ਬਾਬਾ ਰਾਮ ਰਹੀਮ ਦੇ ਬਰੀ ਹੋਣ ਤੇ ਸਿੱਖ ਤਾਲਮੇਲ ਕਮੇਟੀ ਨੇ ਜਤਾਇਆ ਇਤਰਾਜ

पंजाब
Spread the love

ਸਿੱਖ ਤਾਲਮੇਲ ਕਮੇਟੀ ਨੇ ਕਿਹਾ, ਇਸ ਦੇਸ਼ ਵਿਚ ਕੰਮ ਕਰ ਰਹੇ ਹਨ ਦੋ ਕਾਨੂੰਨ

टाकिंग पंजाब

जालंधर। ਬਾਬਾ ਰਾਮ ਰਹੀਮ ਜਿਸਨੂੰ ਛਤਰਪਤੀ ਕਤਲ ਕੇਸ ਵਿੱਚ ਸੀਬੀਆਈ ਕੋਰਟ ਵੱਲੋ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ, ਨੂੰ ਹਾਈ ਕੋਰਟ ਵੱਲੋਂ ਸਬੂਤਾਂ ਦੀ ਘਾਟ ਦੇ ਨਾਮ ਤੇ ਬਰੀ ਕਰਨ ਦੇ ਫੈਸਲੇ ਨੇ ਸਿੱਖ ਕੌਮ ਵਿੱਚ ਨਿਰਾਸ਼ਾ ਪੈਦਾ ਕਰ ਦਿੱਤੀ ਹੈ। ਸਿੱਖ ਤਾਲਮੇਲ ਕਮੇਟੀ ਨੇ ਕਿਹਾ ਕਿ ਇਸ ਫੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ, ਇਸ ਦੇਸ਼ ਵਿਚ ਦੋ ਕਾਨੂੰਨ ਕੰਮ ਕਰ ਰਹੇ ਹਨ। ਸਿੱਖ ਜੌ 30, 32 ਸਾਲਾ ਤੋ ਵੱਧ ਸਮੇਂ ਤੋਂ ਲਗਾਤਾਰ ਜੇਲਾਂ ਵਿੱਚ ਬੰਦ ਹਨ ਅਤੇ ਜੌ ਆਪਣੀਆਂ ਸਜ਼ਾਵਾਂ ਤੋਂ ਕਿਤੇ ਜ਼ਿਆਦਾ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਹਨ ਓਹਨਾ ਨੂੰ ਇੱਕ ਦਿਨ ਦੀ ਪੈਰੋਲ ਵੀ ਨਹੀਂ ਮਿਲਦੀ।        ਬਾਬਾ ਰਾਮ ਰਹੀਮ ਸਾਧ ਪਹਲੇ ਲਗਾਤਾਰ ਪੈਰੋਲ ਮਿਲਦੀ ਰਹੀ ਤੇ ਹੁਣ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਇਹ ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਪ੍ਰਤੱਖ ਸਬੂਤ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਗੁਰਦੀਪ ਸਿੰਘ ਕਾਲੀਆ ਕਾਲੋਨੀ, ਗੁਰਵਿੰਦਰ ਸਿੰਘ ਨਾਗੀ, ਪ੍ਰਭਜੋਤ ਸਿੰਘ ਖਾਲਸਾ ਨੇ ਕਿਹਾ ਕਿ ਦਵਿੰਦਰ ਪਾਲ ਸਿੰਘ ਭੁੱਲਰ ਜੌ ਦਿਮਾਗੀ ਤੌਰ ਠੀਕ ਵੀ ਨਹੀਂ ਹਨ ਓਹਨਾ ਨੂੰ ਕੋਈ ਵੀ ਸਰਕਾਰ ਭਾਵੇਂ ਉਹ ਆਪ ਦੀ ਹੋਵੇ ਜਾਂ ਭਾਜਪਾ ਦੀ ਕੋਈ ਵੀ ਓਹਨਾ ਰਿਹਾ ਕਰਨ ਨੂੰ ਤਿਆਰ ਨਹੀਂ।       ਭਾਈ ਜਗਤਾਰ ਸਿੰਘ ਹਵਾਰਾ ਜੌ ਪਿੱਛਲੇ 32 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਓਹਨਾ ਦੀ ਬਿਰਧ ਅਵਸਥਾ ਵਿੱਚ ਮਾਤਾ ਜੀ ਬਿਮਾਰ ਹਨ ਪਰ ਇੱਕ ਦਿਨ ਦੀ ਵੀ ਪਰੋਲ ਦੇਣ ਨੂੰ ਸਰਕਾਰ ਤਿਆਰ ਨਹੀਂ ਹੈ। ਉੱਕਤ ਲੀਡਰਾਂ ਨੇ ਕਿਹਾ ਕਿ ਸਿੱਖਾਂ ਦੀ ਆਪਸੀ ਫੁੱਟ ਨੇ ਸਿੱਖ ਕੌਮ ਦੀ ਤਾਕਤ ਨੂੰ ਲੀਰੋ ਲੀਰ ਕਰਕੇ ਰੱਖ ਦਿੱਤਾ ਹੈ। ਸਿੱਖਾਂ ਦੀਆਂ ਵੋਟਾਂ ਸਭ ਪਾਰਟੀਆਂ ਨੂੰ ਚਾਹੀਦੀਆਂ ਹਨ ਪਰ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਗੱਲ ਕਰਨ ਨੂੰ ਕੋਈ ਵੀ ਪਾਰਟੀ ਤਿਆਰ ਨਹੀਂ ਹੈ। ਇਸ ਮੌਕੇ ਤੇ ਕਮਲਜੀਤ ਸਿੰਘ ਕੰਮਾਂ, ਗੁਰਮੀਤ ਸਿੰਘ ਭਾਟੀਆ, ਅਵਨੀਤ ਸਿੰਘ ਹਾਜਰ ਸਨ।

Leave a Reply

Your email address will not be published. Required fields are marked *