ਮੇਹਰ ਚੰਦ ਪੌਲੀਟੈਕਨਿਕ ਕਾਲਜ ‘ਚ ਮਨਾਇਆ ਗਿਆ “ਇੰਜੀਨੀਅਰਜ਼ ਡੇ”

आज की ताजा खबर शिक्षा
Spread the love

टाकिंग पंजाब

ਜਲੰਧਰ। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਵੱਲੋਂ ਪ੍ਰਿੰਸਿਪਲ ਡਾ. ਜਗਰੂਪ ਸਿੰਘ ਅਤੇ ਵਿਭਾਗ ਮੁਖੀ ਡਾ. ਰਾਜੀਵ ਭਾਟੀਆ ਦੀ ਰਹਿਨੁਮਾਈ ਹੇਠ ਇੰਜੀਨੀਅਰਜ਼ ਡੇ ਬੜੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦੌਰਾਨ ਪੋਸਟਰ ਮੇਕਿੰਗ ਅਤੇ ਪੇਪਰ ਪ੍ਰੇਜ਼ੈਂਟੇਸ਼ਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿੱਚ ਵਿਦਿਆਰਥੀਆਂ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਪੇਪਰ ਪ੍ਰੇਜ਼ੈਂਟੇਸ਼ਨ ਮੁਕਾਬਲੇ ਵਿੱਚ ਯਸ਼ਿਕਾ ਗਾਰਗ (ਦੂਜਾ ਸਾਲ, ਸਿਵਲ) ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਰਣਵੀਰ ਚਾਢਾ (ਫਾਈਨਲ ਸਾਲ, ਸਿਵਲ) ਨੇ ਦੂਜਾ ਸਥਾਨ ਪ੍ਰਾਪਤ ਕੀਤਾ।         ਪੋਸਟਰ ਮੇਕਿੰਗ ਮੁਕਾਬਲੇ ਵਿੱਚ ਕੁਲਦੀਪ ਪਹਿਲੇ ਸਥਾਨ ’ਤੇ ਰਿਹਾ, ਜਦਕਿ ਰਾਜੀਵ ਕੁਮਾਰ (ਫਾਈਨਲ ਸਾਲ, ਸਿਵਲ) ਨੇ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਨਿਰਣਾਇਕ ਮੰਡਲੀ ਵਿੱਚ ਇੰਜੀ. ਵਿਕਰਮ ਸਿੰਘ (ਇੰਚਾਰਜ, ਇਲੈਕਟ੍ਰਿਕਲ ਵਿਭਾਗ), ਇੰਜੀ. ਰਾਜੇਸ਼ ਕੁਮਾਰ (ਚਾਰਟਡ ਇੰਜੀਨੀਅਰ) ਅਤੇ ਇੰਜੀ. ਪ੍ਰਭੁਦਿਆਲ (ਲੇਕਚਰਾਰ, ਮਕੈਨੀਕਲ ਇੰਜੀਨੀਅਰਿੰਗ ਵਿਭਾਗ) ਸ਼ਾਮਲ ਸਨ। ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਰਟੀਫਿਕੇਟ ਵੰਡੇ ਗਏ। ਪ੍ਰਿੰਸਿਪਲ ਡਾ. ਜਗਰੂਪ ਸਿੰਘ ਨੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਸਟਾਫ ਮੈਂਬਰਾਂ ਨੂੰ ਸਮਾਗਮ ਦੀ ਸੁਚੱਜੀ ਰੂਪ-ਰੇਖਾ ਬਣਾਉਣ ਅਤੇ ਇੰਜੀਨੀਅਰਜ਼ ਡੇ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣ ਲਈ ਵਧਾਈ ਦਿੱਤੀ।

Leave a Reply

Your email address will not be published. Required fields are marked *