ ਵਿੱਚੋ ਦੱਖਣ ਦੇ ਦੋ ਪੋਲੀਟੈਕਨਿਕ ਕਾਲਜਾਂ ਦੇ ਨਾਲ ਨੈਸ਼ਨਲ ਪੱਧਰ ਤੇ ਚੁਣਿਆ ਜਾਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਇਸ ਦਾ ਸਿਹਰਾ ਸਟਾਫ ਅਤੇ ਵਿਦਿਆਰਥੀਆਂ ਦੀ ਅਣਥੱਕ ਮੇਹਨਤ, ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ.ਪੂਨਮ ਸੂਰੀ ਅਤੇ ਉਹਨਾਂ ਦੇ ਸਾਰੇ ਅਹੁਦੇਦਾਰਾਂ ਦੀ ਪ੍ਰੇਰਣਾ ਅਤੇ ਅਸ਼ੀਰਵਾਦ ਤੇ ਨਾਲ ਹੀ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਿੰਸੀਪਲ ਸੱਕਤਰ ਮੈਡਮ ਸ਼ਰੂਤੀ ਸਿੰਘ ਆਈਏਐਸ ਅਤੇ ਡਾਇਰੈਕਟਰ ਮੁਨੀਸ਼ ਕੁਮਾਰ ਆਈਏਐਸ ਵਲੋਂ ਪੂਰਵ ਸਮਰਥਨ ਅਤੇ ਸਹਿਯੋਗ ਸ਼ਾਮਿਲ ਹੈ।          ਇਸ ਤੋਂ ਪਹਿਲਾ ਵੀ ਕਾਲਜ ਨੂੰ ਪੰਜ ਵਾਰ ੳੁੱਤਰ ਭਾਰਤ ਦੇ ਸਰਵਸ਼ਰੇਸ਼ਟ ਕਾਲਜ ਵਜੋ ਸਨਮਾਨ ਮਿਲ ਚੁੱਕਿਆ ਹੈ, ਪਰ ਪਹਿਲੀ ਵਾਰ ਨੈਸ਼ਨਲ ਪੱਧਰ ਤੇ ਕਾਲਜ ਨੂੰ ਮਾਨਤਾ ਮਿਲੀ ਹੈ। ਕਾਲਜ ਦੇ ਸਾਰੇ ਸਟਾਫ ਮੈਂਬਰਾ ਨੇ ਇੱਕ ਦੂਜੇ ਨੂੰ ਵਧਾਈ ਦਿੱਤੀ ਅਤੇ ਜਸ਼ਨ ਮਨਾਏ। ਇਸ ਮੌਕੇ ਤੇ ਡਾ.ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਮੈਡਮ ਮੰਜੂ ਮਨਚੰਦਾ, ਮੈਡਮ ਰੀਚਾ ਅਰੌੜਾ, ਤਰਲੋਕ ਸਿੰਘ, ਪ੍ਰਿਸ ਮੰਦਾਨ, ਗੋਰਵ ਸ਼ਰਮਾ, ਵਿਕਰਮਜੀਤ ਸਿੰਘ, ਸੁਸ਼ੀਲ ਕੁਮਾਰ ਤੇ ਮੈਡਮ ਪ੍ਰੀਤ ਕੰਵਲ ਹਾਜਿਰ ਸਨ।

Leave a Reply

Your email address will not be published. Required fields are marked *